channel punjabi
News

ਖੰਨਾ ਨਜ਼ਦੀਕ ਪਿੰਡ ਖੇੜੀ ਨੌਧ ਸਿੰਘ ‘ਚ ਅੱਜ ਦੋ ਵਜੇ ਹੋਵੇਗਾ ਸਰਦੂਲ ਸਿਕੰਦਰ ਦਾ ਸਸਕਾਰ

ਚੰਡੀਗੜ੍ਹ/ਖੰਨਾ : ਬੁੱਧਵਾਰ ਨੂੰ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਏ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੋ ਵਜੇ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ (ਜ਼ਿਲਾ ਫਤਿਹਗੜ੍ਹ ਸਾਹਿਬ) ਜੋ ਕਿ ਖੰਨਾ ਨੇੜੇ ਸਥਿਤ ਹੈ ਵਿੱਚ ਹੋਵੇਗਾ।

ਵੀਰਵਾਰ ਨੂੰ ਸਵੇਰੇ 10 ਵਜੇ ਅੰਤਿਮ ਯਾਤਰਾ ਉਹਨਾਂ ਦੇ ਘਰ ਤੋਂ ਖੰਨਾ ਦੇ ਮਲੇਰਕੋਟਲਾ ਚੌਕ ਤੋਂ ਯੂ-ਟਰਨ ਲੈ ਕੇ ਲਲਹੇੜੀ ਚੌਕ ਹੁੰਦੇ ਉਹਨਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਪੁੱਜੇਗੀ, ਜਿੱਥੇ ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਸਪੁਰਦੇ ਖ਼ਾਕ ਕੀਤਾ ਜਾਵੇਗਾ।

ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਇਕ ਅਤੇ ਅਦਾਕਾਰ ਸਰਦੂਲ ਸਿਕੰਦਰ ਦੇ ਦਿਹਾਂਤ ‘ਤੇ ਦੁੱਖ ਦਾ ਇਜ਼ਹਾਰ ਕੀਤਾ।

ਸਰਦੂਲ ਸਿਕੰਦਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਹਸਪਤਾਲ ਵਿਚ ਪਹੁੰਚੇ ਕਈ ਕਲਾਕਾਰਾਂ ਨੇ ਇਸ ਨੂੰ ਵੱਡਾ ਸਦਮਾ ਦੱਸਿਆ।

ਅਦਾਕਾਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ, ਸਿਕੰਦਰ ਭਾਜੀ ਸੁਰਾਂ ਦੇ ਸਿਕੰਦਰ ਨਹੀਂ ਬਲਕਿ ਦਿਲਾਂ ਦੇ ਸਿਕੰਦਰ ਵੀ ਸਨ। ਭਾਜੀ ਦੀ ਹਾਲੇ ਬਹੁਤ ਲੋੜ ਸੀ, ਵਿਸ਼ਵਾਸ ਨਹੀਂ ਹੁੰਦਾ ਕਿ ਇਹ ਹੋ ਗਿਆ।

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਕਿਹਾ-ਸਰਦੂਲ ਭਾਜੀ ਨੂੰ ਦੇਖ ਦੇਖ ਕੇ ਵੱਡੇ ਹੋਏ ਹਾਂ। ਜਦੋਂ ਪਤਾ ਲੱਗਾ ਤਾਂ ਮਨ ਬਹੁਤ ਉਦਾਸ ਹੋ ਗਿਆ। ਕਿਸਾਨ ਅੰਦੋਲਨ ਵਿਚ ਉਨ੍ਹਾਂ ਨੂੰ ਮਿਲਿਆ ਸੀ, ਉਦੋਂ ਅਜਿਹੀ ਕੋਈ ਗੱਲ ਨਹੀਂ ਲੱਗੀ ।

ਪੰਜਾਬੀ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ – ਸੁਰੀਲੀ ਗਾਇਕੀ ਦਾ ਅੰਤ ਹੋ ਗਿਆ। ਪੰਜਾਬੀ ਗੀਤ ਹੀ ਨਹੀਂ ਮਾਤਾ ਦੇ ਜਗਰਾਤੇ ਵੀ ਸਿਕੰਦਰ ਸਾਹਿਬ ਦੇ ਸੁਣਨ ਵਾਲੇ ਹੁੰਦੇ ਸਨ। ਲੋਕ ਅਖਾੜਿਆਂ ਵਿਚ ਸੁਣਨ ਲਈ ਦੂਰੋਂ ਦੂਰੋਂ ਲੋਕ ਪਹੁੰਚਦੇ ਸਨ।

ਪੰਜਾਬੀ ਗਾਇਕ ਸਤਿੰਦਰ ਬੁੱਗਾ ਨੇ ਕਿਹਾ- ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲਾ ਸਿਕੰਦਰ ਚਲਾ ਗਿਆ ਪਰ ਉਹ ਸਦਾ ਦਿਲਾਂ ਵਿਚ ਹੀ ਰਹੇਗਾ। ਉਸ ਦੀਆਂ ਸੁਰਾਂ ਨੂੰ ਲੋਕ ਸੁਣਦੇ ਰਹਿਣਗੇ ।

ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਕਿਹਾ-
ਮੈਂ ਭਾਜੀ ਦਾ ਬਹੁਤ ਵੱਡਾ ਫੈਨ ਹਾਂ ਅਤੇ ਰਹਾਂਗਾ। ਬਚਪਨ ਤੋਂ ਉਨ੍ਹਾਂ ਨੂੰ ਸੁਣਦਾ ਆਇਆ ਹਾਂ ਪਰ ਅੱਜ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਸਾਡੇ ਦਰਮਿਆਨ ਨਹੀਂ ਰਹੇ ।

ਬਾਈ ਹਰਦੀਪ-ਵਿਸ਼ਵਾਸ ਨਹੀਂ ਹੋ ਰਿਹਾ। ਇੰਝ ਨਹੀਂ ਲੱਗ ਰਿਹੈ ਕਿ ਭਾਜੀ ਚਲੇ ਗਏ। ਉਹ ਸਦਾ ਦਿਲਾਂ ਵਿਚ ਰਹਿਣਗੇ ।

ਸੰਗੀਤਕਾਰ ਸਚਿਨ ਅਹੂੁਜਾ ਨੇ ਕਿਹਾ -ਵਿਸ਼ਵਾਸ ਨਹੀਂ ਹੋ ਰਿਹਾ। ਇਹ ਕੀ ਹੋ ਗਿਆ। ਅਜੇ ਤਾਂ ਭਾਜੀ ਦੀ ਕੁਝ ਵੀ ਉਮਰ ਨਹੀਂ ਸੀ ਪਰ ਈਸ਼ਵਰ ਨੂੰ ਜੋ ਮਨਜ਼ੂਰ। ਉਨ੍ਹਾਂ ਨੂੰ ਕਦੇ ਵੀ ਭੁਲਾ ਨਹੀਂ ਸਕਾਂਗੇ ।

ਦੱਸਣਯੋਗ ਹੈ ਕਿ ਸਰਦੂਲ ਸਿਕੰਦਰ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਪੀੜਤ ਹੋ ਗਏ ਸਨ। ਉਨ੍ਹਾਂ ਦਾ ਦਿਹਾਂਤ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਹੋਇਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੂਰੇ ਪੰਜਾਬੀ ਸੰਗੀਤ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ।

Related News

ਪੂਰਬੀ ਸਿਰੇ ਦੀ ਟੋਰਾਂਟੋ ਅਪਾਰਟਮੈਂਟ ਦੀ ਇਮਾਰਤ ਨੂੰ ਲੱਗੀ ਅੱਗ,4 ਲੋਕ ਜ਼ਖਮੀ

Rajneet Kaur

ਵਿਸ਼ਵ ਭਰ ਵਿੱਚ ਕੋਵਿਡ-19 ਦੇ 141 ਟੀਕੇ ਵਿਕਸਿਤ ਕੀਤੇ ਜਾ ਰਹੇ ਹਨ: WHO ਡਾਇਰੈਕਟਰ-ਜਨਰਲ

team punjabi

BREAKING : ਕੈਨੇਡਾ ਵਾਸੀਆਂ ਨੂੰ ਜਲਦੀ ਹੀ ਉਪਲੱਬਧ ਹੋਵੇਗਾ ਵਿਲੱਖਣ ਯਾਤਾਯਾਤ ਸਾਧਨ, ਡਰਾਈਵਰ ਰਹਿਤ ਅਤੇ ਪੂਰੀ ਤਰ੍ਹਾਂ ਆਟੋਮੇਟਿਡ

Vivek Sharma

Leave a Comment