channel punjabi
Canada News North America

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ Joe Biden ਨੇ ਕੋਰੋਨਾ ਵਾਇਰਸ ਖਿਲਾਫ਼ ਜਾਰੀ ਜੰਗ ਵਿੱਚ ਲੋਕਾਂ ਨੂੰ ਇਕਜੁੱਟ ਹੋ ਕੇ ਮੁਕਾਬਲਾ ਕਰਨ ਅਤੇ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ। Biden ਨੇ ਕਿਹਾ ਕਿ ਦੇਸ਼ ਹਾਲੇ ਵੀ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 19 ਅਪ੍ਰਰੈਲ ਤੋਂ ਦੇਸ਼ ਦਾ ਹਰੇਕ ਬਾਲਗ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਸਕੇਗਾ।

ਵਰਜੀਨੀਆ ‘ਚ ਟੀਕਾ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ, ‘ਇਨਫੈਕਸ਼ਨ ਹਾਲੇ ਖ਼ਤਮ ਨਹੀਂ ਹੋਇਆ ਹੈ। ਹਾਲੇ ਵੀ ਬਹੁਤ ਇਹਤਿਆਤ ਵਰਤਣ ਦੀ ਲੋੜ ਹੈ। ਦੇਸ਼ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਜਦੋਂ ਤਕ ਅਸੀਂ ਹੋਰ ਜ਼ਿਆਦਾ ਲੋਕਾਂ ਦਾ ਟੀਕਾਕਰਨ ਨਹੀਂ ਕਰ ਦਿੰਦੇ, ਉਦੋਂ ਤਕ ਸਾਰਿਆਂ ਨੇ ਹੱਥ ਧੋਂਦੇ ਰਹਿਣਾ ਹੈ, ਸਰੀਰਕ ਦੂਰੀ ਬਣਾ ਕੇ ਰੱਖਣੀ ਹੈ ਤੇ ਸੀਡੀਸੀ ਵੱਲੋਂ ਦੱਸੇ ਗਏ ਮਾਸਕ ਨੂੰ ਹੀ ਲਾਉਣਾ ਹੈ।’


ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਲਈ ਟੀਕਾਕਰਨ ਦਾ ਟੀਚਾ ਪਹਿਲਾਂ ਇਕ ਮਈ ਨਿਰਧਾਰਤ ਕੀਤਾ ਸੀ, ਜਿਸ ਨੂੰ ਹੁਣ ਦੋ ਹਫਤੇ ਘਟਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਅਮਰੀਕਾ ਪ੍ਰਭਾਵਿਤ ਹੈ। ਚੌਥੇ ਗੇੜ ਦਾ ਇਨਫੈਕਸ਼ਨ ਸਭ ਤੋਂ ਜ਼ਿਆਦਾ ਬਾਲਗਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ।

Biden ਨੇ ਕਿਹਾ, ‘ਇਸ ਗੱਲ ਨੂੰ ਇਸ ਤਰ੍ਹਾਂ ਸੋਚਣ ਦੀ ਜ਼ਰੂਰਤ ਹੈ ਕਿ ਚੰਗਾ ਸਮਾਂ ਸਾਡੀ ਉਡੀਕ ਕਰ ਰਿਹਾ ਹੈ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਚਾਰ ਜੁਲਾਈ ਦਾ ਸਮਾਗਮ ਮਨਾਉਣਾ ਹੈ। ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਦੋਂ ਤੇ ਹੁਣ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ।’

Joe Biden ਨੇ ਕਿਹਾ ਕਿ ਉਨ੍ਹਾਂ ਦੇ 75 ਦਿਨਾਂ ਦੇ ਕਾਰਜਕਾਲ ਦੌਰਾਨ ਵੈਕਸੀਨ ਦੀ 150 ਮਿਲੀਅਨ (1.5 ਕਰੋੜ) ਖੁਰਾਕਾਂ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਇਸ ਦੌਰਾਨ 75 ਫ਼ੀਸਦੀ ਸੀਨੀਅਰ ਨਾਗਰਿਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਦਿੱਤੀ ਗਈ।


ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਜਦੋਂ ਤਕ ਉਹ 100 ਦਿਨ ਦਾ ਕਾਰਜਕਾਲ ਪੂਰਾ ਕਰਨਗੇ, ਉਦੋਂ ਤਕ ਅਮਰੀਕਾ 200 ਮਿਲੀਅਨ (20 ਕਰੋੜ) ਟੀਕਾਕਰਨ ਨੂੰ ਪੂਰਾ ਕਰ ਲਵੇਗਾ।

Related News

ਨਵਦੀਪ ਸਿੰਘ ਬੈਂਸ ਦੇ ਅਸਤੀਫ਼ੇ ਤੋਂ ਬਾਅਦ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਕੀਤਾ ਵੱਡਾ ਫੇ਼ਰਬਦਲ

Vivek Sharma

ਕੈਨੇਡਾ: ਵੈਲੰਨਟਾਈਨ ਡੇਅ ਮੌਕੇ ਫੁੱਲਾਂ ਦੀ ਵਧੀ ਮੰਗ, ਪਰ ਫੁੱਲਾਂ ਦੀ ਘਾਟ ਕਾਰਨ ਬਹੁਤੇ ਲੋਕ ਨਿਰਾਸ਼

Rajneet Kaur

ਕੈਨੇਡਾ ਵਿੱਚ ਸੁਧਰਨ ਲੱਗੇ ਕੋਰੋਨਾ ਦੇ ਹਾਲਾਤ, ਟਰੂਡੋ ਨੇ ਐਤਵਾਰ ਨੂੰ ਘਰਾਂ ‘ਚ ਰਹਿਣ ਦੀ ਕੀਤੀ ਅਪੀਲ

Vivek Sharma

Leave a Comment