channel punjabi
Canada International News North America

ਉੱਤਰੀ ਵੈਨਕੂਵਰ ਦੀ ਲਾਇਬ੍ਰੇਰੀ ਦੇ ਨੇੜੇ ਚਾਕੂ ਮਾਰਨ ਦੇ ਮਾਮਲੇ ਵਿਚ ਇਕ 28 ਸਾਲਾ ਵਿਅਕਤੀ ਗ੍ਰਿਫਤਾਰ

ਸ਼ਨੀਵਾਰ ਨੂੰ ਲਿਨ ਵੈਲੀ ਲਾਇਬ੍ਰੇਰੀ ਦੇ ਨੇੜੇ ਚਾਕੂ ਮਾਰਨ ਦੇ ਮਾਮਲੇ ਵਿਚ ਇਕ 28 ਸਾਲਾ ਵਿਅਕਤੀ ਨੂੰ ਸੈਕਿੰਡ ਡਿਗਰੀ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਯੈਨਿਕ ਬੰਡਾਗੋ ਜੋ ਕਿ ਪੁਲਿਸ ਨੂੰ ਜਾਣਦਾ ਹੈ, ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਪੁਲਿਸ ਹਿਰਾਸਤ ਵਿਚ ਹੈ।

ਇਨਟੇਗਰੇਟਿਡ ਹੋਮੇਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀੜਤ ਔਰਤ ਜਿਸਦੀ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਉਹ 20 ਸਾਲਾ ਦੀ ਸੀ। IHIT ਨੇ ਅੱਗੇ ਕਿਹਾ, ਛੇ ਵਿਅਕਤੀ ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਸੀ, ਦੇ ਵੱਖ-ਵੱਖ ਗੰਭੀਰ ਸੱਟਾਂ ਦੇ ਜ਼ਖਮ ਹਨ।

IHIT ਦੇ ਕਾਰਜਕਾਰੀ ਅਧਿਕਾਰੀ ਇੰਚਾਰਜ ਇੰਸਪੈਕਟਰ ਮਿਸ਼ੇਲ ਤਾਨਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਇਹ ਇਕ ਡੂੰਘੀ ਅਤੇ ਦੁਖਦਾਈ ਘਟਨਾ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਾਡੇ ਤਫ਼ਤੀਸ਼ਕਾਰਾਂ ਅਤੇ ਭਾਈਵਾਲਾਂ ਦੀ ਉਨ੍ਹਾਂ ਦੇ ਕਮਾਲ ਦੇ ਕੰਮ ਲਈ ਪ੍ਰਸ਼ੰਸਾ ਕਰਦਾ ਹਾਂ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਸਾਰਿਆਂ ਲਈ ਜੋ ਇਸ ਜੁਰਮ ਨਾਲ ਪ੍ਰਭਾਵਿਤ ਹੋਏ ਹਨ, ਲਈ ਮੇਰੀ ਦਿਲੀ ਹਮਦਰਦੀ ਹੈ।

Related News

ਬੋਸਟਨ ਦੇ ਬੈਲਟ ਡਰਾਪ ਬਾਕਸ ‘ਚ ਲੱਗੀ ਅੱਗ,FBI ਵਲੋਂ ਜਾਂਚ ਸ਼ੁਰੂ

Rajneet Kaur

ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ JOE BIDEN ਨੇ ਆਪਣੀ ਨਵੀਂ ਕੈਬਨਿਟ ਦਾ ਕੀਤਾ ਐਲਾਨ

Rajneet Kaur

ਅਲਬਰਟਾ ਨੇ ਐਤਵਾਰ ਨੂੰ ਨਵਾਂ ਰਿਕਾਰਡ ਕੀਤਾ ਦਰਜ, ਕੋਵਿਡ 19 ਕਾਰਨ 22 ਲੋਕਾਂ ਦੀ ਮੌਤ

Rajneet Kaur

Leave a Comment