channel punjabi
Canada News North America

ਟੋਰਾਂਟੋ ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਦੀ ਸ਼ੁਰੂਆਤ, ਵੈਕਸੀਨੇਸ਼ਨ ਪ੍ਰਕਿਰਿਆ ਹੋਈ ਤੇਜ਼

ਟੋਰਾਂਟੋ: ਓਂਟਾਰੀਓ ਸੂਬੇ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰਦੇ ਹੋਏ ਸੀਨੀਅਰ ਸਿਟੀਜਨ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ। ਟੋਰਾਂਟੋ ‘ਚ 70 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਸ਼ਨਿੱਚਰਵਾਰ ਤੋਂ ਹੀ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕ ਵਿੱਚ ਅਪੁਆਇੰਟਮੈਂਟ ਰਾਹੀਂ ਕੋਵਿਡ-19 ਵੈਕਸੀਨ ਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ।
ਮੇਅਰ ਜੌਨ ਟੋਰੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਸ ਤਬਦੀਲੀ ਬਾਰੇ ਐਲਾਨ ਕੀਤਾ।


ਮੇਅਰ ਜੌਨ ਟੋਰੀ ਨੇ ਇਹ ਖੁਲਾਸਾ ਵੀ ਕੀਤਾ ਕਿ ਅਗਲੇ ਹਫ਼ਤੇ 30,000 ਵੈਕਸੀਨੇਸ਼ਨ ਅਪੁਆਇੰਟਮੈਂਟਸ ਸਿਟੀ ਵੱਲੋਂ ਚਲਾਏ ਜਾਣ ਵਾਲੇ ਕਲੀਨਿਕਸ ਵਿੱਚ ਅਜੇ ਵੀ ਉਪਲਬਧ ਹਨ । ਟੋਰੀ ਨੇ ਆਖਿਆ ਕਿ ਸਾਡੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇ ਉਹ ਯੋਗ ਹਨ ਤਾਂ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣ। ਇਹ ਸਮਾਜ ਲਈ ਸੱਭ ਤੋਂ ਵੱਡਾ ਯੋਗਦਾਨ ਹੋਵੇਗਾ।

ਕਈ ਹੋਰ ਪਬਲਿਕ ਹੈਲਥ ਯੂਨਿਟਸ ਵੱਲੋਂ ਪਹਿਲਾਂ ਤੋਂ ਹੀ 70 ਸਾਲ ਤੋਂ ਉੱਤੇ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਸਿਲਸਿਲਾ ਸੁ਼ਰੂ ਕੀਤਾ ਜਾ ਚੁੱਕਿਆ ਹੈ ਪਰ ਹੁਣ ਤੱਕ ਟੋਰਾਂਟੋ ਵਿੱਚ 75 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਦਾ ਹੀ ਟੀਕਾਕਰਣ ਕੀਤਾ ਜਾਂਦਾ ਰਿਹਾ ਹੈ। ਨੌਰਥ ਯੌਰਕ ਵਿੱਚ ਦ ਹੈਂਗਰ ਵਿਖੇ ਸਿਟੀ ਵੱਲੋਂ ਆਪਰੇਟ ਕੀਤੇ ਜਾਣ ਵਾਲੇ ਕਲੀਨਿਕ ਦੀ ਸ਼ੁਰੂਆਤ 5 ਅਪ੍ਰੈਲ ਤੋਂ ਕੀਤੀ ਜਾਵੇਗੀ।

Related News

ਅਮਰੀਕਾ ‘ਚ ਹਰ ਘੰਟੇ ਮਿਲ ਰਹੇ ਨੇ ਕੋਰੋਨਾ ਵਾਇਰਸ ਦੇ 2,600 ਕੇਸ ਪੋਜ਼ਟਿਵ

Rajneet Kaur

ਸਰੀ ਸਿਟੀ ਦੀ ਮੰਗ : RCMP ਦੀ ਥਾਂ ਸਰੀ ਦੀ ਆਪਣੀ ਪੁਲਿਸ ਹੋਣੀ ਚਾਹੀਦੀ ਹੈ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ : ਫੇਸਬੁੱਕ ਅਤੇ ਇੰਸਟਾਗ੍ਰਾਮ ਨੇ 2 ਮਿਲੀਅਨ ਤੋਂ ਵੱਧ ਇਤਰਾਜ਼ਯੋਗ ਇਸ਼ਤਿਹਾਰ ਕੀਤੇ ਰੱਦ!

Vivek Sharma

Leave a Comment