channel punjabi
International KISAN ANDOLAN News

ਕਿਸਾਨ ਅੰਦੋਲਨ ਸੰਬੰਧਤ ‘ਟੂਲਕਿੱਟ’ ਮਾਮਲੇ ‘ਚ ਗ੍ਰਿਫ਼ਤਾਰ ਜਲਵਾਯੂ ਕਾਰਕੁੰਨ ਦਿਸ਼ਾ ਰਵੀ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ : ਕਿਸਾਨ ਅੰਦੋਲਨ ਨੂੰ ਭੜਕਾਉਣ ਸੰਬੰਧਤ ‘ਟੂਲਕਿੱਟ’ (TOOLKIT) ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਜਲਵਾਯੂ ਕਾਰਕੁੰਨ ਦਿਸ਼ਾ ਰਵੀ ਨੂੰ ਸ਼ੁੱਕਰਵਾਰ ਨੂੰ ਵੀ ਰਾਹਤ ਨਹੀਂ ਮਿਲ ਸਕੀ।
ਦਿੱਲੀ ਦੀ ਇੱਕ ਅਦਾਲਤ ਨੇ ਦਿਸ਼ਾ ਰਵੀ ਨੂੰ ਤਿੰਨ ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ 5 ਦਿਨ ਦੀ ਹਿਰਾਸਤ ਮਿਆਦ ਖ਼ਤਮ ਹੋਣ ਤੋਂ ਬਾਅਦ ਰਵੀ ਨੂੰ ਐਡੀਸ਼ਨਲ ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਆਕਾਸ਼ ਜੈਨ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ। ਪੁਲਿਸ ਨੇ ਕਿਹਾ ਕਿ ਫ਼ਿਲਹਾਲ ਰਵੀ ਦੀ ਹਿਰਾਸਤ ਦੀ ਜ਼ਰੂਰਤ ਨਹੀਂ ਹੈ ਅਤੇ ਇਸ ਮਾਮਲੇ ‘ਚ ਸਹਿ-ਦੋਸ਼ੀ ਸ਼ਾਂਤਨੂੰ ਮੁਕੁਲ ਅਤੇ ਨਿਕਿਤਾ ਜ਼ੈਕਬ ਦੇ ਜਾਂਚ ‘ਚ ਸ਼ਾਮਲ ਹੋਣ ਤੋਂ ਬਾਅਦ ਰਵੀ ਤੋਂ ਅੱਗੇ ਦੀ ਪੁੱਛ-ਗਿੱਛ ਦੀ ਜ਼ਰੂਰਤ ਹੋ ਸਕਦੀ ਹੈ।

ਪੁਲਿਸ ਨੇ ਕਿਹਾ ਕਿ ਹਿਰਾਸਤ ‘ਚ ਪੁੱਛ-ਗਿੱਛ ਦੌਰਾਨ ਵੀ ਦਿਸ਼ਾ ਟਾਲ-ਮਟੋਲ ਭਰਿਆ ਰਵੱਈਆ ਅਪਣਾਉਂਦੀ ਰਹੀ ਅਤੇ ਸਹਿ-ਦੋਸ਼ੀਆਂ ‘ਤੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਪੁਲਿਸ ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰਵਾਉਣਾ ਚਾਹੁੰਦੀ ਹੈ।

ਜ਼ਿਕਰਯੋਗ ਹੈ ਕਿ ਸ਼ਾਂਤਨੂੰ ਨੂੰ ਦਿੱਲੀ ਪੁਲਸ ਨੇ ਨੋਟਿਸ ਭੇਜ ਕੇ ਪੁੱਛ-ਗਿੱਛ ‘ਚ ਸ਼ਾਮਲ ਕਰਨ ਹੋਣ ਲਈ ਕਿਹਾ ਹੈ। 22 ਫਰਵਰੀ ਨੂੰ ਪੁਲਿਸ ਇਨ੍ਹਾਂ ਦਾ ਆਹਮਣਾ-ਸਾਹਮਣਾ ਕਰਵਾਏਗੀ। ਉੱਥੇ ਹੀ ਦਿਸ਼ਾ ਰਵੀ ਵਲੋਂ ਜ਼ਮਾਨਤ ਦੀ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਇਸ ਦੀ ਸੁਣਵਾਈ ਪਟਿਆਲਾ ਹਾਊਸ ਕੋਰਟ ਦੇ ਸੈਸ਼ਨ ਕੋਰਟ ‘ਚ ਸ਼ਨੀਵਾਰ ਨੂੰ ਹੈ।

ਦੱਸ ਦਈਏ ਕਿ ਇਸ ਮਾਮਲੇ ‘ਚ ਸ਼ਾਮਲ ਹੋਰ ਦੋਸ਼ੀਆਂ, ਵਕੀਲ ਨਿਕਿਤਾ ਜ਼ੈਕਬ ਅਤੇ ਸ਼ਾਂਤਨੂੰ ਮੁਲੁਕ ਨੂੰ ਮਹਾਰਾਸ਼ਟਰ ‘ਚ ਹਾਈ ਕੋਰਟ ਤੋਂ ਪੇਸ਼ਗੀ ਜ਼ਮਾਨਤ ਮਿਲ ਚੁੱਕੀ ਹੈ। ਉਧਰ ਵਿਰੋਧੀ ਇਸ ਮਾਮਲੇ ਕਾਰਨ ਸੱਤਾਧਾਰੀ ਮੋਦੀ ਸਰਕਾਰ ਨੂੰ ਜੰਮ ਕੇ ਘੇਰ ਰਹੀਆਂ ਹਨ।

Related News

ਕੈਨੇਡਾ-ਚੀਨ ਸੰਬੰਧ ਬੇਹੱਦ ਮਾੜੇ ਦੌਰ ‘ਚ, ਚੀਨੀ ਰਾਜਦੂਤ ਦੇ ਬਿਆਨ ਨੇ ਪਾਇਆ ਪੁਆੜਾ

Vivek Sharma

ਕਿਊਬਿਕ ‘ਚ ਕੋਰੋਨਾ ਦੇ 114 ਨਵੇਂ ਮਾਮਲੇ ਕੀਤੇ ਗਏ ਦਰਜ, 89 ਲੋਕ ਹੋਏ ਸਿਹਤਯਾਬ

Rajneet Kaur

ਟੋਰਾਂਟੋ: ਡੁੰਡਾਸ ਸਟ੍ਰੀਟ ਈਸਟ ਅਤੇ ਬਾਂਡ ਸਟ੍ਰੀਟ ਖੇਤਰ ਵਿੱਚ ਇੱਕ ਇਮਾਰਤ ਦੇ ਹਾਲਵੇ ‘ਚ ਲੱਗੀ ਅੱਗ

Rajneet Kaur

Leave a Comment