channel punjabi
International News USA

ਏਅਰਫੋਰਸ ਵਨ ‘ਤੇ ਚੜ੍ਹਦੇ ਹੋਏ ਕਈ ਵਾਰ ਡਿੱਗੇ President Joe Biden, ਵ੍ਹਾਈਟ ਹਾਊਸ ਨੇ ਤੇਜ਼ ਹਵਾਵਾਂ ਨੂੰ ਠਹਿਰਾਇਆ ਜ਼ਿੰਮੇਵਾਰ !

ਵਾਸ਼ਿੰਗਟਨ : ਕੀ ਅਮਰੀਕੀ ਰਾਸ਼ਟਰਪਤੀ Joe Biden ਪੂਰੀ ਤਰ੍ਹਾਂ ਫਿਟ ਹਨ ? ਇਹ ਸਵਾਲ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸ਼ੁੱਕਰਵਾਰ ਨੂੁੰ ਏਅਰਫੋਰਸ ਵਨ ਜਹਾਜ਼ ‘ਤੇ ਚੜ੍ਹਨ ਦੌਰਾਨ ਤਿੰਨ ਵਾਰ ਡਿੱਗ ਗਏ। ਹਾਲਾਂਕਿ ਬਾਅਦ ‘ਚ ਉਹ ਖ਼ੁਦ ਨੂੰ ਸੰਭਾਲਦੇ ਹੋਏ ਜਹਾਜ਼ ‘ਚ ਪਹੁੰਚੇ ਤੇ ਮੰਜ਼ਿਲ ਲਈ ਰਵਾਨਾ ਹੋਏ। ਗਨੀਮਤ ਰਹੀ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਉਧਰ, ਵ੍ਹਾਈਟ ਹਾਊਸ ਨੇ ਇਸ ਲਈ ਤੇਜ਼ ਹਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਰਾਸ਼ਟਰਪਤੀ Joe Biden ਇਸ ਅਹੁਦੇ ‘ਤੇ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਵਿਅਕਤੀ ਹਨ।

ਦਰਅਸਲ, Biden ਸ਼ੁੱਕਰਵਾਰ ਨੂੰ ਐਟਲਾਂਟਾ ਦੇ ਦੌਰੇ ‘ਤੇ ਜਾ ਰਹੇ ਸਨ, ਜਿੱਥੇ ਉਨ੍ਹਾਂ ਨੇ ਏਸ਼ਿਆਈ-ਅਮਰੀਕੀ ਭਾਈਚਾਰੇ ਦੇ ਨੇਤਾਵਾਂ ਨਾਲ ਮੁਲਾਕਾਤ ਕਰਨੀ ਸੀ। ਐਟਲਾਂਟਾ ਰਵਾਨਾ ਹੋਣ ਲਈ ਜਦੋਂ ਉਹ ਏਅਰਫੋਰਸ-ਵਨ ਦੇ ਜਹਾਜ਼ ‘ਚ ਸਵਾਰ ਹੋਣ ਲਈ ਪੌੜੀਆਂ ਚੜ੍ਹਨ ਲੱਗੇ ਤਾਂ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਤੇ ਉਹ ਪੌੜੀਆਂ ‘ਤੇ ਹੀ ਲੜਖੜਾ ਗਏ। Joe Biden ਦੇ ਨਾਲ ਇਹ ਘਟਨਾ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਹੋਈ। ਡਿੱਗਣ ਤੋਂ ਬਾਅਦ ਉਹ ਦੋ ਵਾਰ ਹੱਥ ਦੇ ਸਹਾਰੇ ਉੱਠੇ ਪਰ ਤੀਸਰੀ ਵਾਰ ਗੋਡਿਆਂ ਦੇ ਭਾਰ ਡਿੱਗ ਪਏ। ਇਸ ਤੋਂ ਬਾਅਦ ਰਾਸ਼ਟਰਪਤੀ ਪੌੜੀਆਂ ਨਾਲ ਲੱਗੀ ਰੇਲਿੰਗ ਨੂੰ ਫੜ ਕੇ ਕਿਸੇ ਤਰ੍ਹਾਂ ਉਪਰ ਪੁੱਜੇ ਤੇ ਜਹਾਜ਼ ‘ਚ ਬੈਠ ਕੇ ਰਵਾਨਾ ਹੋ ਗਏ।


ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਰਿਨ ਜੀਨ-ਪਿਅਰੇ ਨੇ ਮੀਡੀਆ ਨੂੰ ਦੱਸਿਆ ਕਿ ਰਾਸ਼ਟਰਪਤੀ ਸੌ ਫ਼ੀਸਦੀ ਸਿਹਤਮੰਦ ਹਨ। ਉਨ੍ਹਾਂ ਕਿਹਾ ਕਿ ਪੌੜੀਆਂ ਚੜ੍ਹਦੇ ਸਮੇਂ ਹਵਾ ਦਾ ਵਹਾਅ ਕਾਫੀ ਤੇਜ਼ ਸੀ। ਸ਼ਾਇਦ ਇਸ ਲਈ 78 ਸਾਲਾ Joe Biden ਦੇ ਕਦਮ ਲੜਖੜਾ ਗਏ ਤੇ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਪਿਅਰੇ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ‘ਚ ਆਪਣੇ ਕੁੱਤੇ ਮੇਜਰ ਨਾਲ ਖੇਡਦੇ ਹੋਏ ਬਾਇਡਨ ਦਾ ਇਕ ਪੈਰ ਟੁੱਟ ਗਿਆ ਸੀ। ਚੋਣ ਪ੍ਰਚਾਰ ਦੌਰਾਨ ਬਾਇਡਨ ਦੀ ਮੈਡੀਕਲ ਹਿਸਟਰੀ ਜਾਰੀ ਕੀਤੀ ਗਈ ਸੀ ਜਿਸ ‘ਚ ਇਹ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਲਈ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ।

Related News

KISAN ANDOLAN : DAY 24 : ਦੋ-ਤਿੰਨ ਦਿਨਾਂ ਵਿੱਚ ਮਸਲੇ ਦਾ ਹਲ ਹੋਣ ਦੀ ਬੱਝੀ ਆਸ, ਮਨੋਹਰ ਲਾਲ ਖੱਟਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ

Vivek Sharma

ਹਫਤੇ ਪਹਿਲਾਂ ਮੇਪਲ ਰਿਜ ਦੀ ਐਲੂਵੈਟ ਝੀਲ ‘ਚ ਡੁਬਿਆ 37 ਸਾਲਾ ਭਵਜੀਤ ਔਜਲਾ, ਹਾਲੇ ਤੱਕ ਉਸ ਦੀ ਲਾਸ਼ ਨਹੀਂ ਹੋ ਸਕੀ ਬਰਾਮਦ

Rajneet Kaur

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

Vivek Sharma

Leave a Comment