channel punjabi
Canada International News North America

ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਭੱਖਿਆ, ਮੌਰੀਸਨ ਨੇ ਇਸ ਮੁੱਦੇ ‘ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਕੀਤੀ ਗੱਲ

ਆਸਟ੍ਰੇਲੀਆ ’ਚ ਫ਼ੇਸਬੁੱਕ ਤੇ ਸਰਕਾਰ ਵਿਚਾਲੇ ‘ਨਿਊਜ਼ ਬੈਨ’ ਨੂੰ ਲੈ ਕੇ ਵਿਵਾਦ ਹੋਰ ਵੀ ਵਧਦਾ ਜਾ ਰਿਹਾ ਹੈ। ਫ਼ੇਸਬੁੱਕ ਦਾ ਆਸਟ੍ਰੇਲੀਆ ਦੇ ਮੀਡੀਆ ਲਾਅ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਚੱਲ ਰਿਹਾ ਹੈ। ਆਸਟ੍ਰੇਲੀਆਈ ਸਰਕਾਰ ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਅਸੀਂ ਕੰਪਨੀਆਂ ਦੀ ਧਮਕੀ ਤੋਂ ਨਹੀਂ ਡਰਾਂਗੇ। ਮੌਰੀਸਨ ਨੇ ਇਸ ਮੁੱਦੇ ‘ਤੇ ਸਮਰਥਨ ਪ੍ਰਾਪਤ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕੈਨੇਡਾ, ਫਰਾਂਸ ਅਤੇ ਬ੍ਰਿਟੇਨ ਦੇ ਮੁਖੀਆਂ ਨਾਲ ਗੱਲ ਕੀਤੀ। ਨਰਿੰਦਰ ਮੋਦੀ ਨੂੰ ਆਸਟ੍ਰੇਲੀਆਈ ਪੀਐਮ ਨੇ ਸਪੱਸ਼ਟ ਆਖਿਆ ਕਿ ਜੇ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੂੰ ਸਰਕਾਰ ਵੱਲੋਂ ਲਾਏ ਮੀਡੀਆ ਕਾਨੂੰਨ ਤੋਂ ਕੋਈ ਪਰੇਸ਼ਾਨੀ ਸੀ, ਤਾਂ ਉਨ੍ਹਾਂ ਨੂੰ ਗੱਲ ਕਰਨੀ ਚਾਹੀਦੀ ਸੀ; ਇੰਝ ਸਿੱਧੇ ਤੌਰ ਉੱਤੇ ਬੈਨ ਲਾਉਣਾ ਗ਼ਲਤ ਫ਼ੈਸਲਾ ਹੈ। ਆਸਟ੍ਰੇਲੀਆ ਫੇਸਬੁੱਕ ‘ਤੇ ਕਾਰਵਾਈ ਲਈ ਕਾਨੂੰਨੀ ਲੜਾਈ ਲਈ ਵੀ ਤਿਆਰੀ ਕਰ ਰਿਹਾ ਹੈ। ਇਸ ਵਿਚਕਾਰ ਸੋਸ਼ਲ ਮੀਡੀਆ ‘ਤੇ ‘ਡਿਲੀਟ ਫੇਸਬੁੱਕ’ ਤੇ ‘ਬਾਇਕਾਟ ਜ਼ੁਕਰਬਰਗ’ ਵਰਗੀਆਂ ਮੁਹਿੰਮਾਂ ਤੇਜ਼ ਹੋ ਗਈਆਂ ਹਨ।

ਇਸ ਸਾਰੇ ਮਾਮਲੇ ਬਾਰੇ ਫ਼ੇਸਬੁੱਕ ਦਾ ਕਹਿਣਾ ਹੈ ਕਿ ਉਸ ਨੇ ਮੀਡੀਆ ਕਾਨੂੰਨ ਵਿਰੁੱਧ ਇਹ ਕਦਮ ਚੁਕਿਆ ਹੈ। ਦਰਅਸਲ, ਕਾਨੂੰਨ ਵਿੱਚ ਫ਼ੇਸਬੁੱਕ ਤੇ ਗੂਗਲ ਨਿਊਜ਼ ਜਿਹੀਆਂ ਕੰਪਨੀਆਂ ਨੂੰ ਨਿਊਜ਼ ਵਿਖਾਉਣ ਲਈ ਭੁਗਤਾਨ ਕਰਨ ਦੀ ਵਿਵਸਥਾ ਹੈ।

Related News

TDSB ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

Rajneet Kaur

ਕਰੀਮਾ ਬਲੋਚ ਦੀ ਰਹੱਸਮਈ ਮੌਤ ਦਾ ਮਾਮਲਾ ਭਖਿਆ,ਟੋਰਾਂਟੋ ਪੁਲਿਸ ਹੈਡਕੁਆਰਟਰ ਦੇ ਬਾਹਰ ਪ੍ਰਦਰਸ਼ਨ, ਜਾਂਚ ਦੀ ਮੰਗ

Vivek Sharma

ਕਿੰਗਸਟਨ ਦੇ ਬਿਨਹਜ਼ ਨੇਲਜ਼ ਐਂਡ ਸਪਾਅ ਸੈਲੂਨ ਵਿੱਚ ਕੋਵਿਡ-19 ਆਊਟਬ੍ਰੇਕ ਦੀ ਪੁਸ਼ਟੀ

team punjabi

Leave a Comment