channel punjabi
International KISAN ANDOLAN News

BIG NEWS : ਸਿੰਘੂ ਬਾਰਡਰ ‘ਤੇ ਧਰਨੇ ਵਾਲੀ ਥਾਂ ਹੋਈ ਫਾਇਰਿੰਗ! ਹਮਲਾਵਰ ਫ਼ਰਾਰ, ਪੁਲਿਸ ਤਫਤੀਸ਼ ‘ਚ ਜੁਟੀ

ਨਵੀਂ ਦਿੱਲੀ: ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਗੁੱਸਾ ਫੁੱਟਿਆ ਹੋਇਆ ਹੈ । ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ ਪਿਛਲੇ 102 ਦਿਨਾਂ ਤੋਂ ਡਟੇ ਹੋਏ ਹਨ। ਅਜਿਹੇ ‘ਚ ਦਿੱਲੀ ਦਾ ਸਿੰਘੂ ਬਾਰਡਰ ਅਹਿਮ ਮੋਰਚਾ ਹੈ, ਜਿੱਥੇ ਐਤਵਾਰ ਰਾਤ ਫਾਇਰਿੰਗ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਿੰਘੂ ਬਾਰਡਰ ‘ਤੇ TDI ਮੌਲ ਦੇ ਕੋਲ ਫਾਇਰਿੰਗ ਹੋਈ ਹੈ।

ਮੌਕੇ ‘ਤੇ ਕਿਸਾਨ ਲੀਡਰ ਹਰਮੀਤ ਸਿੰਘ ਕਾਦੀਆਂ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਹਮਲਾਵਰ ਮੌਕੇ ‘ਤੋਂ ਫਰਾਰ ਹੋ ਗਏ। ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਨੌਜਵਾਨ ਚੰਡੀਗੜ੍ਹ ਨੰਬਰ ਦੀ ਗੱਡੀ ‘ਚ ਸਵਾਰ ਸਨ।

ਚਸ਼ਮਦੀਦਾਂ ਨੇ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀ ਆਏ ਅਤੇ ਉਹਨਾਂ ਨੇ ਫਰਿਜ ਵਾਲਾ ਠੰਡਾ ਪਾਣੀ ਮੰਗਿਆ,ਉੱਥੇ ਠੰਡਾ ਪਾਣੀ ਨਹੀਂ ਮਿਲਣ ਤੋਂ ਬਾਅਦ ਉਹ ਇੱਕ ਵਾਰ ਤਾਂ ਚਲੇ ਗਏ, ਪਰ ਛੇਤੀ ਹੀ ਉਹ ਪਰਤ ਆਏ ਅਤੇ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਸਿੰਘੂ ਬਾਰਡਰ ‘ਤੇ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਕਿਸਾਨਾਂ ਨੇ ਓਥੋਂ ਗੋਲੀ ਦੇ ਖੋਲ ਵੀ ਬਰਾਮਦ ਕੀਤੇ ਹਨ। ਫਿਲਹਾਲ ਮੌਕੇ ਤੇ ਪਹੁੰਚੀ ਦਿੱਲੀ ਪੁਲਿਸ ਨੇ ਸੁਰਾਗ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।

Related News

ਅੱਗ ਲੱਗਣ ਕਾਰਨ ਬੰਦ ਕੀਤੇ ਵਾਲਮਾਰਟ ਸਟੋਰਾਂ ‘ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਖੁੰਝੀਆਂ ਸ਼ਿਫਟਾਂ ਲਈ ਭੁਗਤਾਨ ਕੀਤਾ ਜਾਵੇਗਾ: ਕੰਪਨੀ

Rajneet Kaur

ਭੂਚਾਲ ਦੇ ਜ਼ੋਰਦਾਰ ਝਟਕਿਆਂ ਅਤੇ ਸੁਨਾਮੀ ਨੇ ਗ੍ਰੀਸ ਤੇ ਤੁਰਕੀ ‘ਚ ਕੀਤੀ ਭਾਰੀ ਤਬਾਹੀ, 7.0 ਰਹੀ ਤੀਬਰਤਾ

Vivek Sharma

PM ਜਸਟਿਨ ਟਰੂਡੋ ਨੇ 37 ਅਰਬ ਡਾਲਰ ਦੀ ਯੋਜਨਾ ਦੀ ਕੀਤੀ ਸ਼ੁਰੂਆਤ, ਕੋਰੋਨਾ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲੇਗਾ ਲਾਭ

Vivek Sharma

Leave a Comment