channel punjabi
International News North America

ਦਿੱਲੀ ਪੁਲਿਸ ਨੇ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਕੀਤਾ ਗ੍ਰਿਫਤਾਰ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 76ਵਾਂ ਦਿਨ ਹੈ। ਇਸ ਦੌਰਾਨ ਪੁਲਿਸ ਨੇ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਹੇਠ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੀਪ ਸਿੱਧੂ ਖ਼ਿਲਾਫ਼ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਹਿਰਾਉਣ ਅਤੇ ਲੋਕਾਂ ਨੂੰ ਉਕਸਾਉਣ ਦੇ ਇਲਜ਼ਾਮ ਹਨ। ਫਰਾਰ ਹੋਣ ਦੇ ਬਾਵਜੂਦ ਸਿੱਧੂ ਫੇਸਬੁੱਕ ਰਾਹੀਂ ਵੀਡੀਓ ਮੈਸੇਜ ਜਾਰੀ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਉਹ ਆਪਣੇ ਇੱਕ ਕਰੀਬੀ ਦੋਸਤ ਰਾਹੀਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਰਿਹਾ ਹੈ। 3 ਫਰਵਰੀ ਨੂੰ ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਲੋਕਾਂ ‘ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਦਿੱਲੀ ਪੁਲੀਸ ਨੇ ਦੀਪ ਸਿੱਧੂ ਦੇ ਖਿਲਾਫ਼ ਦੇਸ਼ਧ੍ਰੋਹ ਅਤੇ ਯੂਏਪੀਏ ਦੀ ਧਾਰਾ ਵੀ ਦਰਜ ਕੀਤੀ ਹੈ। ਪੁਲੀਸ ਨੇ ਦੀਪ ਸਿੱਧੂ ਨੂੰ ਮੁਹਾਲੀ ਦੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਅਨੁਸਾਰ ਦੀਪ ਸਿੱਧੂ ਵੀਡੀਓ ਬਣਾਉਂਦਾ ਸੀ ਅਤੇ ਉਸਦੀ ਬਹੁਤ ਨਜ਼ਦੀਕੀ ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿਣ ਵਾਲੀ ਮਹਿਲਾ ਮਿੱਤਰ ਇਨ੍ਹਾਂ ਵੀਡੀਓ ਨੂੰ ਅਪਲੋਡ ਕਰਦੀ ਸੀ। ਦੀਪ ਸਿੱਧੂ ਸੋਸ਼ਲ ਮੀਡੀਆ ‘ਤੇ ਜਿਹੜੀ ਵੀ ਵੀਡੀਓ ਅਪਲੋਡ ਕਰਦਾ ਸੀ, ਸਭ ਤੋਂ ਪਹਿਲਾਂ ਉਸ ਨੂੰ ਉਹ ਆਪਣੀ ਮਹਿਲਾ ਮਿੱਤਰ ਕੋਲ ਭੇਜਦਾ ਸੀ, ਫਿਰ ਉਹ ਲੜਕੀ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਅਪਲੋਡ ਕਰਦੀ ਸੀ। ਹਾਲ ਹੀ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਉਸਨੇ ਕੁਝ ਗਲਤ ਨਹੀਂ ਕੀਤਾ ਹੈ। ਇਸ ਲਈ ਉਸਨੂੰ ਕੋਈ ਡਰ ਨਹੀਂ ਹੈ। ਉਹ ਕੇਸ ਨਾਲ ਜੁੜੇ ਸਬੂਤ ਇਕੱਠੇ ਕਰ ਰਿਹਾ ਹੈ ਅਤੇ 2 ਦਿਨਾਂ ਬਾਅਦ ਪੁਲਿਸ ਸਾਹਮਣੇ ਪੇਸ਼ ਹੋਏਗਾ। ਅਭਿਨੇਤਾ ਨੇ ਇਹ ਵੀ ਕਿਹਾ ਕਿ ਜਾਂਚ ਏਜੰਸੀਆਂ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕਰਨ। ਇਸ ਦੌਰਾਨ ਪੁਲਿਸ ਨੇ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸਦੇ ਨਾਲ ਹੀ ਕਈ ਸੂਤਰਾਂ ਮੁਤਾਬਿਕ ਦੀਪ ਸਿੱਧੂ ਗੁਰਦੂਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਆਪ ਹੀ ਪੇਸ਼ ਹੋਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਸਨੇ ਕੋਈ ਗਲਤੀ ਹੀ ਨਹੀਂ ਕੀਤੀ ਤਾਂ ਉਹ ਪੁਲਿਸ ਤੋਂ ਕਿਉਂ ਭੱਜੇ। ਵਿਦੇਸ਼ਾਂ ਵਿੱਚ ਉਸਦੇ ਹਮਾਇਤੀਆਂ ਨੇ ਉਸਦਾ ਸਾਥ ਦੇਣ ਲਈ ਹੈ਼ਸ਼ਟੈਗ #istandwithdeepsidhu ਸ਼ੁਰੂ ਕਰ ਦਿੱਤਾ ਹੈ। ਸ਼ੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੀਪ ਸਿੱਧੂ ਨਾਲ ਕੀਤੇ ਵਿਵਹਾਰ ਦੀ ਨਿੰਦਾ ਕੀਤੀ ਜਾ ਰਹੀ ਹੈ।

Related News

‘ਥੈਂਕਸ ਗਿਵਿੰਗ ਪਾਰਟੀ’ ਦੇਣ ਵਾਲਿਆਂ ਨੂੰ ਡਾਕਟਰਾਂ ਦੀ ਵੱਡੀ ਸਲਾਹ, ਇਸ ਵਾਰ ਇਸ ਇਸ ਗੱਲ ਦਾ ਰੱਖੋ ਖ਼ਾਸ ਪ੍ਰਹੇਜ਼

Vivek Sharma

ਲਓ! ਲੱਗ ਗਈਆਂ ਮੌਜਾਂ, ਕੈਨੇਡਾ ‘ਚ Whatsapp ‘ਤੇ ਮਿਲ ਰਿਹਾ ਸੋਨਾ!

team punjabi

ਕੈਨੇਡਾ ਅਤੇ ਬ੍ਰਿਟੇਨ ਦੀਆਂ 8 ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਲਾਈ ਗਈ ਸੰਨ੍ਹ, ਅਹਿਮ ਰਿਕਾਰਡ ਚੋਰੀ ਹੋਣ ਦੀ ਸੰਭਾਵਨਾ !

Vivek Sharma

Leave a Comment