channel punjabi
Canada International News

BIG NEWS : ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ : ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਆਗੂ ਨੇ ਦਿੱਤੀ ਵਿਸਾਖੀ ਦੀ ਵਧਾਈ

ਓਟਾਵਾ : ‘ਖਾਲਸਾ ਦੀ ਸਾਜਨਾ’ ਦਾ ਦਿਵਸ ਅਤੇ ਫ਼ਸਲਾਂ ਦੀ ਵਾਢੀ ਦਾ ਤਿਉਹਾਰ ‘ਵਿਸਾਖੀ’ ਦੁਨੀਆ ਭਰ ਵਿੱਚ ਭਾਰਤੀ ਲੋਕਾਂ ਵੱਲੋਂ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ । ਹਿੰਦੂ ਅਤੇ ਸਿੱਖ ਧਰਮ ਵਿੱਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਹੈ । ਇਤਿਹਾਸ ਵਿਚ ਅਨੇਕਾਂ ਪ੍ਰਸੰਗ ਜੁੜ ਜਾਣ ਨਾਲ ਇਸ ਦਾ ਮਹੱਤਵ ਪਹਿਲੇ ਨਾਲੋਂ ਜ਼ਿਆਦਾ ਹੋ ਗਿਆ ਹੈ। ਪਹਿਲੇ ਇਹ ਤਿਉਹਾਰ ਇਕ ਰੁੱਤ ਸਬੰਧੀ ਮੰਨਿਆ ਜਾਂਦਾ ਸੀ।

ਵਿਸਾਖ ਮਹੀਨੇ ਦੇ ਆਉਣ ਤੇ ਹੀ ਗਰਮੀ ਸ਼ੁਰੂ ਹੋ ਜਾਂਦੀ ਹੈ ਅਤੇ ਖੇਤਾਂ ਵਿਚ ਫਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਕਿਸਾਨ ਫਸਲਾਂ ਦੀ ਵਾਢੀ ਇਸੇ ਦਿਨ ਤੋਂ ਕਰਨਾ ਚੰਗਾ ਮੰਨਦੇ ਸਨ, ਪਰ ਅੱਜ-ਕੱਲ੍ਹ ਵਾਢੀ ਵਿਸਾਖੀ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।

ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ ਜੁੜੇ ਹੋਏ ਹਨ। ਸੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਅਨੰਦਪੁਰ ਵਿਖੇ ਭਾਰੀ ਦੀਵਾਨ ਲਗਾਇਆ ਸੀ। ਲੋਕਾਂ ਨਾਲ ਭਰਪੂਰ ਇਕੱਠ ਵਿਚ ਨੰਗੀ ਤਲਵਾਰ ਲੈ ਕੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਸਿਰ ਦੇਣ ਲਈ ਕਿਹਾ ਸੀ। ਇਕ-ਇਕ ਕਰ ਕੇ ਪੰਜ ਵੀਰ ਉਠੇ ਅਤੇ ਉਹਨਾਂ ਆਪਣਾ ਸਿਰ ਗੁਰੂ ਜੀ ਦੇ ਅੱਗੇ ਕਰ ਦਿੱਤਾ। ਗੁਰੂ ਜੀ ਨੇ ਪੰਜਾਂ ਵੀਰਾਂ ਨੂੰ ‘ਪੰਜ ਪਿਆਰੇ’ ਦਾ ਨਾਂ ਦਿੱਤਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਹੀ ਖਾਲਸਾ ਪੰਥ ਸਾਜਿਆ।

ਹਿੰਦੂ ਧਰਮ ਵਿਚ ਇਸ ਦਿਨ ਨੂੰ ਵਿਕ੍ਰਮੀ ਸੰਮਤ ਦਾ ਆਰੰਭ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਭਗਵਾਨ ਦਾ ਭਜਨ ਕਰਦੇ ਅਤੇ ਦਾਨ ਆਦਿ ਦਿੰਦੇ ਹਨ। ਵਪਾਰੀ ਲੋਕ ਵਿਸਾਖੀ ਤੇ ਆਪਣਾ ਬਹੀ-ਖਾਤਾ ਸ਼ੁਰੂ ਕਰਦੇ ਹਨ।

ਕੈਨੇਡਾ ਵਿੱਚ ਵੀ ਵਿਸਾਖੀ ਦੀ ਪੂਰੀ ਧੂਮ ਹੈ। ਸਿੱਖ ਭਾਈਚਾਰੇ ਵਲੋਂ ਵਿਸਾਖੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸੰਗਤਾਂ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਲੈ ਰਹੀਆਂ ਹਨ। ਕੈਨੇਡਾ ਸਰਕਾਰ ਵਲੋਂ ਪੂਰੇ ਅਪਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮਹੀਨੇ’ ਵਜੋਂ ਮਨਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਤਿਉਹਾਰ ਮੌਕੇ ਕੈਨੇਡਾ ਅਤੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਹਨਾਂ ਆਪਣੇ ਸੰਦੇਸ਼ ਦੀ ਸ਼ੁਰੂਆਤ
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ” ਕਹਿ ਕੇ ਕੀਤੀ ।

ਕੈਨੇਡਾ ਦੀ ਉਪ ਪ੍ਰਧਾਨਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰਰੀਲੈਂਡ ਨੇ ਵੀ ਸਿੱਖ ਭਾਈਚਾਰੇ ਨੂੰ ਵਿਸਾਖੀ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਸਿੱਖ ਭਾਈਚਾਰੇ ਦਾ ਕੈਨੇਡਾ ਦੀ ਤਰੱਕੀ ਵਿੱਚ ਪਾਏ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ‘ਸੇਵਾ ਫੂਡ ਬੈਂਕ’ ਵਿੱਚ ਸਹਿਯੋਗ ਕਰਦੇ ਹੋਏ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।

ਕੈਨੇਡਾ ਵਿੱਚ ਵਿਰੋਧੀ ਧਿਰ ਦੇ ਆਗੂ ਐਰਿਨ ‘ਓ ਟੂਲ ਨੇ ਪੰਜਾਬੀ ਵਿਚ ‘ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ’ ਕਹਿ ਕੇ ਸਿੱਖ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ‘ਓ ਟੂਲ ਨੇ ਆਪਣਾ ਸ਼ੁਭਕਾਮਨਾਵਾਂ ਸੰਦੇਸ਼ ਅੰਗਰੇਜੀ, ਫ੍ਰੈਂਚ ਅਤੇ ਪੰਜਾਬੀ ਵਿੱਚ ਬੋਲਿਆ।

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਸਿੱਖ ਭਾਈਚਾਰੇ ਨੂੰ ਵਿਸਾਖੀ ਦੀ ਵਧਾਈ ਦਿੱਤੀ।

ਸਾਡੀ ਸਾਰੀ ਟੀਮ ਵਲੋਂ ਸਾਡੇ ਸੂਝਵਾਨ ਪਾਠਕਾਂ ਨੂੰ ਵਿਸਾਖੀ ਦੇ ਤਿਉਹਾਰ ਅਤੇ ਨਵ ਬਿਕ੍ਰਮੀ ਸੰਮਤ ਦੀਆਂ ਲੱਖ ਲੱਖ ਮੁਬਾਰਕਾਂ। ਆਸ ਕਰਦੇ ਹਾਂ ਕਿ ਇਹ ਤਿਉਹਾਰ ਦੁਨੀਆ ਭਰ ਵਿੱਚ ਨਵੀਆਂ ਖੁਸ਼ੀਆਂ ਲੈ ਕੇ ਆਵੇਗਾ। ਇਸ ਵਿਸਾਖੀ ‘ਚਾਇਨਾ ਵਾਇਰਸ’ ਦਾ ਦੂਨੀਆ ਤੋਂ ਸਫਾ਼ਇਆ ਹੋ ਜਾਵੇ, ਰੱਬ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ ।

Related News

ਰਾਸ਼ਟਰਪਤੀ ਬਣਦੇ ਹੀ ਨਸਲੀ ਵਿਤਕਰੇ ਨੂੰ ਕਰਾਂਗੇ ਖ਼ਤਮ : ਜੋਅ ਬਿਡੇਨ

Vivek Sharma

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment