channel punjabi
International KISAN ANDOLAN News

KISAN ANDOLAN : ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡਾ ਐਲਾਨ, ਆਉਣ ਵਾਲੇ ਦਿਨਾਂ ਲਈ ਤਿਆਰ ਕੀਤੀ ਵੱਡੀ ਰਣਨੀਤੀ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ 80 ਦਿਨਾਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਅੰਦੋਲਨ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਦੁਨੀਆ ਭਰ ਵਿੱਚ ਭਾਰਤ ਦੇ ਕਿਸਾਨ ਅੰਦੋਲਨ ਦੀ ਚਰਚਾ ਹੋ। ਅਜਿਹੇ ‘ਚ ਸਿੰਘੂ ਬਾਰਡਰ ਤੇ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਕਿ ਹਰਿਆਣਾ ਦੇ ਲੋਕ ਬੀਜੇਪੀ ਅਤੇ ਜੇਜੇਪੀ ਉੱਤੇ ਕਿਸਾਨਾਂ ਦੇ ਹਿੱਤ ‘ਚ ਦਬਾਅ ਬਣਾਉਣ ਜਾਂ ਫਿਰ ਗੱਦੀ ਛੱਡਣ ਨੂੰ ਕਹਿਣਗੇ।

ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 12 ਫਰਵਰੀ ਤੋਂ ਰਾਜਸਥਾਨ ‘ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ ‘ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਸ਼ਾਲ ਮਾਰਚ ਕੱਢਣ ਲਈ ਕਿਹਾ ਗਿਆ ਹੈ।

16 ਫਰਵਰੀ ਨੂੰ ਸਰ ਛੋਟੂ ਰਾਮ ਜਯੰਤੀ ‘ਤੇ ਕਿਸਾਨ ਸੋਲੀਡੈਰਿਟੀ ਸ਼ੋਅ ਕਰਨਗੇ। ਇਸ ਤੋਂ ਬਾਅਦ 18 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਪੂਰੇ ਦੇਸ਼ ‘ਚ ਰੇਲ ਰੋਕੋ ਅਭਿਆਨ ਚਲਾਇਆ ਜਾਵੇਗਾ।

ਕਿਸਾਨਾਂ ਦਾ ਸਾਂਝਾ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕਈ ਕਿਸਾਨ ਜੇਲ੍ਹਾਂ ਵਿੱਚ ਬੰਦ ਹਨ। 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ 100 ਤੋਂ ਵਧ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਕਿਸਾਨ ਜਥੇਬੰਦੀਆਂ ਤੇ ਦਬਾਅ ਬਣਾਉਣ ਲਈ ਪੁਲਿਸ ਨੇ ਕਾਰਵਾਈ ਤੇਜ਼ ਕੀਤੀ ਹੋਈ ਹੈ ਪਰ ਕਿਸਾਨ ਵੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ।

Related News

ਸਿੱਖ ਪੁਲਿਸ ਅਧਿਕਾਰੀ ਸ਼ਹੀਦ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਹੋਵੇਗਾ ਹਿਊਸਟਨ ਦਾ ਡਾਕਘਰ, ਬਿੱਲ ਦਸਤਖ਼ਤ ਲਈ ਹੁਣ ਟਰੰਪ ਕੋਲ ਭੇਜਿਆ ਗਿਆ

Vivek Sharma

ਕੈਨੇਡਾ ਇਸ ਹਫ਼ਤੇ ਵੈਕਸੀਨ ਦੀਆਂ 9 ਲੱਖ 44 ਹਜ਼ਾਰ 600 ਡੋਜ਼ ਕਰੇਗਾ ਹਾਸਲ : ਅਨੀਤਾ ਆਨੰਦ

Vivek Sharma

ਵੈਕਸੀਨ ਲਗਵਾਉਣ ਲਈ ਪਾਬੰਦੀਆਂ ਦੀ ਕੀਤੀ ਉਲੰਘਣਾ, ਕੈਸੀਨੋ ਦੇ ਸੀਈਓ ਨੂੰ ਨੌਕਰੀ ਤੋਂ ਕੀਤਾ ਗਿਆ ਬਾਹਰ

Vivek Sharma

Leave a Comment