channel punjabi
Canada News North America

ਕੈਨੇਡਾ ਇਸ ਹਫ਼ਤੇ ਵੈਕਸੀਨ ਦੀਆਂ 9 ਲੱਖ 44 ਹਜ਼ਾਰ 600 ਡੋਜ਼ ਕਰੇਗਾ ਹਾਸਲ : ਅਨੀਤਾ ਆਨੰਦ

ਓਟਾਵਾ: ਕੋਰੋਨਾ ਵੈਕਸੀਨ ਦੇ ਮੁੱਦੇ ਤੇ ਵਿਰੋਧੀਆਂ ਵੱਲੋਂ ਟਰੂਡੋ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਉਧਰ ਟਰੂਡੋ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਢਿੱਲੀ ਸਪਲਾਈ ਵਿਚ ਹੁਣ ਤੇਜ਼ੀ ਆ ਜਾ ਰਹੀ ਹੈ । ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨਜ਼ ਦੀ ਪਹਿਲੀ ਖੇਪ ਕੁਝ ਘੰਟਿਆਂ ਤੱਕ ਕੈਨੇਡਾ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਇਸ ਹਫਤੇ ਕੁੱਲ ਮਿਲਾ ਕੇ ਵੈਕਸੀਨ ਦੀਆਂ 9 ਲੱਖ 44 ਹਜ਼ਾਰ 600 ਡੋਜ਼ ਕੈਨੇਡਾ ਨੂੰ ਹਾਸਲ ਹੋਣਗੀਆਂ।


ਇਹ ਜਾਣਕਾਰੀ ਖਰੀਦ ਮੰਤਰੀ ਅਨੀਤਾ ਆਨੰਦ ਨੇ ਮੰਗਲਵਾਰ ਨੂੰ ਦਿੱਤੀ। ਕੈਨੇਡਾ ਨੂੰ ਦੋ ਮਿਲੀਅਨ ਡੋਜ਼ਾਂ ਦੇਣ ਦੀ ਹੋਈ ਡੀਲ ਦੇ ਹਿੱਸੇ ਵਜੋਂ ਭਾਰਤ ਦੇ ਸੀਰਮ ਇੰਸਟੀਚਿਊਟ ਤੇ ਵੈਰਿਟੀ ਫਾਰਮਾਸਿਊਟੀਕਲਜ਼ ਵੱਲੋਂ ਪਹਿਲੀ ਖੇਪ ਵਜੋਂ ਐਸਟ੍ਰਾਜ਼ੈਨੇਕਾ ਦੇ 500,000 ਸ਼ਾਟਸ ਕੈਨੇਡਾ ਘੱਲੇ ਜਾ ਰਹੇ ਹਨ। ਇਸ ਦੇ ਨਾਲ ਹੀ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀਆਂ 4,44,600 ਡੋਜ਼ਾਂ ਵੀ ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ।

ਆਨੰਦ ਨੇ ਆਖਿਆ ਕਿ ਇਸ ਹਫਤੇ ਅੰਦਾਜ਼ਨ ਹਾਸਲ ਹੋਣ ਵਾਲੀਆਂ 9,45,000 ਡੋਜ਼ਾਂ ਤੋਂ ਇਲਾਵਾ ਅਗਲੇ ਹਫਤੇ ਸਾਨੂੰ ਵੈਕਸੀਨ ਦੀਆਂ 9,00,000 ਡੋਜ਼ਾਂ ਹੋਰ ਹਾਸਲ ਹੋਣਗੀਆਂ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਐਸਟ੍ਰਾਜੈ਼ਨੇਕਾ ਨੂੰ ਕੈਨੇਡਾ ਦੀਆਂ ਮਨਜੂ਼ਰਸ਼ੁਦਾ ਵੈਕਸੀਨਜ਼ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਨਾਲ ਵੈਕਸੀਨ ਦੀ ਖੇਪ ਦਿਨੋਂ ਦਿਨ ਵਧਦੀ ਹੀ ਜਾਣ ਵਾਲੀ ਹੈ। ਇਸ ਨਾਲ ਹੋਰ ਲੋਕਾਂ ਦਾ ਟੀਕਾਕਰਣ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ ਤੇ ਜੂਨ ਦੇ ਅੰਤ ਤੱਕ 14·5 ਮਿਲੀਅਨ ਕੈਨੇਡੀਅਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕੀਤੇ ਜਾਣ ਦਾ ਟੀਚਾ ਪੂਰਾ ਕਰਨ ਵਿੱਚ ਵੀ ਮਦਦ ਮਿਲੇਗੀ।

Related News

BIG BREAKING : ਕੈਨੇਡਾ ਨੇ ਯੂ.ਕੇ. ਤੋਂ ਉਡਾਣਾਂ ਦੀ ਪਾਬੰਦੀ ਨੂੰ 2 ਹੋਰ ਹਫ਼ਤਿਆਂ ਲਈ ਵਧਾਇਆ

Vivek Sharma

ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ ‘ਚ 6 ਵਿਅਕਤੀ ਜ਼ਖਮੀ

Rajneet Kaur

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

Rajneet Kaur

Leave a Comment