channel punjabi
International News North America

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ‘ਚ ਕਰਨਗੇ ਭਾਰਤ ਦਾ ਦੌਰਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਪ੍ਰੈਲ ‘ਚ ਭਾਰਤ ਦਾ ਦੌਰਾ ਕਰਨਗੇ।ਪੀ.ਐੱਮ. ਜਾਨਸਨ ਦੇ ਦਫਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਯੂਰਪੀਅਨ ਸੰਘ ਤੋਂ ਵੱਖ ਹੋਣ ਦੇ ਬਾਅਦ ਬੋਰਿਸ ਜਾਨਸਨ ਦੀ ਇਹ ਪਹਿਲੀ ਅੰਤਰਰਾਸ਼ਟਰੀ ਯਾਤਰਾ ਹੋਵੇਗੀ। ਦੱਸ ਦੇਈਏ ਕਿ ਬੋਰਿਸ ਜੌਨਸਨ ਗਣਤੰਤਰ ਦਿਵਸ ਦੇ ਅਵਸਰ ‘ਤੇ ਭਾਰਤ ‘ਚ ਮੁੱਖ ਮਹਿਮਾਨ ਵਜੋਂ ਭਾਰਤ ਆਉਣ ਵਾਲੇ ਸਨ, ਪਰ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ ਸੀ।ਇਸ ਦੌਰੇ ਦੌਰਾਨ ਬ੍ਰਿਟੇਨ ਦੇ ਮੌਕਿਆਂ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਦੇ ਇਲਾਵਾ ਜਾਨਸਨ ਦੀ ਯਾਤਰਾ ਦਾ ਮੁੱਖ ਉਦੇਸ਼ ਚੀਨ ‘ਤੇ ਵੀ ਨਜ਼ਰ ਰੱਖਣਾ ਹੋਵੇਗਾ।ਦੋਹਾਂ ਦੇਸ਼ਾਂ ਵਿਚਾਲੇ ਕਈ ਮਹੱਤਪੂਰਨ ਸਮਝੌਤੇ ਹੋਣ ਦੀ ਸੰਭਾਵਨਾ ਹੈ।ਭਾਵੇਂ ਬ੍ਰਿਟੇਨ ਚੀਨ ਨਾਲ ਸਰਹੱਦ ਸ਼ੇਅਰ ਨਹੀਂ ਕਰਦਾ ਪਰ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਚੰਗੇ ਨਹੀਂ ਹਨ। ਬ੍ਰਿਟੇਨ ਵੀ ਚੀਨ ਤੋਂ ਪਰੇਸ਼ਾਨ ਹੈ। ਚੀਨ ਖ਼ਿਲਾਫ਼ ਬ੍ਰਿਟੇਨ ਆਪਣਾ ਸਭ ਤੋਂ ਵੱਡਾ ਏਅਰਕ੍ਰਾਫਟ ਕਰੀਅਰ ਇੰਡੋ-ਪੈਸੀਫਿਕ ਵਿਚ ਵੀ ਭੇਜ ਚੁੱਕਾ ਹੈ।ਅਜਿਹੇ ਵਿਚ ਮੰਨਿਆ ਜਾ ਰਿਹਾ ਹੈਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੀਨ ਨੂੰ ਲੈ ਕੇ ਮਹੱਤਵਪੂਰਨ ਗੱਲਬਾਤ ਹੋ ਸਕਦੀ ਹੈ।

ਬੋਰਿਸ ਨੇ ਕਿਹਾ ਸੀ, ਦੋਵੇਂ ਦੇਸ਼ ਮਿਲ ਕੇ ਟੀਕਾ ਵਿਕਸਤ ਕਰਨ, ਉਸ ਨੂੰ ਬਣਾਉਣ ਤੇ ਵੰਡਣ ਲਈ ਕੰਮ ਕਰ ਰਹੇ ਹਨ। ਜੋ ਮਨੁੱਖਤਾ ਨੂੰ ਕੌਮਾਂਤਰੀ ਮਹਾਮਾਰੀ ਤੋਂ ਮੁਕਤ ਕਰਨ ‘ਚ ਮਦਦ ਕਰੇਗਾ। ਬ੍ਰਿਟੇਨ, ਭਾਰਤ ਤੇ ਕਈ ਹੋਰ ਰਾਸ਼ਟਰਾਂ ਦੇ ਸੰਯੁਕਤ ਯਤਨਾਂ ਦੀ ਬਦੌਲਤ ਅਸੀਂ ਕੋਵਿਡ ਖਿਲਾਫ ਜਿੱਤ ਦਰਜ ਕਰਨ ਦੀ ਦਿਸ਼ਾ ਵੱਲ ਵਧ ਰਹੇ ਹਾਂ।

Related News

ਕੋਵਿਡ-19 ਦੇ ਇਲਾਜ ਲਈ ਹੈਲਥ ਕੈਨੇਡਾ ਨੇ ਐਲੀ ਲਿਲੀ ਐਂਡ ਕੰਪਨੀ ਦੀ ਐਂਟੀਬੌਡੀ ਥੈਰੇਪੀ ਦੀ ਐਮਰਜੰਸੀ ਵਰਤੋਂ ਲਈ ਦਿੱਤੀ ਇਜਾਜ਼ਤ

Rajneet Kaur

ਕੇਨੋਰਾ ਪੁਲਿਸ ਨੇ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

Leave a Comment