channel punjabi
International News

ਕੋਰੋਨਾ ਦੀ ਮਾਰ : ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਵੀ ਨਾਨਾਵਤੀ ਹਸਪਤਾਲ ਦਾਖ਼ਲ

ਐਸ਼ਵਰਿਆ ਅਰਾਧਿਆ ਨਾਨਾਵਤੀ ਹਸਪਤਾਲ ਦਾਖਲ

ਐਸ਼ਵਰਿਆ ਨੂੰ ਸਾਹ ਲੈਣ ਵਿੱਚ ਦਿੱਕਤ

ਅਰਾਧਿਆ ਨੂੰ ਹਲਕਾ ਬੁਖਾਰ

ਮੁੰਬਈ : ਸਦੀ ਦੇ ਮਹਾਂਨਾਇਕ ਅਤੇ ਭਾਰਤੀ ਫਿਲਮ ਇੰਡਸਟਰੀ ਦੀ ਉੱਘੀ ਸ਼ਖ਼ਸੀਅਤ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਕੋਰੋਨਾ ਕਾਰਨ ਪਿਛਲੇ ਇਕ ਹਫਤੇ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ । ਹੁਣ ਅਭਿਸ਼ੇਕ ਬੱਚਨ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਅਰਾਧਿਆ ਨੂੰ ਵੀ ਨਾਨਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹਨਾਂ ਦੋਵਾਂ ਦੀ ਐਤਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਨ੍ਹਾਂ ਦੋਵਾਂ ਨੂੰ ‘ਹੋਮ ਕੁਆਰੰਟੀਨ’ ਕੀਤਾ ਗਿਆ ਸੀ। ਅੱਜ ਅਚਾਨਕ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਨੂੰ ਹਲਕਾ ਬੁਖਾਰ ਅਤੇ ਸਾਹ ਲੈਣ ਵਿੱਚ ਦਿੱਕਤ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ

ਪਰਿਵਾਰ
ਅਮਿਤਾਭ ਬੱਚਨ ਦੇ ਵਿੱਚ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਕੋਰੋਨਾ ਪੀੜਤ ਪਾਏ ਗਏ ਨੇ । ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਰਾਤ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਕਾਰਨ ਪਾਜ਼ੇਟਿਵ ਹੋਣ ਮਗਰੋਂ
ਹਸਪਤਾਲ ਵਿਚ ਦਾਖਲ ਕਰਵਾਏ ਗਏ ਸਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਿਤਾਭ ਬੱਚਨ ਕੋਰੋਨਾ ਖਿਲਾਫ ਜਾਰੀ ਜੰਗ ਵਿਚ ਪਹਿਲੇ ਦਿਨ ਤੋਂ ਹੀ ਵੱਧ-ਚੜ੍ਹ ਕੇ ਸਹਿਯੋਗ ਕਰ ਰਹੇ ਨੇ । ਉਹ ਲਗਾਤਾਰ ਟੀ ਵੀ ਸਕਰੀਨ ਤੇ ਦਰਸ਼ਕਾਂ ਨਾਲ ਕੋਰੋਨਾ ਤੋਂ ਬਚਾਅ ਬਾਰੇ ਨੁਕਤੇ ਸਾਂਝੇ ਕਰਦੇ ਆ ਰਹੇ ਸਨ। ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਲਈ ਵੀ ਅਮਿਤਾਭ ਬੱਚਨ ਕਾਫੀ ਸਹਿਯੋਗ ਕਰ ਚੁੱਕੇ ਹਨ । ਅਮਿਤਾਭ ਬੱਚਨ ਨੇ ਪੰਜਾਬੀ ਭਾਸ਼ਾ ਵਿਚ ਆਪਣਾ ਸੁਨੇਹਾ ਦਿੰਦੇ ਹੋਏ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਸੀ

Related News

SMA ਪੀੜਿਤ ਆਰਿਅਨ ਦੇ ਇਲਾਜ ਲਈ ਇੱਕਠੀ ਹੋਈ 3 ਮੀਲੀਅਨ ਤੋਂ ਉਪਰ ਮਦਦ ਰਾਸ਼ੀ, ਇਲਾਜ ਦੀ ਪ੍ਰਕਿਰਿਆ ਸ਼ੁਰੂ

Rajneet Kaur

ਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ,ਪਹਿਲੀ ਰੈਲੀ ‘ਚ ਕਿਹਾ ‘ਮੈਂ ਹੁਣ ਸ਼ਕਤੀਸ਼ਾਲੀ ਮਹਿਸੂਸ ਕਰ ਰਿਹਾ’

Rajneet Kaur

ਬੀ.ਸੀ ਦੇ ਪਾਰਟੀ ਨੇਤਾਵਾਂ ਦੀ ਮੰਗਲਵਾਰ ਨੂੰ ਹੋਵੇਗੀ ਡੀਬੇਟ

Rajneet Kaur

Leave a Comment