channel punjabi
Canada International News North America

ਪਿਛਲੇ 24 ਘੰਟਿਆਂ ‘ਚ ਦੁਨੀਆ ਭਰ ‘ਚੋਂ ਕੋਰੋਨਾ ਵਾਇਰਸ ਦੇ 2.15 ਲੱਖ ਨਵੇਂ ਕੇਸ ਆਏ ਸਾਹਮਣੇ

ਕੋਰੋਨਾ ਵਾਇਰਸ ਦੇ  ਹਰ ਦਿਨ ਦੋ ਲੱਖ ਤੋਂ ਵੱਧ ਕੋਰੋਨਾ ਮਰੀਜ਼ ਵਧ ਰਹੇ ਹਨ । ਪਿਛਲੇ 24 ਘੰਟਿਆਂ ਵਿੱਚ ਦੁਨੀਆ ਭਰ ‘ਚ 2.15 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 5,311 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਲਡ ਮੀਟਰ ਮੁਤਾਬਕ, ਦੁਨੀਆ ਵਿੱਚ1 ਕਰੋੜ 34 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 80 ਹਜ਼ਾਰ ਨੂੰ ਪਾਰ ਕਰ ਗਈ ਹੈ।

ਜੇਕਰ ਕੈਨੇਡਾ ਦੀ ਗੱਲ ਕਰੀਏ  ਤਾਂ ਇਥੇ ਵੀ ਇਸ ਮਹਾਮਾਰੀ ਕਾਰਨ ਕਾਫੀ ਮਾੜਾ ਪ੍ਰਭਾਵ ਪਿਆ ਹੈ। ਲੋਕ ਆਪਣੀਆਂ ਨੌਕਰੀਆਂ ਗੁਆ ਚੁਕੇ ਹਨ। ਹੁਣ ਹੋਲੀ ਹੋਲੀ ਸਭ ਕਾਰੋਬਾਰ ਖੁਲ੍ਹ ਰਹੇ ਹਨ, ਅਤੇ ਸਾਰੇ ਆਪਣੇ ਕੰਮਾਂ ਕਾਰਾਂ ‘ਤੇ ਵਾਪਸ ਜਾ ਰਹੇ ਹਨ ।

ਓਂਟਾਰੀਓ ‘ਚ ਕੋਵਿਡ-19 ਦੇ  38,966 ਕੇਸਾਂ ਦੀ ਪੁਸ਼ਟੀ ਹੋਈ ਹੈ। ਜਿੰਨ੍ਹਾਂ ਵਿਚੋਂ 2,761 ਕੋਰੋਨਾ ਪੀੜਿਤਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਓਂਟਾਰੀਓ ‘ਚ ਨਵੀਆਂ ਲਾਗਾਂ ਦੀ ਦਰ ਪਿਛਲੇ ਦੋ ਮਹੀਨਿਆਂ ‘ਚ ਤੇਜ਼ੀ ਨਾਲ ਘਟਦੀ ਨਜ਼ਰ ਆ ਰਹੀ ਹੈ। ਪਿਛਲੇ ਸੱਤ ਦਿਨ੍ਹਾਂ ‘ਚ ਸੂਬੇ ਦੀਆਂ 34 ਸਿਹਤ ਇਕਾਈਆਂ ਵਿੱਚ ਪ੍ਰਤੀ ਦਿਨ 127 ਨਵੇਂ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ।

ਓਨਟਾਰੀਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਏਲੀਅਟ ਨੇ ਵੀ ਇਸ ਮੌਕੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਸੁਧਾਰ ਵੱਲ ਵੱਧ ਰਹੇ ਹਾਂ ਤੇ ਆਏ ਦਿਨ ਪਾਬੰਧੀਆਂ ਘਟਾਈਆਂ ਜਾ ਰਹੀਆਂ ਹਨ। ਇਸ ਮੌਕੇ ਸਿਹਤ ਮੰਤਰੀ ਨੇ ਸਭ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਤਾਂ ਕਿ ਇਸ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਦੁਨੀਆ ਵਿੱਚ ਸਭ ਤੋਂ ਵਧ ਕੋਰੋਨਾ ਕੇਸ ਅਮਰੀਕਾ ਵਿੱਚ ਸਾਹਮਣੇ ਆਏ ਹਨ। ਉਧਰ ਕੋਰੋਨਾ ਕਾਰਨ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਹਰ ਦਿਨ ਬ੍ਰਾਜ਼ੀਲ ਵਿਚ ਹੁੰਦੀਆਂ ਹਨ।

Related News

ਅਮਰੀਕਾ : ਸਿਨਸਿਆਟੀ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ, 17 ਲੋਕ ਜ਼ਖਮੀ

Rajneet Kaur

ਵੈਨਕੂਵਰ ਪੁਲਿਸ ਨੇ ਇਕ ਓਟਿਜ਼ਮ ਵਾਲੇ ਲਾਪਤਾ 21 ਸਾਲਾ ਕੇਨੇਥ ਮੇਨ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

BIG NEWS : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਂਦੋਸ਼ ਦੀ ਕਾਰਵਾਈ ਰਹੇਗੀ ਜਾਰੀ, ਵੋਟਿੰਗ ਰਾਹੀਂ ਹੋਇਆ ਫ਼ੈਸਲਾ

Vivek Sharma

Leave a Comment