channel punjabi
Canada International News North America

ਜਾਰਜਟਾਊਨ, ਓਨਟਾਰੀਓ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ

ਜਾਰਜਟਾਊਨ, ਓਨਟਾਰੀਓ ਦੇ ਇੱਕ ਘਰ ਵਿੱਚ ਲੱਗੀ ਅੱਗ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।ਅੱਗ ਲੱਗਣ ਦੀਆਂ ਖਬਰਾਂ ਮਿਲਣ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸਵੇਰੇ 5:30 ਵਜੇ ਦੇ ਨੇੜੇ ਤੇੜੇ 8 ਲਾਈਨ ਤੇ 10 ਸਾਈਡ ਰੋਡ ਕੋਲ ਹਿੱਡਨ ਲੇਕ ਟਰੇਲ ਉੱਤੇ ਸਥਿਤ ਇੱਕ ਘਰ ਵਿੱਚ ਲੱਗੀ ਅੱਗ ਦੇ ਸਬੰਧ ਵਿੱਚ ਬੁਲਾਇਆ ਗਿਆ।

ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਹਾਲਟਨ ਪੁਲਿਸ ਨੇ ਆਖਿਆ ਕਿ ਜਦ ਪੁਲਿਸ ਪਹੁੰਚੀ ਤਾਂ ਉਸ ਸਮੇਂ ਸਾਰਾ ਘਰ ਬੁਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ। ਘਰ ਦੇ ਅੰਦਰੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਆਖਿਆ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ਤੇ ਓਨਟਾਰੀਓ ਫਾਇਰ ਮਾਰਸ਼ਲ ਨੂੰ ਜਾਂਚ ਵਿੱਚ ਮਦਦ ਲਈ ਸੰਪਰਕ ਵੀ ਕੀਤਾ ਜਾ ਚੁੱਕਿਆ ਹੈ। ਮ੍ਰਿਤਕਾਂ ਦੇ ਸਬੰਧ ਵਿੱਚ ਕੋਈ ਹੋਰ ਜਾਣਕਾਰੀ ਅਜੇ ਮੁਹੱਈਆ ਨਹੀਂ ਕਰਵਾਈ ਗਈ। ਜਾਂਚਕਾਰਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਵੀ ਪ਼ਤਾ ਨਹੀਂ ਲਾਇਆ ਜਾ ਸਕਿਆ।

Related News

ਬਰੈਂਪਟਨ ‘ਚ ਤੇਜ਼ ਵਾਹਨ ਚਲਾਉਣ ਵਾਲਿਆਂ ‘ਤੇ ਰੱਖੀ ਜਾਵੇਗੀ ਨਜ਼ਰ, ਭਰਨਾ ਪੈ ਸਕਦੈ ਜ਼ੁਰਮਾਨਾ

Rajneet Kaur

BIG NEWS : ਬ੍ਰਿਟੇਨ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੇਨੇਕਾ ਦੁਆਰਾ ਵਿਕਸਤ ਕੀਤੇ ਟੀਕੇ ਨੂੰ ਦਿੱਤੀ ਪ੍ਰਵਾਨਗੀ, ਮੰਜੂਰੀ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼

Vivek Sharma

ਅਮਰੀਕਾ ਵਿਚ ਬਣਾਈ ਗਈ “ਸਿੱਖ ਆਰਟ ਗੈਲਰੀ”

Rajneet Kaur

Leave a Comment