channel punjabi
Canada International News North America

22 ਸਾਲਾ ਵਿਅਕਤੀ ਦੀ ਬਰੈਂਪਟਨ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਹਫਤੇ ਬਾਅਦ ਹਸਪਤਾਲ ਵਿੱਚ ਹੋਈ ਮੌਤ

ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ 22 ਸਾਲਾ ਵਿਅਕਤੀ ਦੀ ਉੱਤਰ ਬਰੈਂਪਟਨ ਦੇ ਇੱਕ ਨੇਬਰਹੁੱਡ ਵਿੱਚ ਗੋਲੀ ਮਾਰਨ ਤੋਂ ਬਾਅਦ ਇੱਕ ਹਫਤੇ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।

ਵੀਰਵਾਰ ਦੁਪਹਿਰ 2:15 ਦੇ ਕਰੀਬ ਜਦੋਂ ਐਮਰਜੈਂਸੀ ਚਾਲਕਾਂ ਨੂੰ ਮੈਕਲਫਲਿਨ ਅਤੇ ਮਈਫੀਲਡ ਸੜਕਾਂ ਦੇ ਨਜ਼ਦੀਕ ਡੈਲਫਿਨਿਅਮ ਵੇਅ ਅਤੇ ਆਈਸਲੈਂਡ ਪੋਪੀ ਟ੍ਰੇਲ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਇੱਕ ਵਿਅਕਤੀ ਮਿਲਿਆ ਜਿਸਨੂੰ ਗੋਲੀ ਲੱਗੀ ਸੀ। ਪੈਰਾਮੈਡੀਕਸ ਨੇ ਪੀੜਿਤ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਨੇ ਪੀੜਿਤ ਦੀ ਪਛਾਣ ਏਲੀਯਾਹ ਚਾਰਲਸ-ਗ੍ਰੇਗਰੀ ਵਜੋਂ ਕੀਤੀ ਗਈ ਹੈ।

ਬੁੱਧਵਾਰ ਦੁਪਹਿਰ ਜਾਂਚਕਰਤਾਵਾਂ ਦੁਆਰਾ ਜਾਰੀ ਕੀਤੇ ਗਏ ਇੱਕ ਅਪਡੇਟ ਵਿੱਚ, ਉਨ੍ਹਾਂ ਨੇ ਕਿਹਾ ਕਿ ਉਸਦੀ ਮੌਤ ਦਿਨ ਦੇ ਸ਼ੁਰੂ ਵਿੱਚ ਹੋਈ ਸੀ।ਅਧਿਕਾਰੀਆਂ ਨੇ ਕਿਸੇ ਵੀ ਜਾਣਕਾਰੀ ਜਾਂ ਕੈਮਰੇ ਦੀ ਫੁਟੇਜ ਵਾਲੇ ਕਿਸੇ ਵੀ ਵਿਅਕਤੀ 905-453-2121 ext. 3205 ‘ਤੇ ਪੁਲਿਸ ਨੂੰ ਸਪੰਰਕ ਕਰਨ ਲਈ ਕਿਹਾ ਹੈ।

Related News

ਹਫ਼ਤੇ ਦੇ ਆਖ਼ਰੀ ਦਿਨ ਓਂਟਾਰੀਓ ‘ਚ 2063 ਕੋਰੋਨਾ ਸੰਕਰਮਣ ਦੇ ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦੇ ਕੰਮ ਨੇ ਵੀ ਫੜੀ ਤੇਜ਼ੀ

Vivek Sharma

BIG BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ 30 ਦਿਨਾਂ ਲਈ ਲਗਾਈ ਪਾਬੰਦੀ

Vivek Sharma

ਅਮਰੀਕਾ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 19 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾਉਣ ਲਈ ਯੋਗ : Joe Biden

Rajneet Kaur

Leave a Comment