channel punjabi
Canada News North America

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

ਓਟਾਵਾ : ‘ਚਾਇਨਾ ਵਾਇਰਸ’ ਕਾਰਨ ਕਰੀਬ ਡੇਢ ਸਾਲਾਂ ਤੋਂ ਪੂਰੀ ਦੁਨੀਆ ਤ੍ਰਾਹਿਮਾਮ-ਤ੍ਰਾਹਿਮਾਮ ਕਰ ਰਹੀ ਹੈ । ਇਹ ਵਾਇਰਸ ਹੁਣ ਨਵੇਂ ਸਟ੍ਰੇਨ ਦੇ ਨਾਲ ਦੁਨੀਆ ਵਾਸਤੇ ਖ਼ੌਫ਼ ਬਣ ਚੁੱਕਾ ਹੈ । ਉਧਰ ਇਸ ਕੋਰੋਨਾ ਕਾਰਨ ਹਰ ਮੁਲਕ ‘ਚ ਕਾਰੋਬਾਰਾਂ ਤੇ ਪ੍ਰਭਾਵ ਪਿਆ ਹੈ । ਕੋਰੋਨਾ ਦੇ ਚਲਦਿਆਂ ਹੋਈ ਤਾਲਾਬੰਦੀ ਨੇ ਕਈ ਕਾਰੋਬਾਰਾਂ ਨੂੰ ਅਜਿਹੀ ਸੱਟ ਲੱਗੀ ਹੈ ਕਿ ਉਹ ਹੁਣ ਤੱਕ ਇਸ ਤੋਂ ਉਭਰ ਨਹੀਂ ਪਾਏ ਹਨ। ਮਹਾਂਮਾਰੀ ਦੀ ਸਭ ਤੋਂ ਵੱਡੀ ਮਾਰ ਹਵਾਈ ਕੰਪਨੀਆਂ ’ਤੇ ਪਈ ਸੀ, ਕਿਉਂਕਿ ਲੌਕਡਾਊਨ ਹੋਣ ਕਾਰਨ ਲਗਭਗ ਸਾਰੇ ਮੁਲਕਾਂ ਨੇ ਹਵਾਈ ਯਾਤਰਾ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ। ਕੈਨੇਡਾ ਦੀਆਂ ਸਭ ਤੋਂ ਵੱਡੀਆਂ ਹਵਾਈ ਕੰਪਨੀਆਂ ਵਿੱਚੋਂ ਇੱਕ ‘ਏਅਰ ਕੈਨੇਡਾ’ ਵੀ ਮਹਾਂਮਾਰੀ ਦੀ ਇਸ ਮਾਰ ਤੋਂ ਨਹੀਂ ਬਚ ਸਕੀ ਤੇ ਉਸ ਦਾ ਕਾਰੋਬਾਰ ਲੀਹ ਤੋਂ ਉਤਰ ਗਿਆ, ਪਰ ਹੁਣ ਇਸ ਕੰਪਨੀ ਨੂੰ ਸਹਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਕੰਪਨੀ ਨੂੰ ਆਰਥਿਕ ਘਾਟੇ ’ਚੋਂ ਬਾਹਰ ਕੱਢਣ ਲਈ ਕੈਨੇਡਾ ਦੀ ਲਿਬਰਲ ਸਰਕਾਰ ਨੇ 5.9 ਬਿਲੀਅਨ ਡਾਲਰ ਦੇ ਰਾਹਤ ਪੈਕੇਜ ਦਾ ਸਮਝੌਤਾ ਕੀਤਾ ਹੈ।

ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਟਰਾਂਸਪੋਰਟ ਮੰਤਰੀ ਓਮਰ ਅਲਘਾਬਰਾ ਨੇ ਇਸ ਸਬੰਧੀ ਓਟਾਵਾ ’ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਐਲਾਨ ਕੀਤਾ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਫੈਡਰਲ ਸਰਕਾਰ ਏਅਰ ਕੈਨੇਡਾ ਨੂੰ ‘ਲਾਰਜ ਐਂਪਲਾਇਰ ਐਮਰਜੰਸੀ ਫਾਇਨੈਂਸ਼ੀਅਲ ਫੈਸਲਿਟੀ’ (LEEFF) ਪ੍ਰੋਗਰਾਮ ਰਾਹੀਂ 5.9 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੀਆਂ ਉਨ੍ਹਾਂ ਵੰਡੀਆਂ ਕੰਪਨੀਆਂ ਜਾਂ ਰੋਜ਼ਗਾਰਦਾਤਾ ਦੀ ਮਦਦ ਕਰਨਾ ਹੈ, ਜਿਹੜੇ ਕੋਵਿਡ-19 ਮਹਾਂਮਾਰੀ ਕਾਰਨ ਘਾਟੇ ਵਿੱਚ ਚਲੇ ਗਏ ਹਨ।

ਫੈਡਰਲ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਇਸ ਨਾਲ ਏਅਰ ਕੈਨੇਡਾ ਨੂੰ ਨਵੀਂ ਤਾਕਤ ਮਿਲੇਗੀ ਅਤੇ ਉਹ ਮੁੜ ਤੋਂ ਪਹਿਲਾਂ ਵਾਂਗ ਆਪਣੇ ਆਪ ਨੂੰ ਸਾਬਤ ਕਰਨ ਵਿੱਚ ਸਫ਼ਲ ਹੋਵੇਗੀ।

Related News

ਨੌਰੀਨ ਸਿੰਘ ਅਮਰੀਕੀ ਏਅਰ ਫੋਰਸ ‘ਚ ਸੈਕਿੰਡ ਲੈਫਟੀਨੈਂਟ ਨਿਯੁਕਤ, ਵਧਾਇਆ ਦੇਸ਼ ਅਤੇ ਪੰਜਾਬ ਦਾ ਮਾਣ

Vivek Sharma

8 ਸਤੰਬਰ ਨੂੰ ਖੁੱਲਣਗੇ ਬੀਸੀ ਦੇ ਸਾਰੇ ਸਕੂਲ

Rajneet Kaur

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

Leave a Comment