channel punjabi
International News

ਕਾਨੂੰਨੀ ਏਜੰਸੀ ਮੇਘਨ ਮਾਰਕਲ ‘ਤੇ ਲੱਗੇ ਇਲਜ਼ਾਮਾਂ ਦੀ ਕਰੇਗੀ ਜਾਂਚ : ਸ਼ਾਹੀ ਪਰਿਵਾਰ ਨੇ ਲਿਆ ਫ਼ੈਸਲਾ

ਲੰਦਨ : ਇੰਗਲੈਂਡ ਦਾ ਸ਼ਾਹੀ ਪਰਿਵਾਰ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਕਾਰਨ ਬੀਤੇ ਹਫਤੇ ਤੋਂ ਲਗਾਤਾਰ ਸੁਰਖੀਆਂ ਵਿਚ ਹੈ। ਮੇਘਨ ਮਾਰਕਲ ਵੱਲੋਂ ਸ਼ਾਹੀ ਪਰਿਵਾਰ ਦੇ ਇਕ ਮੈਂਬਰ ਵੱਲੋਂ ਨਸਲੀ ਟਿੱਪਣੀ ਕੀਤੇ ਜਾਣ ਦੇ ਖੁਲਾਸੇ ਤੋਂ ਬਾਅਦ ਬਕਿੰਘਮ ਪੈਲੇਸ ਵਲੋਂ ਮੀਡੀਆ ਨੂੰ ਬਿਆਨ ਜਾਰੀ ਕਰ ਕੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਪਰ ਸ਼ਾਇਦ ਇਸ ਤਰਾਂ ਲੱਗ ਰਿਹਾ ਹੈ ਕਿ ਸ਼ਾਹੀ ਪਰਿਵਾਰ ਮੇਗਨ ਮਾਰਕਲ ਨੂੰ ਮੁਆਫ਼ ਕਰਨ ਦੇ ਮੂਡ ਵਿਚ ਨਹੀਂ ਹੈ।

ਬਕਿੰਘਮ ਪੈਲੇਸ ਨੇ ਡੱਚੈੱਸ ਆਫ ਸਸੈਕਸ ਮੇਘਨ ਮਾਰਕਲ ’ਤੇ ਸਟਾਫ਼ ਨਾਲ ਕਥਿਤ ਧੱਕੇਸ਼ਾਹੀ ਦੇ ਲੱਗੇ ਦੋਸ਼ਾਂ ਦੀ ਜਾਂਚ ਇੱਕ ਕਾਨੂੰਨੀ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਇਹ ਖੁਲਾਸਾ ਯੂਕੇ ਮੀਡੀਆ ਦੀਆਂ ਰਿਪੋਰਟਾਂ ’ਚ ਕੀਤਾ ਗਿਆ ਹੈ। ਮੇਘਨ ’ਤੇ ਦੋਸ਼ ਲਾਏ ਗਏ ਸਨ ਕਿ ਪ੍ਰਿੰਸ ਹੈਰੀ ਨਾਲ ਸ਼ਾਹੀ ਪਰਿਵਾਰ ’ਚ ਰਹਿੰਦੇ ਉਸ ਵੱਲੋਂ ਸਟਾਫ ਨੂੰ ਧਮਕਾਇਆ ਜਾਂਦਾ ਰਿਹਾ ਹੈ।

ਇਸ ਤੋਂ ਪਹਿਲਾਂ ਇਸ ਮਹੀਨੇ ਸ਼ਾਹੀ ਮਹਿਲ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਦੋਸ਼ਾਂ ਦੀ ਜਾਂਚ ਕਰਵਾਏਗਾ। ਸ਼ਾਹੀ ਮਹਿਲ ਵੱਲੋਂ ਇਹ ਫ਼ੈਸਲਾ ਯੂਰਪੀ ਯੂਨੀਅਨ’ ਵਿੱਚ ਇੱਕ ਸਟਾਫ਼ ਮੈਂਬਰ ਦੀ ਲੀਕ ਹੋਈ ਈਮੇਲ ਛਪਣ ਮਗਰੋਂ ਲਿਆ ਗਿਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਾਬਕਾ ਅਮਰੀਕੀ ਅਦਾਕਾਰਾ ਨੇ ਨਿੱਜੀ ਸਹਾਇਕਾਂ ਨੂੰ ਸ਼ਾਹੀ ਮਹਿਲ ਤੋਂ ਬਾਹਰ ਕੱਢ ਦਿੱਤਾ ਅਤੇ ਤੇ ਤੀਜੇ ਮੈਂਬਰ ਦੇ ਭਰੋਸੇ ਨੂੰ ਖੋਖਲਾ ਕਰ ਦਿੱਤਾ । ਹੁਣ ‘ਦਿ ਸੰਡੇ ਟਾਈਮਜ਼ ਦੀਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਘਰੇਲੂ ਏਜੰਸੀ ਦੀ ਬਜਾਇ ਨਿਰਪੱਖ ਤੇ ਸੁਤੰਤਰ ਜਾਂਚ ਲਈ ਇਸ ਮਾਮਲੇ ਦੀ ਜਾਂਚ ਕਿਸੇ ਤੀਜੀ ਕਾਨੂੰਨੀ ਏਜੰਸੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਹੈ। ਬਕਿੰਘਮ ਪੈਲੇਸ ਦੇ ਇੱਕ ਤਰਜਮਾਨ ਨੇ ਕਿਹਾ, ‘ਪ੍ਰਿੰਸ ਅਤੇ ਡੱਚੈੱਸ ਦੇ ਸਾਬਕਾ ਸਟਾਫ ਵੱਲੋਂ ਦੋਸ਼ਾਂ ਦੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨੂੰ ਦੇਖਣ ਦੀ ਸਾਡੀ ਵਚਨਬੱਧਤਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਪਰ ਅਸੀਂ ਇਸ ’ਤੇ ਕੋਈ ਜਨਤਕ ਟਿੱਪਣੀ ਨਹੀਂ ਕਰਾਂਗੇ।’

Related News

ਕੈਨੇਡਾ ਦੇ ਚਾਰ ਸੂਬਿਆਂ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਦੀ ਵਧੀ ਚਿੰਤਾ

Vivek Sharma

ਕਰੀਮਾ ਬਲੋਚ ਹੱਤਿਆ ਮਾਮਲੇ ‘ਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ

Vivek Sharma

ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ੌਫ਼,ਕੈਨੇਡਾ ਨੇ ਇੰਗਲੈਂਡ ਤੋਂ ਯਾਤਰੀ ਉਡਾਣਾਂ ‘ਤੇ ਲਗਾਈ ਪਾਬੰਦੀ

Rajneet Kaur

Leave a Comment