channel punjabi
International News

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਵਿੱਚ ਦਾਅਵਾ, ਵੁਹਾਨ ਦੀ ਮਾਰਕੀਟ ਤੋਂ ਹੀ ਫੈਲਿਆ ਕੋਰੋਨਾ ਵਾਇਰਸ!

ਜਿਨੇਵਾ : ਪਿਛਲੇ ਕਰੀਬ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਦੁਨੀਆ ਦੀਆਂ ਅੱਖਾਂ ਵਿੱਚ ਘੱਟਾ ਪਾਉਦੇ ਆ ਰਹੇ ਚੀਨ ਦਾ ਵਿਸ਼ਵ ਸਿਹਤ ਸੰਗਠਨ ਨੇ ਪਰਦਾਫਾਸ਼ ਕਰ ਦਿੱਤਾ ਹੈ। ਚੀਨ ਵਿਚ ਕੋਰੋਨਾ ਦੇ ਸਰੋਤ ਬਾਰੇ ਪਤਾ ਕਰਨ ਗਈ ਵਿਸ਼ਵ ਸਿਹਤ ਸੰਗਠਨ (W.H.O.) ਦੇ ਵਿਗਿਆਨਕਾਂ ਦੀ ਟੀਮ ਨੇ ਮੰਨਿਆ ਹੈ ਕਿ ਵੁਹਾਨ ਦੀ ਮਾਰਕਿਟ ਵਿਚ ਵਿਕਣ ਵਾਲੇ ਖ਼ਰਗੋਸ਼ ਜਿਹੀ ਪ੍ਰਜਾਤੀਆਂ ਦੇ ਜਾਨਵਰਾਂ ਤੋਂ ਹੀ ਇਨਸਾਨਾਂ ਵਿਚ ਕੋਰੋਨਾਵਾਇਰਸ ਆਇਆ ਹੈ। ਜਾਂਚ ਟੀਮ ਨੇ ਕਿਹਾ ਕਿ ਇਸ ਦੀ ਸਪੱਸ਼ਟ ਰੂਪ ਨਾਲ ਪੁਸ਼ਟੀ ਕਰਨ ਲਈ ਵੁਹਾਨ ਮਾਰਕਿਟ ਵਿਚ ਇਨ੍ਹਾਂ ਜਾਨਵਰਾਂ ਦੀ ਸਪਲਾਈ ਕਰਨ ਵਾਲਿਆਂ ਅਤੇ ਹੋਰ ਜਾਨਵਰਾਂ ਦੀ ਹੋਰ ਜਾਂਚ ਦੀ ਜ਼ਰੂਰਤ ਹੈ। ਇਥੇ ਕਾਨੂੰਨੀ ਜਾਂ ਗੈਰ-ਕਾਨੂੰਨੀ ਰੂਪ ਨਾਲ ਵਿਕਣ ਵਾਲੇ ਹਰ ਜਾਨਵਰ ਦੀ ਲਿਸਟ ਹੋਣੀ ਜ਼ਰੂਰੀ ਹੈ।

ਡਬਲਯੂ. ਐੱਚ. ਓ. ਟੀਮ ਨੇ 4 ਹਫਤੇ ਚੀਨ ਦੇ ਵੁਹਾਨ ਸ਼ਹਿਰ ਵਿਚ ਰਹਿਣ ਤੋਂ ਬਾਅਦ ਆਪਣੀ ਜਾਂਚ ਪੂਰੀ ਕਰ ਲਈ ਹੈ। ਹਲਾਂਕਿ ਚੀਨ ਆਪਣੀਆਂ ਕੈਮੀਕਲ ਲੈਬਾਂ ਤੋਂ ਵਾਇਰਸ ਸਬੰਧੀ ਸਬੂਤ ਲੁਕਾਉਣ ਵਿੱਚ ਕਾਮਯਾਬ ਰਿਹਾ। ਟੀਮ ਨੇ ਦੱਸਿਆ ਕਿ ਕਿਸੇ ਲੈੱਬ ਵਿਚ ਕੋਰੋਨਾਵਾਇਰਸ ਦੇ ਬਣਾਏ ਜਾਣ ਦੇ ਕੋਈ ਸਬੂਤ ਨਹੀਂ ਮਿਲੇ ਹਨ, ਪਰ ਵੁਹਾਨ ਮਾਰਕਿਟ ਦੀ ਭੂਮਿਕਾ ਅਜੇ ਸਾਫ ਨਹੀਂ ਹੈ।

ਉਧਰ ਕੋਰੋਨਾ ਮਹਾਮਾਰੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚ ਤਕਰਾਰ ਜਾਰੀ ਹੈ। ਚੀਨ ਨੇ ਹੁਣ ਅਮਰੀਕਾ ਵਿਚ ਵਾਇਰਸ ਦੀ ਹੋਂਦ ਦੀ ਜਾਂਚ ਕਰਨ ਦੀ ਮੰਗ ਕਰ ਦਿੱਤੀ ਹੈ। ਉਸ ਦਾ ਇਹ ਬਿਆਨ ਵੁਹਾਨ ਵਿਚ ਕੋਰੋਨਾਵਾਇਰਸ ਦੀ ਹੋਂਦ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਟਿੱਪਣੀ ਤੋਂ ਬਾਅਦ ਆਇਆ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਚੀਨ ਦੇ ਵਾਂਗ ਅਮਰੀਕਾ ਵੀ ਵਾਇਰਸ ਦੀ ਹੋਂਦ ਦੀ ਜਾਂਚ ‘ਤੇ ਸਕਾਰਾਤਮਕ ਰਵੱਈਆ ਵਿਖਾਵੇਗਾ। ਉਹ ਇਸ ਦੇ ਲਈ ਡਬਲਯੂ.ਐੱਚ.ਓ. ਦੇ ਮਾਹਿਰਾਂ ਨੂੰ ਸੱਦਾ ਭੇਜੇਗਾ।

Related News

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਲਾਈਵ ਗਲੋਬਲ ਵੈਬੀਨਾਰ ਅੱਜ, ਦੁਨੀਆ ਭਰ ਦੇ ਕਿਸਾਨ ਕਰਨਗੇ ਚਰਚਾ

Vivek Sharma

ਕੀ ਡਾਕਟਰਾਂ ਦੀ ਮੰਗ ਅੱਗੇ ਝੁਕੇਗੀ ਕੈਨੇਡਾ ਸਰਕਾਰ ? 80 ਦੇ ਕਰੀਬ ਡਾਕਟਰਾਂ ਨੇ ਲਿਖਿਆ ਮੰਗ ਪੱਤਰ !

Vivek Sharma

Leave a Comment