channel punjabi
Canada International News North America

ਕੈਨੇਡਾ: ਵੈਲੰਨਟਾਈਨ ਡੇਅ ਮੌਕੇ ਫੁੱਲਾਂ ਦੀ ਵਧੀ ਮੰਗ, ਪਰ ਫੁੱਲਾਂ ਦੀ ਘਾਟ ਕਾਰਨ ਬਹੁਤੇ ਲੋਕ ਨਿਰਾਸ਼

ਵੈਲੰਨਟਾਈਨ ਡੇਅ ਆ ਰਿਹਾ ਹੈ। ਸਾਰੇ ਆਪਣੇ ਪਿਆਰਿਆਂ ਨੂੰ ਤੋਹਫਾਂ ਦੇਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਪਰ ਕੈਨੇਡਾ ‘ਚ ਕੋਵਿਡ 19 ਕਾਰਨ ਇਹ ਤਿਓਹਾਰ ਵੀ ਪਹਿਲਾਂ ਵਾਂਗ ਨਹੀਂ ਮਨਾਇਆ ਜਾ ਸਕਦਾ ਕਿਉਂਕਿ ਬਹੁਤ ਸਾਰੇ ਸੂਬਿਆਂ ਵਿਚ ਕੋਰੋਨਾ ਪਾਬੰਦੀਆਂ ਲਾਗੂ ਹਨ। ਇਸ ਸਾਲ ਬਹੁਤੇ ਲੋਕ ਆਪਣੇ ਪਿਆਰਿਆਂ ਨੂੰ ਪਿਆਰ ਦਾ ਇਜ਼ਹਾਰ ਕਰਨ ਲਈ ਫੁੱਲਾਂ ਦੇ ਗੁਲਦਸਤੇ ਭੇਜ ਰਹੇ ਹਨ। ਸਥਾਨਕ ਕਾਰੋਬਾਰੀਆਂ ਨੇ ਦੱਸਿਆ ਕਿ ਇਸ ਵਾਰ ਕੈਨੇਡਾ ਦੀ ਹੋਰ ਦੇਸ਼ਾਂ ਨਾਲ ਆਵਾਜਾਈ ਫਿਲਹਾਲ ਨਾ ਦੇ ਬਰਾਬਰ ਹੀ ਹੈ।

ਸਿਹਤ ਸੰਕਟ ਕਾਰਨ ਬਹੁਤ ਸਾਰੇ ਸਥਾਨਕ ਅਤੇ ਅੰਤਰਰਾਸ਼ਟਰੀ ਫਾਰਮਾਂ ਨੇ ਪਿਛਲੇ ਸਾਲ ਫੁੱਲਾਂ ਦੇ ਉਤਪਾਦਨ ਨੂੰ ਘਟਾ ਦਿੱਤਾ ਸੀ ਜਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਅਤੇ ਜਦੋਂ ਕਿ ਸੰਚਾਲਨ ਵੱਡੇ ਪੱਧਰ ‘ਤੇ ਦੁਬਾਰਾ ਸ਼ੁਰੂ ਹੋਏ ਹਨ, ਉਦਯੋਗ ਦੇ ਕੁਝ ਲੋਕਾਂ ਦੇ ਅਨੁਸਾਰ ਸਪਲਾਈ ਅਜੇ ਵੀ ਘੱਟ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਲੋਕ ਬਾਹਰ ਖਾਣ-ਪੀਣ ਲਈ ਵੀ ਨਹੀਂ ਜਾ ਸਕਦੇ ਕਿਉਂਕਿ ਹਰ ਥਾਂ ‘ਤੇ 25 ਫ਼ੀਸਦੀ ਲੋਕ ਹੀ ਇਕੱਠੇ ਹੋ ਸਕਦੇ ਹਨ। ਇਸੇ ਲਈ ਬਹੁਤੇ ਲੋਕ ਵੈਲੇਨਟਾਈਨ ਮਨਾਉਣ ਲਈ ਘਰਾਂ ਵਿਚ ਹੀ ਸਜਾਵਟ ਕਰ ਰਹੇ ਹਨ ਤੇ ਇਸ ਲਈ ਫੁੱਲਾਂ ਦੀ ਮੰਗ ਬਹੁਤ ਵੱਧ ਗਈ ਹੈ। ਜਿਸ ਕਾਰਨ ਓਂਟਾਰੀਓ ਨੂੰ ਫੁੱਲਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related News

ਯੂ.ਕੇ.’ਚ ਫੈਲਿਆ ਕੋਰੋਨਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਰੂਪ, ਕੋਵਿਡ-19 ਦੇ ਟਾਕਰੇ ਲਈ ਤਿਆਰ ਵੈਕਸੀਨਜ਼ ਇਸ ਉਪਰ ਹੋਣਗੀਆਂ ਬੇਅਸਰ: Dr. Anthony Fauci

Rajneet Kaur

ਕੈਨੇਡੀਅਨ ਉੱਤਰੀ ਕਰਮਚਾਰੀ ਦੀ ਓਟਾਵਾ ਏਅਰਪੋਰਟ ‘ਤੇ ਜਹਾਜ਼ ਲੋਡ ਕਰਦੇ ਸਮੇਂ ਹਾਦਸੇ ‘ਚ ਹੋਈ ਮੌਤ

Rajneet Kaur

BIG NEWS : ਕੈਨੇਡੀਅਨ ਸਪੈਸ਼ਲ ਫੋਰਸ ਨੇ ਅਫਗਾਨਿਸਤਾਨ ‘ਚ ਕੋਈ ਅਪਰਾਧ ਨਹੀਂ ਕੀਤਾ : C.S.F.

Vivek Sharma

Leave a Comment