channel punjabi
International News USA

ਮੰਦਭਾਗੀ ਘਟਨਾ : ਅਮਰੀਕਾ ਦੇ ਇੰਡੀਆਨਾਪੋਲਿਸ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਦੇ ਮ੍ਰਿਤਕਾਂ ਦੀ ਹੋਈ ਸ਼ਿਨਾਖਤ : 4 ਮ੍ਰਿਤਕ ਸਿੱਖ ਭਾਈਚਾਰੇ ਨਾਲ ਸਬੰਧਤ

ਵਾਸ਼ਿੰਗਟਨ : ਅਮਰੀਕਾ ਦੇ ਇੰਡੀਆਨਾਪੋਲਿਸ ਵਿਖੇ ਵਾਪਰੀ ਗੋਲੀਬਾਰੀ ਦੀ ਮੰਦਭਾਗੀ ਘਟਨਾ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ, ਇਹਨਾਂ ਵਿੱਚ ਚਾਰ ਵਿਅਕਤੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ । ਇਸ ਘਟਨਾ ਨੂੰ ਇੱਕ ਅੱਲ੍ਹੜ ਉਮਰ ਦੇ ਨੌਜਵਾਨ ਵੱਲੋਂ ਅੰਜਾਮ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਦੇ ਮੁਤਾਬਕ ਘਟਨਾ ਐਫਐਕਸ ਗਰਾਉਂਡ ਪਲੇਨ ਫੀਲਡ ਅਪਰੇਸ਼ਨਜ਼ ਸੈਂਟਰ ਵਿਖੇ ਵੀਰਵਾਰ ਰਾਤ ਨੂੰ ਵਾਪਰੀ । ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਦੇ ਦੱਖਣ ਪੱਛਮ ਵਿੱਚ ਐਫਐਕਸ ਗਰਾਉਂਡ ਸਟੇਸ਼ਨ ਦੇ 19 ਸਾਲਾ ਸਾਬਕਾ ਮੁਲਾਜ਼ਮ ਨੇ ਇਹ ਗੋਲੀਆਂ ਚਲਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਘਟਨਾ ਮਗਰੋਂ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕਾਂ ਦੇ ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਹਨਾਂ ਵਿਚ 4 ਸਿੱਖ ਵੀ ਸ਼ਾਮਲ ਹਨ। ਮ੍ਰਿਤਕਾਂ ਵਿੱਚ
ਜਸਵਿੰਦਰ ਸਿੰਘ (68 ਸਾਲ),
ਅਮਰਜੀਤ ਕੌਰ ਜੌਹਲ (66 ਸਾਲ),
ਜਸਵਿੰਦਰ ਕੌਰ (64 ਸਾਲ),
ਅਮਰਜੀਤ ਸੇਖੋਂ (48 ਸਾਲ),
ਜੌਹਨ ਵੀਸਰਟ (74 ਸਾਲ),
ਮੈਥਿਊ ਆਰ ਅਲੈਗਜ਼ੈਂਡਰ (32 ਸਾਲ),
ਕਾਰਲੀ ਸਮਿੱਥ (19 ਸਾਲ) ਅਤੇ
ਸਮਾਰੀਆ ਬਲੈਕਵੈਲ (19 ਸਾਲ) ਦੇ ਨਾਮ ਸ਼ਾਮਲ ਹਨ।


ਇਸ ਘਟਨਾ ਦੌਰਾਨ ਫੱਟੜਾਂ ਦੇ ਨਾਂ ਪੁਲਿਸ ਨੇ ਨਹੀਂ ਦੱਸੇ।
ਇਸ ਮੰਦਭਾਗੀ ਘਟਨਾ ‘ਤੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਅਫਸੋਸ ਪ੍ਰਗਟ ਕੀਤਾ ਹੈ। ਸਿੱਖ ਕੋਆਲੀਸ਼ਨ ਨੇ ‌ਇਕ ਬਿਆਨ ਰਾਹੀਂ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

Related News

ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਨੇ ਜੂਨ ਮਹੀਨੇ 19,200 ਨਵੇਂ ਪ੍ਰਵਾਸੀਆਂ ਦਾ ਕੀਤਾ ਸਵਾਗਤ

Rajneet Kaur

ਆਕਸਫੋਰਡ ਡਿਕਸ਼ਨਰੀ 2020 ਲਈ ਇੱਕ ‘ਵਰਡ ਆਫ ਦਿ ਈਅਰ’ ਸ਼ਬਦ ਚੁਣਨ ‘ਚ ਅਸਮਰਥ

Rajneet Kaur

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

Leave a Comment