channel punjabi
International News

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਖ਼ਿਲਾਫ਼ ਮੀਡੀਆ ਸੰਗਠਨ ਨੇ ਦਰਜ ਕਰਵਾਈ ਸ਼ਿਕਾਇਤ

ਜਰਮਨੀ : ਮੀਡੀਆ ‘ਤੇ ਨਿਗਰਾਨੀ ਰੱਖਣ ਵਾਲੇ ਰਿਪੋਰਟਰਜ਼ ਵਿਦਾਊਟ ਫਰੀਡਮ (RSF) ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਦੂਜੇ ਹੋਰ ਅਧਿਕਾਰੀਆਂ ‘ਤੇ ਮਨੁੱਖਤਾ ਖ਼ਿਲਾਫ਼ ਅਪਰਾਧ ਕਰਨ ਦਾ ਦੋਸ਼ ਲਾਇਆ ਹੈ। ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਮੀਡੀਆ ਸੰਗਠਨ ਨੇ ਜਰਮਨੀ ਦੀ ਇਕ ਅਦਾਲਤ ‘ਚ 500 ਪੰਨਿਆਂ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਆਰਐੱਸਐੱਫ ਨੇ ਕਿਹਾ ਕਿ ਸਾਲ 2018 ‘ਚ ਇਸਤਾਂਬੁਲ ਸਥਿਤ ਸਾਊਦੀ ਵਣਜ ਸਫ਼ਾਰਤਖਾਨੇ ‘ਚ 30 ਤੋਂ ਜ਼ਿਆਦਾ ਪੱਤਰਕਾਰਾਂ ਨੂੰ ਨਾ ਸਿਰਫ ਗ਼ੈਰ-ਕਾਨੂੰਨ ਢੰਗ ਨਾਲ ਹਿਰਾਸਤ ‘ਚ ਰੱਖਿਆ ਗਿਆ ਹੈ ਬਲਕਿ ਜਮਾਲ ਖਸ਼ੋਗੀ ਦੀ ਹੱਤਿਆ ਵੀ ਕੀਤੀ ਗਈ।

ਆਰਐੱਸਐੱਫ ਦੀ ਸ਼ਿਕਾਇਤ ‘ਚ ਹੋਰ ਕਿਹੜੇ ਸਾਊਦੀ ਅਧਿਕਾਰੀਆਂ ਦੇ ਨਾਂ ਹਨ, ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ ਹੈ। ਸਾਊਦੀ ਸਰਕਾਰ ਨਾਲ ਜੁੜੇ ਮੀਡੀਆ ਵਿੰਗ ਨੇ ਵੀ ਸ਼ਿਕਾਇਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ ਹੈ। ਆਰਐੱਸਐੱਫ ਦੇ ਸਕੱਤਰ ਜਨਰਲ ਕ੍ਰਿਸਟੋਫੀ ਡੇਲੋਰ ਨੇ ਕਿਹਾ ਕਿ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਵਵਿਆਪੀ ਅਧਿਕਾਰ ਖੇਤਰ ਦੇ ਸਿਧਾਂਤ ਕਾਰਨ ਜਰਮਨੀ ‘ਚ ਮੁਕੱਦਮਾ ਦਾਇਰ ਕੀਤਾ ਗਿਆ ਹੈ।

Related News

ASTRAZENECA ਦੇ ਬਾਲਟੀਮੋਰ ਪਲਾਂਟ ਵਾਲੇ 1.5 ਮਿਲੀਅਨ ਕੋਵਿਡ-19 ਸ਼ਾਟ ਪੂਰੀ ਤਰ੍ਹਾਂ ਸੁਰੱਖਿਅਤ : ਹੈਲਥ ਕੈਨੇਡਾ

Vivek Sharma

ਕੈਲਗਰੀ ਸਰਕਾਰ ਨੇ ਚੁੱਕੇ ਸਖ਼ਤ ਕਦਮ, 1 ਅਗਸਤ ਤੋਂ ਸ਼ੁਰੂ ਹੋਵੇਗਾ ਨਵਾ ਨਿਯਮ

Rajneet Kaur

ਲੇਕ ਕੰਟਰੀ ਵਿਚ ਪੈਲਮੀਵਾਸ਼ ਪਾਰਕਵੇਅ ਇਕ ਵਾਰ ਫਿਰ ਖੁੱਲ੍ਹਿਆ

Rajneet Kaur

Leave a Comment