channel punjabi
Canada International News North America

ਬਾਲਕੋਨੀ ਤੋਂ ਡਿੱਗਣ ਤੋਂ ਬਾਅਦ ਗੰਭੀਰ ਹਾਲਤ ਵਿਚ ਵਿਅਕਤੀ, ASIRT ਨੇ ਜਾਂਚ ਨੂੰ ਸੰਭਾਲਿਆ

ਇੱਕ 39-ਸਾਲਾ ਵਿਅਕਤੀ ਐਤਵਾਰ ਸਵੇਰੇ 173 ਸਟ੍ਰੀਟ ਅਤੇ 68 ਐਵੇਨਿਉ ਦੇ ਖੇਤਰ ਵਿੱਚ ਵੈਸਟ ਅਡਮਿੰਟਨ ਵਿਲੇਜ ਅਪਾਰਟਮੈਂਟ ਬਿਲਡਿੰਗ ਦੀ ਇੱਕ ਬਾਲਕੋਨੀ ਤੋਂ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਅਲਬਰਟਾ ਦੀ ਗੰਭੀਰ ਘਟਨਾ ਪ੍ਰਤੀਕਰਮ ਟੀਮ ਜਾਂਚ ਕਰ ਰਹੀ ਹੈ। ਉਸ ਵਿਅਕਤੀ ਦਾ ਘਟਨਾ ਸਥਾਨ ‘ਤੇ ਇਲਾਜ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਪਰ ਸਥਿਰ ਹਾਲਤ ਵਿਚ ਪੈਰਾਮੈਡਿਕਸ ਨੇ ਹਸਪਤਾਲ ਪਹੁੰਚਾਇਆ।

ਅਡਮਿੰਟਨ ਪੁਲਿਸ ਸਰਵਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਿਅਕਤੀ ਦੇ ਸੰਬੰਧ ਵਿੱਚ ਸਵੇਰੇ 7:40 ਵਜੇ ਦੇ ਕਰੀਬ ਇੱਕ ਫੋਨ ਆਇਆ ਜੋ ਕਥਿਤ ਤੌਰ ‘ਤੇ ਨਸ਼ਾ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਅਧਿਕਾਰੀ ਸਵੇਰੇ 8 ਵਜੇ ਤੋਂ ਤੁਰੰਤ ਬਾਅਦ ਇਮਾਰਤ ‘ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। EPS ਨੇ ਰਿਲੀਜ਼ ਵਿੱਚ ਕਿਹਾ ਕਿ ਵਿਅਕਤੀ ਨੇ ਬਾਲਕੋਨੀ ਦੇ ਬਾਹਰ ਆਪਣੇ ਆਪ ਨੂੰ ਬੈਰੀਕੇਡ ਕੀਤਾ, ਬਾਲਕੋਨੀ ਦੀ ਰੇਲਿੰਗ ਉੱਤੇ ਚੜ੍ਹਿਆ, ਉਸ ਨੇ ਆਪਣੇ ਪੈਰ ਨੂੰ ਕਿਨਾਰੇ ਉੱਤੇ ਲਪੇਟਿਆ ਅਤੇ ਅਸੁਰੱਖਿਅਤ ਢੰਗ ਨਾਲ ਕੰਮ ਕੀਤਾ।

ਪੁਲਿਸ ਨੇ ਦੱਸਿਆ ਕਿ ਉਹ ਵਿਅਕਤੀ ਇੱਕ ਲੈਵਲ ਤੋਂ ਹੇਠਾਂ ਆਇਆ ਅਤੇ ਪੁਲਿਸ ਅਧਿਕਾਰੀਆਂ ਨੇ ਜ਼ਮੀਨੀ ਖੇਤਰ ਨੂੰ ਘੇਰ ਲਿਆ। EPS ਨੇ ਕਿਹਾ ਸਵੇਰੇ 9: 20 ਵਜੇ ਦੇ ਕਰੀਬ ਵਿਅਕਤੀ ਦੇ ਬਾਲਕੋਨੀ ਦੇ ਵਿਚਕਾਰ ਜਾਣ ਦੀ ਕੋਸ਼ਿਸ਼ ਦੌਰਾਨ ਉਹ ਜ਼ਮੀਨ ਤੇ ਡਿੱਗ ਗਿਆ।

ASIRT ਨੇ ਜਾਂਚ ਨੂੰ ਸੰਭਾਲ ਲਿਆ ਹੈ।

Related News

ਲਾਲ ਕਿਲ੍ਹਾ ਹਿੰਸਾ: ਪੁਲੀਸ ਨੇ ਕਿਸਾਨ ਆਗੂ ਸਣੇ ਇਕ ਹੋਰ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ

Rajneet Kaur

BIG NEWS : ਕੈਨੇਡਾ ਦੀ ਸਭ ਤੋਂ ਬਜ਼ੁਰਗ ਨਾਗਰਿਕ ਫਿਲਿਸ ਰਿਡਗਵੇ ਨੇ ਉਤਸ਼ਾਹ ਨਾਲ ਲਈ ਵੈਕਸੀਨ ਦੀ ਪਹਿਲੀ ਖ਼ੁਰਾਕ, ਫਿਲਿਸ ਦੀ ਉਮਰ ਹੈ 114 ਸਾਲ !

Vivek Sharma

ਓਨਟਾਰੀਓ ਵਿੱਚ ਕੋਵਿਡ-19 ਦੀ ਤੀਜੀ ਲਹਿਰ ਸ਼ੁਰੂ: ਓਨਟਾਰੀਓ ਹੌਸਪਿਟਲ ਐਸੋਸਿਏਸ਼ਨ

Rajneet Kaur

Leave a Comment