channel punjabi
Canada International News North America

ਉੱਘੀਆਂ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਦਾ ਮਾਮਲਾ : FBI ਨੇ ਜਾਂਚ ਕੀਤੀ ਸ਼ੁਰੂ

ਵੱਡੀਆਂ ਸ਼ਖਸੀਅਤਾਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਦਾ ਮਾਮਲਾ

ਐੱਫਬੀਆਈ ਨੇ ਸੰਭਾਲਿਆ ਜਾਂਚ ਦਾ ਜ਼ਿੰਮਾ

ਵਾਸ਼ਿੰਗਟਨ : ਅਮਰੀਕਾ ਦੇ ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ ਕੀਤੇ ਜਾਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ, ਜਾਂਚ ਐੱਫਬੀਆਈ ਕਰ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਜੋ ਬਿਡੇਨ ਸਮੇਤ ਦਰਜਨਾਂ ਵੀ.ਆਈ.ਪੀ. ਦੇ ਟਵਿੱਟਰ ਅਕਾਊਂਟ ਹੈਕ ਕੀਤੇ ਗਏ ਸਨ। ਇਸ ਰਾਹੀਂ ਬਿਟਕਾਇਨ ਧੋਖਾਧੜੀ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਟਵਿੱਟਰ ਦੇ ਹੀ ਕੁਝ ਮੁਲਾਜ਼ਮਾਂ ਦੀ ਮਿਲੀਭਗਤ ਨਾਲ ਇਸ ਹੈਕਿੰਗ ਨੂੰ ਅੰਜਾਮ ਦਿੱਤਾ ਗਿਆ।

ਫੈਡਰਲ ਬਿਊਰੋ ਆਫ ਇੰਵੈਸਟੀਗੇਸ਼ਨ (FBI) ਨੇ ਇੱਕ ਬਿਆਨ ‘ਚ ਕਿਹਾ, ‘ਚਰਚਿਤ ਸ਼ਖਸੀਅਤਾਂ ਦੇ ਟਵਿੱਟਰ ਅਕਾਊਂਟਸ ‘ਤੇ ਕਬਜ਼ਾ ਕਰਨ ਤੋਂ ਬਾਅਦ ਹੈਕਰਾਂ ਨੇ ਕ੍ਰਿਪਟੋਕਰੰਸੀ ਧੋਖਾਧੜੀ ਨੂੰ ਅੰਜਾਮ ਦਿੱਤਾ।’ ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ। ਹਾਲਾਂਕਿ ਹਾਲੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਹੈਕਰ ਅਕਾਊਂਟ ਧਾਰਕਾਂ ਵੱਲੋਂ ਭੇਜੇ ਗਏ ਨਿੱਜੀ ਸੰਦੇਸ਼ਾਂ ਨੂੰ ਦੇਖਣ ‘ਚ ਸਫਲ ਹੋਏ ਸਨ ਜਾਂ ਨਹੀਂ।

ਉਧਰ,ਟਵਿੱਟਰ ਨੇ ਕਿਹਾ, ‘ਪਾਸਵਰਡ ਤੱਕ ਹੈਕਰਾਂ ਦੀ ਪਹੁੰਚ ਹੋਣ ਦੇ ਸਬੂਤ ਨਹੀਂ ਮਿਲੇ ਹਨ।’ ਅਮਰੀਕਾ ‘ਚ ਬੁੱਧਵਾਰ ਨੂੰ ਟੈਸਲਾ ਦੇ ਸੀਈਓ ਐਲਨ ਮਸਕ, ਕਾਨਿਏ ਵੈਸਟ, ਕਿਮ ਕਰਦਾਸ਼ੀਅਨ ਵੈਸਟ, ਵਾਰੇਨ ਬਫੇਟ, ਜੈੱਫ ਬੇਜੋਸ, ਮਾਇਕ ਬਲੂਮਬਰਗ ਦੇ ਟਵਿੱਟਰ ਅਕਾਊਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਅਮਰੀਕਾ ‘ਚ ਇਸ ਤਰ੍ਹਾਂ ਦਾ ਇਹ ਸਭ ਤੋਂ ਵੱਡਾ ਆਨਲਾਈਨ ਹਮਲਾ ਮੰਨਿਆ ਗਿਆ ਹੈ।

ਟਵਿੱਟਰ ਤੋਂ ਸੰਸਦ ਮੈਂਬਰਾਂ ਦੇ ਸਵਾਲ, ਕਿਵੇਂ ਹੋਈ ਉਕਾਈ

ਅਮਰੀਕਾ ਦੇ ਦੋਵੇਂ ਪ੍ਰਮੁੱਖ ਦਲਾਂ ਸੱਤਾਧਿਰ ਰਿਪਬਲਿਕਨ ਪਾਰਟੀ ਅਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਟਵਿੱਟਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੋਸ਼ਲ ਮਾਈਕ੍ਰੋਬਲਾਗਿੰਗ ਸਾਈਟ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਸੁਰੱਖਿਆ ‘ਚ ਉਕਾਈ ਹੋਈ ਕਿਵੇਂ ?

130 ਟਵਿਟਰ ਅਕਾਊਂਟ ਨੂੰ ਬਣਾਇਆ ਨਿਸ਼ਾਨਾ

ਟਵਿੱਟਰ ਨੇ ਸਵੀਕਾਰ ਕੀਤਾ ਕਿ ਸਾਈਬਰ ਹਮਲੇ ਦੌਰਾਨ ਕਰੀਬ 130 ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ। ਹੈਕਰਾਂ ਨੇ ਟਵਿੱਟਰ ਦੇ ਇੰਟਰਨਲ ਸਿਸਟਮ ਤੱਕ ਪਹੁੰਚ ਬਣਾ ਕੇ ਦਿੱਗਜਾਂ ਦੇ ਅਕਾਊਂਟ ਹੈਕ ਕੀਤੇ। ਦਿੱਗਜਾਂ ਦੇ ਟਵਿੱਟਰ ਅਕਾਊਂਟ ਹੈਕ ਕੀਤੇ ਜਾਣ ਤੋਂ ਕੁਝ ਸਮੇਂ ਪਹਿਲਾਂ ਇਕ ਮਾਰਕੀਟ ਸਾਈਟ ‘ਤੇ ਇਕ ਇਸ਼ਤਿਹਾਰ ਦਿਖਾਈ ਦਿੱਤੀ। ਇਸ ‘ਚ ਨਾ ਸਿਰਫ ਟਵਿੱਟਰ ਬਲਕਿ ਨੈੱਟਫਲਿਕਸ ਅਤੇ ਇੰਸਟਾਗ੍ਰਾਮ ਸਮੇਤ ਦੂਜੇ ਲੋਕਪ੍ਰਿਯ ਸ਼ਖਸੀਅਤਾਂ ਦੇ ਅਕਾਊਂਟ ਵੇਚਣ ਦਾ ਪ੍ਰਸਤਾਵ ਦਿੱਤਾ ਗਿਆ ਸੀ।

is

ਫਿਲਹਾਲ ਵੇਖਣਾ ਇਹ ਹੋਵੇਗਾ ਕਿ FBI ਦੀ ਜਾਂਚ ‘ਚ ਕੀ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ।

Related News

ਅਮਰੀਕਾ ਸਰਕਾਰ ਦੀ ਟਰੈਵਲ ਐਡਵਾਈਜ਼ਰੀ : ਨਾਗਰਿਕਾਂ ਨੂੰ ਭਾਰਤ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

Vivek Sharma

ਕੋਵਿਡ 19 ਐਕਸਪੋਜ਼ਰ ਕਾਰਨ ਸਸਕੈਟੂਨ ਫੂਡ ਬੈਂਕ ਦੋ ਤੋਂ ਤਿੰਨ ਦਿਨਾਂ ਲਈ ਹੋਵੇਗਾ ਬੰਦ

Rajneet Kaur

ਕੋਰੋਨਾ ਵਾਇਰਸ ਦਾ ਜਨਜਾਤੀ ਸਮੂਹ ਨੂੰ ਸਭ ਤੋਂ ਜ਼ਿਆਦਾ ਖਤਰਾ :WHO

Rajneet Kaur

Leave a Comment