channel punjabi
Gal Ajj Di International News North America

PRESIDENT JOE BIDEN ਅਤੇ PM TRUDEAU ਦਰਮਿਆਨ ਮੰਗਲਵਾਰ ਨੂੰ ਹੋਵੇਗੀ ਪਹਿਲੀ ਦੁਵੱਲੀ ਬੈਠਕ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ Joe Biden ਅਹੁਦਾ ਸੰਭਾਲੇ ਜਾਣ ਦੇ ਕਰੀਬ ਇਕ ਮਹੀਨੇ ਬਾਅਦ ਕਿਸੇ ਵਿਦੇਸ਼ੀ ਹਮਰੁਤਬਾ ਨਾਲ ਮੁਲਾਕਾਤ ਕਰਨ ਲਈ ਰਾਜ਼ੀ ਹੋ ਗਏ ਹਨ। Biden ਮੰਗਲਵਾਰ ਨੂੰ ਆਪਣੀ ਪਹਿਲੀ ਸਰਕਾਰੀ ਮੁਲਾਕਾਤ ਅਧੀਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨਗੇ। ਖ਼ਾਸ ਗੱਲ ਇਹ ਕਿ ਇਹ ਮੁਲਾਕਾਤ Virtual ਹੋਵੇਗੀ।

ਵ੍ਹਾਈਟ ਹਾਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ, “ਰਾਸ਼ਟਰਪਤੀ Biden ਗੁਆਂਢੀਆਂ, ਮਿੱਤਰਾਂ ਅਤੇ ਨਾਟੋ ਦੇ ਸਹਿਯੋਗੀ ਦੇਸ਼ਾਂ ਵਜੋਂ ਸੰਯੁਕਤ ਰਾਜ ਅਤੇ ਕੈਨੇਡਾ ਦਰਮਿਆਨ ਮਜ਼ਬੂਤ ​​ਅਤੇ ਡੂੰਘੀ ਸਾਂਝੇਦਾਰੀ ਨੂੰ ਉਜਾਗਰ ਕਰਨਗੇ।

ਪ੍ਰਧਾਨਮੰਤਰੀ ਟਰੂਡੋ ਦੇ ਦਫਤਰ ਨੇ ਕਿਹਾ ਕਿ ਏਜੰਡੇ ਦੀਆਂ ਮੀਟਿੰਗਾਂ ਵਿੱਚ ਕੋਵਿਡ-19 ਮਹਾਂਮਾਰੀ, ਆਰਥਿਕ ਸੁਧਾਰ, ਨੌਕਰੀ ਦੀ ਸਿਰਜਣਾ, ਸਰਹੱਦ ਪਾਰ ਦੀ ਸਪਲਾਈ ਚੇਨ ਬਣਾਈ ਰੱਖਣਾ, ਜਲਵਾਯੂ ਪਰਿਵਰਤਨ, ਊਰਜਾ, ਰੱਖਿਆ ਅਤੇ ਸੁਰੱਖਿਆ, ਅਤੇ ਕਈ ਹੋਰ ਅਹਿਮ ਮੁੱਦੇ ਸ਼ਾਮਲ ਹਨ।

ਇਕ ਬਿਆਨ ਵਿੱਚ, ਟਰੂਡੋ ਨੇ ਕਿਹਾ ਕਿ ਉਹ ਮੁਲਾਕਾਤ ਦੀ ਉਮੀਦ ਕਰਦੇ ਹਨ ਅਤੇ Biden ਨਾਲ ਮਹਾਂਮਾਰੀ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਹਨ।

ਲੰਬੀ ਵੀਡੀਓ ਬੈਠਕ ਵਿਚ ਇਕ ਘੰਟਾ ਤੋਂ ਜ਼ਿਆਦਾ ਚੱਲਣ ਦੀ ਉਮੀਦ ਹੈ ਅਤੇ ਇਸ ਵਿਚ ਨੇਤਾਵਾਂ ਵਿਚਾਲੇ ਇਕ-ਦੂਜੇ ਨਾਲ ਗੱਲਬਾਤ ਹੋਣ ਦੇ ਨਾਲ-ਨਾਲ ਅਮਰੀਕਾ ਅਤੇ ਕੈਨੇਡੀਅਨ ਕੈਬਨਿਟ ਮੈਂਬਰਾਂ ਅਤੇ ਅਧਿਕਾਰੀਆਂ ਵਿਚਾਲੇ ਇਕ ਵਧਿਆ ਹੋਇਆ ਸੈਸ਼ਨ ਸ਼ਾਮਲ ਹੋਵੇਗਾ। ਇਸ ਦੌਰਾਨ ਰਾਸ਼ਟਰਪਤੀ Biden ਵੱਲੋਂ ਰੱਦ ਕੀਤੀ ਗਈ ਕੀਸਟੋਨ ਐਕਸਐਲ ਪਾਈਪਲਾਈਨ ਬਾਰੇ ਵੀ ਚਰਚਾ ਹੋ ਸਕਦੀ ਹੈ, ਪਰ ਇਹ ਮੁੱਖ ਤੌਰ’ਤੇ ਮੁੱਦਾ ਨਹੀਂ ਹੈ।

ਫਿਲਹਾਲ ਕੈਨੇਡਾ ਨੂੰ ਇੰਤਜ਼ਾਰ ਹੈ ਮੰਗਲਵਾਰ ਦਾ, ਜਦੋਂ ਨਵੇਂ ਅਮਰੀਕੀ ਰਾਸ਼ਟਰਪਤੀ ਨਾਲ ਪ੍ਰਧਾਨਮੰਤਰੀ ਟਰੂਡੋ ਦੀ ਪਹਿਲੀ ਮੁਲਾਕਾਤ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਸਹਾਈ ਹੋਵੇਗੀ।

Related News

ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਈ ਇੰਟਰਨੈਸ਼ਨਲ ਸਟਾਰ,ਰਿਹਾਨਾ,ਮੀਆ ਤੋਂ ਬਾਅਦ ਗ੍ਰੇਟਾ ਥਨਬਰਗ ਵੀ ਡੱਟੀ ਕਿਸਾਨਾਂ ਦੇ ਹੱਕ ‘ਚ

Rajneet Kaur

“BLACK LIVES MATTER” ‘ਤੇ ਪੇਂਟ ਸੁੱਟਣ ‘ਤੇ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Vivek Sharma

ਫਲੋਰਿਡਾ ‘ਚ ਸਥਿਤ ਸਯੁੰਕਤ ਰਾਜ ਦੀ ਇਕ ਵਿਸ਼ੇਸ਼ ਫੋਜ ਦੇ ਸਰਜੈਂਟ ਨੇ ਅੰਨ੍ਹੇਵਾਹ ਕੀਤੀ ਗੋਲੀਬਾਰੀ, 3 ਵਿਅਕਤੀ ਜ਼ਖਮੀ

Rajneet Kaur

Leave a Comment