channel punjabi
Canada International News North America

WHO : ਕੋਰੋਨਾ ਵਾਇਰਸ ਦਾ ਸੰਕਟ ਦਿਨੋ-ਦਿਨ ਵਿਗੜ ਸਕਦਾ ਹੈ

ਜੇਨੇਵਾ: ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਾਰੇ ਦੇਸ਼ ਸਿਹਤ ਦੀ ਮੁੱਢਲੀਆਂ ਸਾਵਧਾਨੀਆਂ (Basic health care precautions) ਦੀ ਪਾਲਣਾ ਨਹੀਂ ਕਰਦੇ ਤਾਂ ਦਿਨੋ- ਦਿਨ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਦੀ ਹੋਰ ਖਰਾਬ ਹੋਣ ਦੀ ਸੰਭਾਵਨਾ ਵੀ ਹੈ।
ਜੇਨੇਵਾ ‘ਚ WHO ਦੇ ਹੈੱਡਕੁਆਰਟਰ ਤੋਂ ਇੱਕ ਵਰਚੁਅਲ ਬ੍ਰੀਫਿੰਗ ‘ਚ ਡਾਇਰੈਕਟਰ ਟੇਡਰੋਸ ਏਡਹੇਨਮ ਗੇਬ੍ਰੇਏਸਸ ਨੇ ਕਿਹਾ ਹੈ ਕਿ ਮੈਨੂੰ ਇਹ ਕਹਿਣ ਦਿਓ ਕਿ ਬਹੁਤ ਸਾਰੇ ਦੇਸ਼ ਗਲਤ ਦਿਸ਼ਾ ‘ਚ ਜਾ ਰਹੇ ਹਨ, ਵਾਇਰਸ ਜਨਤਕ ਜੀਵਨ ਦਾ ਨੰਬਰ ਇੱਕ ਦੁਸ਼ਮਣ ਬਣਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ, ’ਜੇ ਬੁਨਿਆਦ ਦੀ ਪਾਲਣਾ ਨਹੀਂ ਕੀਤੀ ਜਾਂਦੀ , ਜੋ ਕਿ ਮਹਾਂਮਾਰੀ ਨੂੰ ਵਾਪਿਸ ਭੇਜਣ ਦਾ ਇਕੋ ਇਕ ਰਸਤਾ ਹੈ, ਤਾਂ ਇਹ ਇਨਫੈਕਸ਼ਨ ਹੋਰ ਖਰਾਬ ਅਤੇ ਬਦਤਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ, ਪਰ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ’।

ਦੱਸ ਦਈਏ ਕਿ ਵਿਸ਼ਵ ‘ਚ ਸੋਮਵਾਰ ਤੱਕ ਕੋਰੋਨਾ ਵਾਇਰਸ ਦਾ ਆਂਕੜਾ 1.30 ਕਰੋੜ ਨੂੰ ਪਾਰ ਕਰ ਗਿਆ ਹੈ। ਜਿਸ ‘ਚ ਮ੍ਰਿਤਕਾਂ ਦੀ ਗਿਣਤੀ 5.71 ਲੱਖ ਤੋਂ ਵਧੇਰੇ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਯੂਰਪ ਅਤੇ ਏਸ਼ੀਆਈ ਦੇ ਕਈ ਦੇਸ਼ਾਂ ‘ਚ ਮਹਾਂਮਾਰੀ ‘ਤੇ ਕਾਬੂ ਪਾਇਆ ਗਿਆ ਹੈ ਪਰ ਕਈ ਦੇਸ਼ ਕੋਰੋਨਾ ਵਾਇਰਸ ਦੀ ਗਲਤ ਦਿਸ਼ਾ ਵਿੱਚ ਲਿਜਾ ਰਹੇ ਹਨ।

ਡਾਇਰੈਕਟਰ ਟੇਡਰੋਸ ਏਡਹੇਨਮ ਗੇਬ੍ਰੇਏਸਸ ਨੇ ਕਈ ਦੇਸ਼ਾਂ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ‘ਤੇ ਰੋਕ ਲਗਾਉਣ ਲਈ ਦੇਸ਼ਾਂ ਨੂੰ ਰਣਨੀਤੀ ਲਾਗੂ ਕਰਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੋਰੋਨਾ ਦੇ ਨਵੇਂ ਮਾਮਲਿਆਂ ‘ਚੋਂ ਤਕਰੀਬਨ ਅੱਧੇ ਅਮਰੀਕਾ ਤੋਂ ਆ ਰਹੇ ਹਨ।

Related News

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

Vivek Sharma

ਕੈਨੇਡਾ ‘ਚ 4 ਸੂਬਿਆਂ ‘ਚ ਕੋਵਿਡ 19 ਦੀ ਦੂਜੀ ਲਹਿਰ ਹੋਈ ਸ਼ੁਰੂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਪੁਸ਼ਟੀ

Rajneet Kaur

ਜ਼ਹਿਰੀਲੀ ਦੇਸੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 90 ਤੱਕ ਪੁੱਜੀ

Vivek Sharma

Leave a Comment