channel punjabi
Canada International News North America

ਅਲਬਰਟਾ ਸੋਮਵਾਰ ਨੂੰ COVID-19 ਪਾਬੰਦੀਆਂ ‘ਚ ਦੇਵੇਗਾ ਢਿੱਲ,ਮਾਹਿਰਾਂ ਦਾ ਕਹਿਣਾ ਢਿੱਲ ਦੇਣੀ ਅਜੇ ਸਹੀ ਸਮਾਂ ਨਹੀਂ

ਜਿਵੇਂ ਕਿ ਅਲਬਰਟਾ ਆਰਥਿਕਤਾ ਦੇ ਕੁਝ ਖੇਤਰ ਸੋਮਵਾਰ ਨੂੰ ਮੁੜ ਖੋਲ੍ਹਣ ਦੀ ਤਿਆਰੀ ‘ਚ ਹਨ। ਇਸ ਦੌਰਾਨ ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਪਾਬੰਦੀਆਂ ‘ਚ ਢਿੱਲ ਦੇਣੀ ਅਜੇ ਸਹੀ ਸਮਾਂ ਨਹੀਂ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਇਸ ਲਈ ਸਰਕਾਰ ਨੂੰ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ।

8 ਦਸੰਬਰ ਤੋਂ ਰੈਸਟੋਰੈਂਟਾਂ ਦੇ ਅੰਦਰ ਬੈਠ ਕੇ ਲੋਕਾਂ ਨੂੰ ਖਾਣਾ ਖਾਣ ਦੀ ਇਜਾਜ਼ਤ ਮਿਲੇਗੀ। ਇਸ ਦੌਰਾਨ ਪਾਬੰਦੀ ਇਹ ਰਹੇਗੀ ਕਿ ਇਕ ਮੇਜ਼ ‘ਤੇ ਇਕੋ ਪਰਿਵਾਰ ਦੇ ਲੋਕ ਹੀ ਬੈਠ ਸਕਣਗੇ। ਇਸ ਦੇ ਨਾਲ ਹੀ ਪੂਲਸਾਈਡ ਖਾਣ-ਪੀਣ ਵਾਲੇ ਖੇਤਰਾਂ ਨੂੰ ਵੀ ਖਾਣ-ਪੀਣ ਦੀਆਂ ਸੁਵਿਧਾਵਾਂ ਦੇਣ ਲਈ ਖੋਲ੍ਹ ਦਿੱਤਾ ਜਾਵੇਗਾ। ਇਨ੍ਹਾਂ ਸਭ ਅਦਾਰਿਆਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾ ਕੇ ਰੱਖਣ ਵਰਗੀਆਂ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨੀ ਪਵੇਗੀ।

ਇਸ ਦੇ ਇਲਾਵਾ ਫਿੱਟਨੈੱਸ ਟਰੇਨਿੰਗ ਲਈ ਇਕ-ਇਕ ਵਿਅਕਤੀ ਹੀ ਜਾ ਸਕੇਗਾ। ਜਿੰਮ ਤੇ ਫਿੱਟਨੈੱਸ ਸੈਂਟਰਾਂ ਦਾ ਕਹਿਣਾ ਹੈ ਕਿ ਜੇਕਰ ਮਾਰਚ ਤਕ ਪਾਬੰਦੀਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਇਸ ਕਾਰਨ ਹੋਣ ਵਾਲੇ ਵਿੱਤੀ ਘਾਟੇ ਤੋਂ ਕਦੇ ਉੱਭਰ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ 2500 ਕਾਮੇ ਬਿਨਾਂ ਤਨਖ਼ਾਹ ਦੇ ਬੈਠੇ ਹਨ ਤੇ ਅੱਗੇ ਵੀ ਉਨ੍ਹਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਬਹੁਤ ਸਾਰੇ ਬੁਟੀਕ ਕਾਰੋਬਾਰਾਂ ਨੇ ਸੇਵ ਫਿਟਨੈੱਸਏਬ ਹੈਸ਼ਟੈਗ ਦੀ ਵਰਤੋਂ ਕਰਦਿਆਂ ਇੱਕ ਮੁਹਿੰਮ ਵਿੱਚ ਭਾਈਵਾਲੀ ਕੀਤੀ ਹੈ, ਮੈਂਬਰਾਂ ਨੇ ਸੂਬਾਈ ਸਰਕਾਰ ਨੂੰ ਸਿੱਧੇ ਤੌਰ ਤੇ ਤਬਦੀਲੀਆਂ ਕਰਨ ਲਈ ਕਿਹਾ ਹੈ। ਬ੍ਰਿਟਨ ਨੇ ਮੁੜ ਖੋਲ੍ਹਣ ਲਈ ਸਪੱਸ਼ਟ ਸਮਾਂ ਸੀਮਾ ਦੀ ਮੰਗ ਕੀਤੀ ਹੈ, ਅਤੇ ਕਿਹਾ ਹੈ ਕਿ ਵਿੱਤੀ ਸਹਾਇਤਾ ਲੋਨ ਦੀ ਬਜਾਏ, ਟੈਂਜੀਬਲ ਹੋਣੀ ਚਾਹੀਦੀ ਹੈ।

ਹਾਲਾਂਕਿ ਸਿਹਤ ਅਧਿਕਾਰੀ ਵਾਰ-ਵਾਰ ਅਪੀਲ ਕਰ ਰਹੇ ਹਨ ਕਿ ਲੋਕ ਅਜੇ ਤਾਲਾਬੰਦੀ ਲਾਗੂ ਰੱਖਣ ਤੇ ਪਾਬੰਦੀਆਂ ਬਣਾਈ ਰੱਖਣ ਲਈ ਹੀ ਜ਼ੋਰ ਪਾਉਣ ਕਿਉਂਕਿ ਜੇਕਰ ਕੋਰੋਨਾ ਦੀ ਤੀਜੀ ਲਹਿਰ ਆ ਗਈ ਤਾਂ ਲੋਕਾਂ ਦੀ ਜ਼ਿੰਦਗੀ ਵੱਡੇ ਖ਼ਤਰੇ ਵਿਚ ਪੈ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ 19 ਵੈਰੀਅੰਟ ਦੀ ਮੌਜੂਦਗੀ ਵੀ ਚਿੰਤਾ ਦਾ ਵਿਸ਼ਾ ਹੈ।
ਅਲਬਰਟਾ ਵਿੱਚ ਸ਼ੁੱਕਰਵਾਰ ਨੂੰ ਬ੍ਰਿਟਿਸ਼ ਵੈਰੀਅੰਟ (ਬੀ ..1.1.7) ਦੇ 71 ਅਤੇ ਦੱਖਣੀ ਅਫਰੀਕਾ ਦੇ ਵਿੱਚ (ਬੀ ..1.351) ਦੇ ਸੱਤ ਮਾਮਲੇ ਦਰਜ ਕੀਤੇ ਗਏ।

Related News

Moderna vaccine ਜਲਦ ਹੀ ਬੀ.ਸੀ ‘ਚ ਹੋਵੇਗੀ ਦਾਖਲ

Rajneet Kaur

ਓਂਟਾਰੀਓ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ,ਕ੍ਰਿਸਮਸ ਈਵ ਤੋਂ ਅਗਲੇ 4 ਦਿਨਾਂ ‘ਚ 2 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਦੇ ਹੋਏ ਸ਼ਿਕਾਰ

Rajneet Kaur

33593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ! ਇਨ੍ਹਾਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ

Vivek Sharma

Leave a Comment