channel punjabi
Canada International News North America

ਨੈਲਸਨ ਅਤੇ ਵਿੰਨੀ ਮੰਡੇਲਾ ਦੀ ਧੀ ਜਿੰਜੀ ਮੰਡੇਲਾ ਦਾ 59 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਜੋਹਨਸਬਰਗ: ਸਥਾਨਕ ਮੀਡੀਆ ਨੇ ਦੱਸਿਆ ਕਿ ਦੱਖਣੀ ਅਫਰੀਕਾ ਦੇ ਨਸਲਵਾਦੀ ਵਿਰੋਧੀ ਨੇਤਾ ਨੈਲਸਨ ਮੰਡੇਲਾ ਦੀ ਸਭ ਤੋਂ ਛੋਟੀ ਧੀ ਜਿੰਜੀ ਮੰਡੇਲਾ (Zindzi Mandela) ਦੀ 59 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ।

ਸਰਕਾਰੀ ਟੈਲੀਵਿਜ਼ਨ ਮੁਤਾਬਕ ਮੰਡੇਲਾ ਦੀ ਸਵੇਰੇ ਸੋਮਵਾਰ ਤੜਕੇ ਜੋਹਾਨਸਬਰਗ ਦੇ ਇੱਕ ਹਸਪਤਾਲ ‘ਚ ਮੌਤ ਹੋ ਗਈ। ਉਹ 2015 ਤੋਂ ਡੈਨਮਾਰਕ ‘ਚ ਦੱਖਣੀ ਅਫਰੀਕਾ ਦੀ ਰਾਜਦੂਤ ਵਜੋਂ ਸੇਵਾ ਨਿਭਾ ਰਹੀ ਸੀ।

ਮੰਡੇਲਾ ਦੀ ਧੀ 1985 ‘ਚ ਉਸ ੳਮੇਂ ਅੰਤਰਰਾਸ਼ਟਰੀ ਧਿਆਨ ‘ਚ ਲੋਕਾਂ ਦੇ ਸਾਹਮਣੇ ਆਈ ਜਦੋਂ ਵ੍ਹਾਈਟ ਘੱਟ ਗਿਣਤੀ ਸਰਕਾਰ ਨੇ ਨੈਲਸਨ ਮੰਡੇਲਾ ਨੂੰ ਗੁਲਾਮੀ ਤੋਂ ਰਿਹਾ ਕਰਨ ਦੀ ਪੇਸ਼ਕਸ਼ ਕੀਤੀ, ਪਰ ਨਾਲ ਹੀ ਸ਼ਰਤ ਇਹ ਰੱਖੀ ਕਿ ਉਹ ਅਫਰੀਕਾ ਨੈਸ਼ਨਲ ਕਾਂਗਰਸ ਦੇ ਰੰਗ-ਵਿਹਾਰ ਵਿਰੁੱਧ ਅੰਦੋਲਨ ਕਰਕੇ ਕੀਤੀ ਹਿੰਸਾ ਦੀ ਨਿੰਦਾ ਕਰੇ।

ਦੱਸ ਦਈਏ ਉਸ ਸਮੇਂ ਦੱਖਣੀ ਅਫਰੀਕਾ ‘ਚ ਨਸਲਵਾਦ ਦਾ ਕੱਟੜਪੰਥੀ ਪੱਖਪਾਤੀ ਪ੍ਰਭਾਵਸ਼ਾਲੀ ਸੀ। ਜਿੰਜੀ ਮੰਡੇਲਾ ਨੇ ਇੱਕ ਜਨਤਕ ਮੀਟਿੰਗ ‘ਚ ਇਸ ਪ੍ਰਸਤਾਵ ਨੂੰ ਠੁਕਰਾਉਂਦੇ ਹੋਏ,ਉਨ੍ਹਾਂ ਦਾ ਪੱਤਰ ਪੜ੍ਹਿਆ। ਇਹ ਮੁਲਾਕਤਾ ਸਾਰੀ ਦੁਨੀਆਂ ‘ਚ ਪ੍ਰਸਾਰਿਤ ਕੀਤੀ ਗਈ ਸੀ।

Related News

ਟੋਰਾਂਟੋ : ਮਸਜਿਦ ਦੇ ਬਾਹਰ ਮਾਰੇ ਗਏ 58 ਸਾਲਾ ਮੁਹੰਮਦ- ਅਸਲਿਮ ਜ਼ਾਫਿਸ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

Rajneet Kaur

ਖ਼ਬਰ ਖ਼ਾਸ : ਹਾਲੇ ਵੀ ਨਹੀਂ ਟਲਿਆ ਕੋਰੋਨਾ ਦਾ ਖ਼ਤਰਾ, ਇੱਕ ਸਾਲ ਬਾਅਦ ਵੀ ਖੌਫ਼ ਬਰਕਰਾਰ

Vivek Sharma

ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਵਿਅਕਤੀ ਦੀ ਕੋਵਿਡ 19 ਰਿਪੋਰਟ ਨਕਲੀ,ਪੁਲਿਸ ਨੇ ਲਿਆ ਹਿਰਾਸਤ ‘ਚ

Rajneet Kaur

Leave a Comment