channel punjabi
International News

BIG NEWS : ਕੌਮਾਂਤਰੀ TIME ਮੈਗਜ਼ੀਨ ਦੇ Cover Page ‘ਤੇ ਛਾਈਆਂ ਕਿਸਾਨ ਅੰਦੋਲਨ ਦੀਆਂ ਬੀਬੀਆਂ, ਕਿਸਾਨ ਅੰਦੋਲਨਕਾਰੀ ਬੀਬੀਆਂ ‘ਤੇ ਵਿਸ਼ੇਸ਼ ਸਟੋਰੀ

ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਬਿੱਲਾਂ ਖਿਲਾਫ਼ ਕਿਸਾਨ ਅੰਦੋਲਨ ਨੂੰ ਸ਼ੁਰੂ ਹੋਏ 100 ਦਿਨ ਹੋ ਚੁੱਕੇ ਹਨ। ਇਸ ਅੰਦੋਲਨ ਦੌਰਾਨ 200 ਤੋਂ ਵਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ , ਪਰ ਮੋਦੀ ਸਰਕਾਰ ਅੜਿਅਲ ਘੋੜੇ ਵਾਂਗ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਰਾਜ਼ੀ ਹੁੰਦੀ ਨਹੀਂ ਜਾਪ ਰਹੀ ਤਾਂ ਅੰਦੋਲਨ ਵਿੱਚ ਸ਼ਾਮਲ ਕਿਸਾਨ ਵੀ ਹਾਰ ਮੰਨਣ ਲਈ ਤਿਆਰ ਨਹੀਂ। ਸਮੂਹ ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮ ਐੱਸ ਪੀ ‘ਤੇ ਕਾਨੂੰਨ ਬਣਾਉਣ ਦੀ ਜ਼ਿੱਦ ਤੇ ਅੜੇ ਹੋਏ ਹਨ । ਇਸ ਅੰਦੋਲਨ ਦੀ ਵੱਡੀ ਗੱਲ ਇਹ ਕਿ ਇਸ ਵਿੱਚ ਔਰਤਾਂ ਵੀ ਨਿਡਰਤਾ ਤੇ ਹੌਸਲੇ ਨਾਲ ਵਧ ਚੜ੍ਹ ਕੇ ਸ਼ਮੂਲੀਅਤ ਕਰ ਰਹੀਆਂ ਹਨ । ਕਿਸਾਨ ਅੰਦੋਲਨ ‘ਚ ਸ਼ਾਮਲ ਮਹਿਲਾਵਾਂ ਨੂੰ ਟਾਈਮ ਮੈਗਜ਼ੀਨ ਨੇ ਆਪਣੇ ਅੰਤਰਰਾਸ਼ਟਰੀ ਕਵਰ ਪੇਜ ‘ਤੇ ਖਾਸ ਥਾਂ ਦਿੱਤੀ ਹੈ।

ਦੱਸ ਦਈਏ ਕਿ ਇਹ ਔਰਤਾਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀਆਂ ਹਨ ਤੇ ਹੁਣ ਇਨ੍ਹਾਂ ਨੂੰ ਅੰਤਰਰਾਸ਼ਟਰੀ ਮੈਗਜ਼ੀਨ ਨੇ ਕਵਰ ਪੇਜ਼ ਦਾ ਹਿੱਸਾ ਬਣਾਇਆ ਹੈ। ਇੱਕ ਟੈਗ ਲਾਈਨ ਦਿੱਤੀ ਗਈ ਹੈ ਜਿਸ ਵਿੱਚ ਲਿਖਿਆ ਹੈ, ‘ਮੈਨੂੰ ਡਰਾਇਆ ਨਹੀਂ ਜਾ ਸਕਦਾ, ਮੈਨੂੰ ਖਰੀਦਿਆ ਨਹੀਂ ਜਾ ਸਕਦਾ।’

ਇਸ ਦੇ ਨਾਲ ਹੀ ਟਾਈਮ ਮੈਗਜ਼ੀਨ ਦੇ ਇੱਕ ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਔਰਤਾਂ ਕਿਸਾਨ ਅੰਦੋਲਨ ਜਾਰੀ ਰੱਖਣ ਦਾ ਵਾਅਦਾ ਕਰਦੀ ਹੈ ਤੇ ਹਾਲੇ ਵੀ ਇਸ ‘ਤੇ ਅੜੀਆਂ ਹੋਈਆਂ ਹਨ। ਹਾਲਾਂਕਿ ਸਰਕਾਰ ਨੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਘਰ ਪਰਤਣ ਲਈ ਕਿਹਾ ਪਰ ਇਸ ਦੇ ਉਲਟ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਨਾਲ ਔਰਤਾਂ ਨੇ ਇਸ ਅੰਦੋਲਨ ‘ਚ ਵਧ-ਚੜ ਕੇ ਹਿੱਸਾ ਲਿਆ।

ਦੱਸ ਦਈਏ ਕਿ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਦੁਨੀਆ ਭਰ ਦੀ ਮੀਡੀਆ ਵੱਲੋਂ ਕਵਰ ਕੀਤਾ ਜਾ ਰਿਹਾ ਹੈ। ਕਈਂ ਦੇਸ਼ਾਂ ਦੀ ਸੰਸਦ ਵਿਚ ਵੀ ਭਾਰਤੀ ਕਿਸਾਨਾਂ ਦਾ ਮੁੱਦਾ ਚੁੱਕਿਆ ਗਿਆ ਹੈ, ਇਹ ਵੱਖਰੀ ਗੱਲ ਹੈ ਕਿ ਕਿਸਾਨੀ ਸੰਘਰਸ਼ ਦੇ 100 ਦਿਨਾਂ ਬਾਅਦ ਵੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਗੰਭੀਰ ਫੈਸਲਾ ਲੈਂਦੀ ਨਜ਼ਰ ਨਹੀਂ ਆ ਰਹੀ। ਜੇਕਰ ਛੇਤੀ ਹੀ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਪੀ.ਐਮ. ਮੋਦੀ ਨੂੰ ਵਿਦੇਸ਼ ਦੌਰਿਆਂ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।

Related News

ਟੋਰਾਂਟੋ ਵਿੱਚ 20 ਤੋਂ ਵੱਧ ਸਕੂਲ ਕੋਵਿਡ -19 ਆਉਟਬ੍ਰੇਕ ਕਾਰਨ ਬੰਦ

Rajneet Kaur

ਬ੍ਰਿਟੇਨ ਦੀ ਸੰਸਦ ਵਿੱਚ ਗੂੰਜਿਆ ਕਿਸਾਨੀ ਅੰਦੋਲਨ: ਭਾਰਤ ਨੇ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਜਤਾਇਆ ਤਿੱਖਾ ਵਿਰੋਧ

Vivek Sharma

ਮਹਾਨ ਹਾਕੀ ਖਿਡਾਰੀ ਹਾਓਵੀ ਮੀਕਰ ਨਹੀਂ ਰਹੇ,97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

Vivek Sharma

Leave a Comment