channel punjabi
Canada International News North America

SIU ਚੋਰੀ ਹੋਈ ਪੁਲਿਸ ਕਾਰ ਦੇ ਕਰੈਸ਼ ਹੋਣ ਤੋਂ ਬਾਅਦ ਕਰ ਰਹੀ ਹੈ ਜਾਂਚ, 3 ਜ਼ਖਮੀ

ਐਤਵਾਰ ਰਾਤ ਨੂੰ ਵ੍ਹਾਈਟਬੀ ਵਿੱਚ ਇੱਕ ਚੋਰੀ ਹੋਈ ਪੁਲਿਸ ਕਾਰ ਦੇ ਕਰੈਸ਼ ਹੋਣ ਤੋਂ ਬਾਅਦ ਸੂਬੇ ਦੀ ਵਿਸ਼ੇਸ਼ ਜਾਂਚ ਇਕਾਈ ਜਾਂਚ ਕਰ ਰਹੀ ਹੈ।

SIU ਦੇ ਅਨੁਸਾਰ, ਡਰਹਮ ਰੀਜਨਲ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਦੀ ਰਿਪੋਰਟ ਲਈ ਵਿਕਟੋਰੀਆ ਸਟ੍ਰੀਟ ਉੱਤੇ ਇੱਕ ਸਟੋਰੇਜ ਦੀ ਸਹੂਲਤ ਲਈ ਬੁਲਾਇਆ ਗਿਆ ਸੀ। ਜਦੋਂ ਅਧਿਕਾਰੀ ਪਹੁੰਚੇ ਤਾਂ ਉਹ ਵਿਅਕਤੀ ਕ੍ਰੂਜ਼ਰ ਦੀ ਡਰਾਈਵਰ ਦੀ ਸੀਟ ‘ਤੇ ਛਾਲ ਮਾਰ ਕੇ ਕਾਰ ‘ਚ ਮੌਕੇ ਤੋਂ ਫਰਾਰ ਹੋ ਗਿਆ। ਅਧਿਕਾਰੀਆਂ ਨੇ ਚੋਰੀ ਹੋਈ ਕਰੂਜ਼ਰ ਦਾ ਪਿੱਛਾ ਕੀਤਾ।

SIU ਨੇ ਕਿਹਾ ਕਿ ਸ਼ਾਮ ਕਰੀਬ ਸ਼ਾਮ 7:30 ਵਜੇ ਚੋਰੀ ਦਾ ਕਰੂਜ਼ਰ ਗਾਰਡਨ ਸਟ੍ਰੀਟ ਅਤੇ ਡੁੰਡਾਸ ਸਟ੍ਰੀਟ ਈਸਟ ਦੇ ਚੌਰਾਹੇ ਵਿਚ ਇਕ ਹੋਰ ਕਾਰ ਨਾਲ ਟਕਰਾ ਗਈ। ਕਰੈਸ਼ ਦੇ ਪ੍ਰਭਾਵ ਨਾਲ ਪੁਲਿਸ ਕਰੂਜ਼ਰ ਨੂੰ ਅੱਗ ਲੱਗ ਗਈ। 30 ਸਾਲਾ ਸ਼ੱਕੀ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਦਿਆਂ ਹਸਪਤਾਲ ਲਿਜਾਇਆ ਗਿਆ।

ਦੂਜੇ ਵਾਹਨ ਵਿੱਚ ਸਵਾਰ ਦੋ ਵਿਅਕਤੀ, ਇੱਕ 69 ਸਾਲਾ ਔਰਤ ਅਤੇ ਇੱਕ 12 ਸਾਲਾ ਲੜਕਾ ਵੀ ਗੰਭੀਰ ਜ਼ਖਮੀ ਹੋ ਗਏ ।ਜਿੰਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।

Related News

ਵੱਡੀ ਖ਼ਬਰ : ਕੋਵੈਕਸੀਨ (COVAXIN) ਦੇ ਤੀਸਰੇ ਟ੍ਰਾਇਲ ਨੇ ਵਧਾਈ ਉਮੀਦ, ਕੋਵਿਡ ਨੂੰ ਖ਼ਤਰਨਾਕ ਰੂਪ ਅਖ਼ਤਿਆਰ ਕਰਨ ਤੋਂ ਰੋਕਣ ‘ਚ ਸੌ ਫ਼ੀਸਦੀ ਕਾਰਗਰ

Vivek Sharma

ਫਾਈਜ਼ਰ ਦੀ ਕੋਵਿਡ 19 ਵੈਕਸੀਨ ਜਲਦ ਹੀ ਕੈਨੇਡਾ ਪਹੁੰਚੇਗੀ:Justin Trudeau

Rajneet Kaur

ਯੋਸ਼ੀਹਿਦੇ ਸੁਗਾ ਚੁਣੇ ਗਏ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ , ਜਸਟਿਨ ਟਰੂਡੋ ਨੇ ਦਿੱਤੀ ਵਧਾਈ

Vivek Sharma

Leave a Comment