channel punjabi
International News North America

ਪ੍ਰਿੰਸ ਫਿਲਿਪ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

17 ਅਪ੍ਰੈਲ ਭਾਵ ਸ਼ਨੀਵਾਰ ਨੂੰ ਪ੍ਰਿੰਸ ਫਿਲਿਪ ਦੀ ਹੋਣ ਵਾਲੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਵਾਲਾ ਸ਼ਾਹੀ ਪਰਿਵਾਰ ਸੀਨੀਅਰ ਮੈਂਬਰ ਦੀ Uniform ’ਚ ਨਹੀਂ ਬਲਕਿ ਆਮ ਕੱਪੜਿਆਂ ’ਚ ਦਿਖਣਗੇ। ਸ਼ਾਹੀ ਜਲ ਸੈਨਾ ਵਿਚ ਉਨ੍ਹਾਂ ਦੀਆਂ ਸੇਵਾਵਾਂ ਅਤੇ ਮਹਾਰਾਣੀ ਐਲਿਜਾਬੇਥ ਦੇ ਪ੍ਰਤੀ ਤਕਰੀਬਨ 3 ਚੌਥਾਈ ਸਦੀ ਤੱਕ ਉਨ੍ਹਾਂ ਦੇ ਸਹਿਯੋਗ ਨੂੰ ਲੈ ਕੇ ਉਨ੍ਹਾਂ ਨੂੰ ‘ਹੌਸਲਾ, ਸਬਰ ਅਤੇ ਵਿਸ਼ਵਾਰ’ ਦੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਵੇਗਾ।

ਫਿਲਿਪ ਦਾ 73 ਸਾਲ ਦੇ ਵਿਆਹੁਤਾ ਜੀਵਨ ਦੇ ਉਪਰੰਤ 99 ਸਾਲ ਦੀ ਉਮਰ ਵਿਚ 9 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਵਿੰਡਸਰ ਕੈਸਲ ਦੇ ਰਾਇਲ ਵਾਲਟ ਵਿਚ ਅੰਤਿਮ ਸੰਸਕਾਰ ਕੀਤਾ ਜਾਏਗਾ। ਇਹ ਫ਼ੌਜੀ ਅਤੇ ਰਵਾਇਤੀ ਤਰੀਕੇ ਨਾਲ ਹੋਵੇਗਾ। ਉਂਝ ਕੋਰੋਨਾ ਵਾਇਰਸ ਪਾਬੰਦੀਆਂ ਦੀ ਵਜ੍ਹਾ ਨਾਲ ਸੈਂਟ ਜੋਰਜ ਚੈਪਲ ਵਿਚ ਇਸ ਮੌਕੇ ‘ਤੇ 800 ਲੋਕਾਂ ਦੀ ਬਜਾਏ 30 ਲੋਕ ਹੀ ਹੋਣਗੇ, ਜਿਸ ਵਿਚ ਉਨ੍ਹਾਂ ਦੀ ਵਿਧਵਾ ਰਾਣੀ, ਉਨ੍ਹਾਂ ਦੇ 4 ਬੱਚੇ ਅਤੇ 8 ਪੋਤੇ-ਪੋਤੀਆਂ ਹੋਣਗੇ। ਮਹਾਮਾਰੀ ਦੇ ਮੌਕੇ ‘ਤੇ ਭੀੜ ਤੋਂ ਬਚਾਅ ਲਈ ਇਹ ਅੰਤਿਮ ਸੰਸਕਾਰ ਲੰਡਨ ਦੇ ਪੱਛਮ ਵਿਚ 20 ਕਿਲੋਮੀਟਰ ਦੀ ਦੂਰੀ ‘ਤੇ ਇਕ ਕਿਲ੍ਹੇ ਵਿਚ ਹੋਵੇਗਾ ਅਤੇ ਉਸ ਦਾ ਟੈਲੀਵਿਜ਼ਨ ‘ਤੇ ਪ੍ਰਸਾਰਣ ਕੀਤਾ ਜਾਵੇਗਾ।

Related News

ਪੁਲਿਸ ਨੇ ਵਿਲਸਨ ਐਵੇਨਿਉ ਅਤੇ ਐਲਨ ਰੋਡ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਨ ‘ਤੇ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ

Rajneet Kaur

ਪਿਛਲੇ 3 ਮਹੀਨਿਆਂ ਵਿੱਚ ਟੋਰਾਂਟੋ ਮਸਜਿਦਾਂ ਉੱਤੇ 6 ਵਾਰ ਹੋਇਆ ਹਮਲਾ

Rajneet Kaur

U.K. ਤੋਂ ਉਡਾਣਾਂ ‘ਤੇ ਪਾਬੰਦੀਆਂ ਵਿਚਕਾਰ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ

Vivek Sharma

Leave a Comment