channel punjabi
Canada International News North America

ਅਮਰੀਕਾ ਦੇ ਸੂਬੇ ਇਲੀਨੋਇਸ ‘ਚ ਇਕ ਭਾਰਤੀ ਮੂਲ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਇੱਕ ਟਰੱਕ ਸਟਾਪ ‘ਤੇ ਮੌਤ

ਅਮਰੀਕਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੇ ਦਿਨ ਅਮਰੀਕਾ ਦੇ ਸੂਬੇ ਇਲੀਨੋਇਸ ‘ਚ ਕੈਲੀਫੋਰਨੀਆ ਨਾਲ ਸਬੰਧਤ ਇਕ ਭਾਰਤੀ ਮੂਲ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਇੱਕ ਟਰੱਕ ਸਟਾਪ ‘ਤੇ ਮੌਤ ਹੋ ਗਈ। ਕੁਲਵਿੰਦਰ ਸਿੰਘ ਦਾ ਪਿਛੋਕੜ ਭਾਰਤ ਤੋਂ ਦਿੱਲੀ ਨਾਲ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ ਸੂਬੇ ਇਲੀਨੋਇਸ ਦੀ ਹੈਨਰੀ ਕਾਉਂਟੀ ਕੋਰੋਨਰ ਮੇਲਿਸਾ ਵਾਟਕਿਨਜ਼ ਨੇ ਇਹ ਪੁਸ਼ਟੀ ਕੀਤੀ ਹੈ ਕਿ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਲਾਸ਼ ਸੋਮਵਾਰ ਨੂੰ ਇਲੀਨੋਇਸ ਸੂਬੇ ਦੇ ਸ਼ਹਿਰ ਐਟਕਿੰਸਨ ਵਿਖੇ ਲਵਜ਼ ਟਰੈਵਲ ਸਟਾਪ (Love’s Travel Stop) ਤੋਂ ਮਿਲੀ ਹੈ।

ਕੁਲਵਿੰਦਰ ਸਿੰਘ ਕੈਲੀਫੋਰਨੀਆ ਟਰਾਂਸਪੋਰਟ ਕੰਪਨੀ (ਸੀਟੀਸੀ) ਲਈ ਟਰੱਕ ਚਲਾਉਂਦਾ ਸੀ। ਜਦੋਂ ਉਸਦਾ ਆਪਣੀ ਕੰਪਨੀ ਨਾਲ ਰਾਬਤਾ ਟੁੱਟ ਗਿਆ ਤਾਂ ਕੰਪਨੀ ਵੱਲੋਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਬਾਅਦ ਕੰਪਨੀ ਨੇ ਹੈਨਰੀ ਕਾਉਂਟੀ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਕੁਲਵਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related News

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਥਾ ਨੂੰ 49,58,71,54,800 ਰੁਪਏ ਦਿੱਤੇ, ਜਾਂਚ ਸ਼ੁਰੂ

team punjabi

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

Vivek Sharma

ਬੀ.ਸੀ ਵਿੱਚ 10 ਜਾਂ ਇਸ ਤੋਂ ਘਟ ਲੋਕ ਆਉਟਡੋਰ ਹੋ ਸਕਣਗੇ ਇੱਕਠੇ: ਡਾ. ਬੋਨੀ ਹੈਨਰੀ

Rajneet Kaur

Leave a Comment