channel punjabi
Canada International News North America

ਇਟੋਬੀਕੋ ਵਿੱਚ ਹੋਈ ਝੜਪ ਤੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀ ਜ਼ਖ਼ਮੀ

ਇਟੋਬੀਕੋ ਵਿੱਚ ਹੋਈ ਝੜਪ ਤੇ ਚਾਕੂ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ ਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜ਼ਖ਼ਮੀ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।

ਪੁਲਿਸ ਅਧਿਕਾਰੀ ਕਾਲ ਆਉਣ ਤੋਂ ਬਾਅਦ ਸਵੇਰੇ 11:00 ਵਜੇ ਰੌਇਲ ਯੌਰਕ ਤੇ ਲਾਅਰੈਂਸ ਐਵਨਿਊ ਵੈਸਟ ਨੇੜੇ ਛੇ ਅਪਾਰਟਮੈਂਟ ਵਾਲੇ ਰੂਮਿੰਗ ਹਾਊਸ ਵਿੱਚੋਂ ਇੱਕ ਘਰ ਦਾ ਪਤਾ ਕਰਨ ਲਈ ਪਹੁੰਚੇ। ਇਹ ਘਰ ਵੈਸਟੋਨਾ ਸਟਰੀਟ ਉੱਤੇ ਸਥਿਤ ਹੈ। ਪੁਲਿਸ ਚੀਫ ਜੇਮਜ਼ ਰੈਮਰ ਨੇ ਦੱਸਿਆ ਕਿ ਅਧਿਕਾਰੀ ਇੱਕ ਲਾਪਤਾ ਵਿਅਕਤੀ ਦੇ ਮਾਮਲੇ ਦੀ ਜਾਂਚ ਕਰਨ ਲਈ ਇੱਕ ਘਰ ਵਿੱਚ ਮੌਜੂਦ ਸਨ ਕਿ ਐਨੇ ਨੂੰ ਇੱਕ ਕਮਰੇ ਵਿੱਚੋਂ ਇੱਕ ਵਿਅਕਤੀ ਬਾਹਰ ਆਇਆ ਤੇ ਉਸ ਨੇ ਦੋਵਾਂ ਅਧਿਕਾਰੀਆਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਮਸ਼ਕੂਕ ਨੂੰ ਟੇਜ਼ਰ ਲਾ ਕੇ ਕਾਬੂ ਕੀਤਾ ਗਿਆ ਤੇ ਬਾਅਦ ਵਿੱਚ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਰੈਮਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਘਟਨਾ ਵਿੱਚ ਉਹ ਵਿਅਕਤੀ ਜ਼ਖ਼ਮੀ ਹੋਇਆ।

ਰੈਮਰ ਨੇ ਦੱਸਿਆ ਕਿ ਇੱਕ ਸਾਰਜੈਂਟ ਨੂੰ ਤਾਂ ਦੋ ਵੱਡੇ ਵੱਡੇ ਚੀਰੇ ਲੱਗੇ ਹਨ ਤੇ ਇਸ ਸਮੇਂ ਉਹ ਟੋਰਾਂਟੋ ਦੇ ਸਨੀਬਰੁੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਦੂਜੇ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਨ੍ਹਾਂ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਦੋਵਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਰੈਮਰ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੇ ਘਰ ਵਿੱਚ ਖੂਨ ਦੇ ਨਿਸ਼ਾਨ ਪਾਏ ਗਏ ਤੇ ਉਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਸ ਮਾਮਲੇ ਵਿੱਚ ਪੁਲਿਸ 56 ਸਾਲਾ ਨਥਾਨੀਅਲ ਬਰੈਟਲ ਦੀ ਭਾਲ ਕਰ ਰਹੀ ਹੈ ਜਿਸ ਨੂੰ ਆਖਰੀ ਵਾਰੀ 21 ਜਨਵਰੀ ਨੂੰ ਵੈਸਟੋਨਾ ਸਟਰੀਟ ਤੇ ਡਿਕਸਨ ਰੋਡ ਏਰੀਆ ਵਿੱਚ ਵੇਖਿਆ ਗਿਆ ਸੀ।

Related News

ਫੇਅਰਮੋਂਟ ਹੋਟਲ ਵੈਨਕੂਵਰ ‘ਚ ਤਿੰਨ ਕਰਮਚਾਰੀਆਂ ਦੀ ਕੋਵਿਡ -19 ਰੀਪੋਰਟ ਪਾਜ਼ੀਟਿਵ

Rajneet Kaur

ਵੈਨਕੁਵਰ ਪੇਂਟਹਾਉਸ ਦੇ ਮਾਲਕ ਨੂੰ COVID-19 ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਕੀਤਾ ਗਿਆ ਗ੍ਰਿਫਤਾਰ,ਮਾਲਕ ਨੇ ਜ਼ੁਰਮਾਨੇ ਨਾਲ ਲੜਨ ਲਈ ਚਲਾਈ GoFundMe ਮੁਹਿੰਮ

Rajneet Kaur

ਨਵੇਂ ਚੁਣੇ ਗਏ ਰਾਸ਼ਟਰਪਤੀ JOE BIDEN ਦੇ ਪੁੱਤਰ ਨੂੰ ਸੰਮਨ ਜਾਰੀ

Vivek Sharma

Leave a Comment