channel punjabi
International KISAN ANDOLAN News

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

ਨਵੀਂ ਦਿੱਲੀ: ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਇਹ ਅਸਤੀਫਾ ਨਿੱਜੀ ਕਾਰਨਾਂ ਕਰਕੇ ਦਿੱਤਾ ਹੈ। ਕੌਲ ਨੇ 2015 ਵਿੱਚ ਇਸ ਅਹੁਦੇ ਲਈ ਜੁਵਾਇਨ ਕੀਤਾ ਸੀ। ਕੌਲ ਦੇ ਅਸਤੀਫ਼ੇ ਦੀ ਖ਼ਬਰ ਅਜਿਹੇ ਸਮੇਂ ਆਈ ਜਦੋਂ ਟਵਿੱਟਰ ਨੇ ਸਰਕਾਰ ਦੇ ਕਹਿਣ ਦੇ ਬਾਵਜੂਦ ‘ਕਿਸਾਨ ਅੰਦੋਲਨ’ ਨਾਲ ਜੁੜੇ ਕੁਝ ਟਵੀਟਸ ਨੂੰ ਨਹੀਂ ਹਟਾਇਆ ਗਿਆ।

ਭਾਰਤ ਦੇ ਇਲੈਕਟ੍ਰਾਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵੀ ਟਵਿੱਟਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਅਨੁਸਾਰ ਫਿਲਹਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਅਸਤੀਫ਼ੇ ਨਾਲ ਇਸ ਮਸਲੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਉਹ ਕੁਝ ਹੋਰ ਸਮੇਂ ਲਈ ਟਵਿੱਟਰ ਦੀ ਜਨਤਕ ਨੀਤੀ ਨਿਰਦੇਸ਼ਕ ਬਣੀ ਰਹੇਗੀ। ਟਵਿੱਟਰ ਦੇ ਪਬਲਿਕ ਪਾਲਿਸੀ ਵਾਈਸ ਪ੍ਰੈਜ਼ੀਡੈਂਟ ਮੋਨਿਕ ਮੇਚੇ (Monique Meche) ਅਨੁਸਾਰ ਮਹਿਮਾ ਨੇ ਜਨਵਰੀ ਦੀ ਸ਼ੁਰੂਆਤ ਵਿੱਚ ਹੀ ਨਿਜੀ ਕਾਰਨਾਂ ਕਰਕੇ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ ਸੀ।

ਟਵਿੱਟਰ ਨੇ ਇਸ ਅਹੁਦੇ ਲਈ ਨੌਕਰੀ ਦਾ ਇਸ਼ਤਿਹਾਰ ਵੀ ਟਵਿੱਟਰ ਵੈਬਸਾਈਟ ‘ਤੇ ਸੂਚੀਬੱਧ ਕੀਤਾ ਹੈ ਤੇ ਜਨਤਕ ਕਰ ਦਿੱਤਾ ਹੈ। ਦੱਸ ਦਈਏ ਕਿ ਕੁਝ ਸਾਲ ਪਹਿਲਾਂ ਮਹਿਮਾ ਦਾ ਇੱਕ ਟਵੀਟ ਵਾਇਰਲ ਹੋਇਆ ਸੀ, ਜਿਸ ਵਿੱਚ ਉਸ ਨੇ ਲਿਖਿਆ ਸੀ, ‘ਨਰਿੰਦਰ ਮੋਦੀ ਦੀ ਰਾਜਨੀਤਕ ਲਾਲਸਾ ਦੇ ਸਾਹਮਣੇ ਬੰਬ ਧਮਾਕੇ, ਭੂਚਾਲ ਤੇ ਮੌਤ ਵਰਗੀਆਂ ਗੱਲਾਂ ਦੂਜੇ ਨੰਬਰ ਉੱਤੇ ਆਉਂਦੀਆਂ ਹਨ।’ ਉਨ੍ਹਾਂ ਰਾਜਨੀਤਕ ਪੱਖਪਾਤ ਦੇ ਦੋਸ਼ ਲੱਗਣ ਤੋਂ ਬਾਅਦ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ।

ਉਧਰ ਕੁਝ ਲੋਕ ਇਸ ਅਸਤੀਫੇ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਦੇਖ ਰਹੇ ਹਨ ਕਿਉਂਕਿ ਭਾਰਤ ਸਰਕਾਰ ਵਿਰੁੱਧ ਕੁਝ ਜਥੇਬੰਦੀਆਂ ਵੱਲੋਂ ਟਵਿੱਟਰ ‘ਤੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਚਿਤਾਵਨੀ ਦੇ ਬਾਵਜੂਦ ਕੁਝ #ਟੈਗ ਲਗਾਤਾਰ ਚੱਲ ਰਹੇ ਹਨ।

Related News

ਸਟਾਫ ਦੀ ਘਾਟ ਤੋਂ ਬਾਅਦ ਮਹਾਂਮਾਰੀ ਦੇ ਕਾਰਨ ਪਬਲਿਕ ਪੂਲ ਹੋ ਸਕਦੇ ਹਨ ਪ੍ਰਭਾਵਿਤ : ਡੇਲ ਮਿਲਰ

Rajneet Kaur

ਵੱਡੀ ਖ਼ਬਰ: ਕੋਰੋਨਾ ਸੰਕਟ ਕਾਰਨ ਕੈਨੇਡਾ ਦੀ ਯੂਨੀਵਰਸਿਟੀਆਂ ਨੂੰ ਕਰੋੜਾਂ ਡਾਲਰ ਦਾ ਆਰਥਿਕ ਨੁਕਸਾਨ

Vivek Sharma

ਦੋ ਪੰਜਾਬੀਆਂ ਨੂੰ ਮਿਲਿਆ ‘ਕਮਿਊਨਿਟੀ ਸੇਫ਼ਟੀ ਐਂਡ ਕਰਾਈਮ ਪ੍ਰਿਵੈਨਸ਼ਨ ਐਵਾਰਡ’

Vivek Sharma

Leave a Comment