channel punjabi
Canada International News North America

ਨੌਰਥ ਯੌਰਕ ਵਿੱਚ ਇੱਕ ਕਾਰ ਉੱਤੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਪਿਛਲੇ ਹਫਤੇ ਨੌਰਥ ਯੌਰਕ ਵਿੱਚ ਇੱਕ ਕਾਰ ਉੱਤੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।

8 ਫਰਵਰੀ ਨੂੰ ਰਾਤ 10:00 ਵਜੇ ਕੇਲਡੋਨੀਆ ਰੋਡ ਦੇ ਪੂਰਬ ਵੱਲ ਲਾਅਰੈਂਸ ਐਵਨਿਊ ਵੈਸਟ ਤੇ ਸੇਜ ਐਵਨਿਊ ਇਲਾਕੇ ਵਿੱਚ ਕਈ ਗੋਲੀਆਂ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੂੰ ਇੱਕ ਵਿਅਕਤੀ ਬੇਸੁੱਧ ਹਾਲਤ ਵਿੱਚ ਗੱਡੀ ਵਿੱਚ ਮਿਲਿਆ। ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਮ੍ਰਿਤਕ ਦੀ ਪਛਾਣ ਬਰੈਂਪਟਨ ਦੇ 23 ਸਾਲਾ ਮਾਈਕਲ ਓਪੌਂਗ ਬਰਚੀ ਵਜੋਂ ਹੋਈ ਹੈ। ਗੋਲੀ ਚੱਲਣ ਸਮੇਂ ਇੱਕ ਹੋਰ ਵਿਅਕਤੀ ਗੱਡੀ ਵਿੱਚ ਮੌਜੂਦ ਸੀ ਪਰ ਉਹ ਜ਼ਖ਼ਮੀ ਨਹੀਂ ਹੋਇਆ।

ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਮਸ਼ਕੂਕ ਇੱਕ ਹਲਕੇ ਰੰਗ ਦੀ ਕਾਂਪੈਕਟ ਐਸਯੂਵੀ ਵਿੱਚ ਫਰਾਰ ਹੁੰਦੇ ਵੇਖੇ ਗਏ। ਸ਼ਨਿੱਚਰਵਾਰ ਨੂੰ ਟੋਰਾਂਟੋ ਦੇ 24 ਸਾਲਾ ਕੈਵਨ ਸੈਮਰ ਫੂ, 21 ਸਾਲਾ ਡੇਅ ਜੁਆਨ ਫਰਾਂਸਿਸ, 21 ਸਾਲਾ ਜਾਸਾਨਥਨ ਕੰਡੀਆਹ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਸਾਰਿਆਂ ਉੱਤੇ ਫਰਸਟ ਡਿਗਰੀ ਮਰਡਰ ਦੇ ਚਾਰਜਿਜ਼ ਦੇ ਨਾਲ ਨਾਲ ਕਤਲ ਕਰਨ ਦੀ ਕੋਸਿ਼ਸ਼ ਕਰਨ ਤੇ ਗਲਤ ਇਰਾਦੇ ਨਾਲ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ।ਇਸ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਕਿਪਲਿੰਗ ਤੇ ਸਟੀਲਜ਼ ਐਵਨਿਊ ਸਥਿਤ ਘਰ ਦੀ ਤਲਾਸ਼ੀ ਲਈ, ਜਿੱਥੇ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਗੋਲੀ ਸਿੱਕਾ ਮਿਲਿਆ ਤੇ ਇੱਕ ਏਕੇ-47 ਵੀ ਮਿਲੀ। ਐਤਵਾਰ ਨੂੰ ਹਥਿਆਰਾਂ ਨਾਲ ਸਬੰਧਤ ਕਈ ਜੁਰਮਾਂ ਤਹਿਤ ਟੋਰਾਂਟੋ ਦੀ 20 ਸਾਲਾ ਜੈਸਿਕਾ ਮੈਡਲੀਨ ਰੌਏ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

Related News

ਓਂਟਾਰੀਓ ਕਾਫੀ ਸ਼ਾਪ ਦੇ ਗ੍ਰਾਹਕਾਂ ਨੇ ਆਪਣੇ ਮਨਪਸੰਦ ਕਰਮਚਾਰੀ ਨੂੰ ਯੂਨੀਵਰਸਿਟੀ ਵਾਪਸ ਭੇਜਣ ਲਈ ਫੰਡ ਇਕੱਠਾ ਕੀਤਾ

Rajneet Kaur

ਅਮਰੀਕਾ ਦੇ ਉੱਘੇ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

Vivek Sharma

ਜਸਟਿਨ ਟਰੂਡੋ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲਬਾਤ, ਕਰੋਨਾ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਸਬੰਧੀ ਹੋਈ ਚਰਚਾ

Vivek Sharma

Leave a Comment