channel punjabi
International KISAN ANDOLAN News North America

ਕਿਸਾਨ ਅੰਦੋਲਨ ਦੇ ਸਮਰਥਨ ‘ਚ ਕਈ ਇੰਟਰਨੈਸ਼ਨਲ ਸਟਾਰ,ਰਿਹਾਨਾ,ਮੀਆ ਤੋਂ ਬਾਅਦ ਗ੍ਰੇਟਾ ਥਨਬਰਗ ਵੀ ਡੱਟੀ ਕਿਸਾਨਾਂ ਦੇ ਹੱਕ ‘ਚ

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਪਿਛਲੇ 70 ਦਿਨਾਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ। ਜਿਥੇ ਸਰਕਾਰਾਂ ਕਿਸਾਨਾਂ ਦੇ ਰਸਤਿਆਂ ‘ਚ ਅੜਚਨਾਂ ਖੜੀਆਂ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਹੈ ਜਾਂ ਫਿਰ ਅਦਾਕਾਰਾਂ ‘ਤੇ ਕੇਸ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਕਿਸਾਨਾਂ ਦੇ ਹੱਕਾਂ ‘ਚ ਗਲੋਬਲ ਸਟਾਰਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਸਮਰਥਨ ‘ਚ ਇੱਕ ਟਵੀਟ ਕੀਤਾ ਸੀ। ਰਿਹਾਨਾ ਨੇ ਆਪਣੇ ਟਵੀਟ ‘ਚ ਕਿਸਾਨ ਅੰਦੋਲਨ ਨਾਲ ਜੁੜੀ ਖ਼ਬਰ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ ?

ਵਾਤਾਵਰਨ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਕਿਹਾ ਹੈ ਕਿ ਅਸੀਂ ਭਾਰਤ ਵਿਚ ਕਿਸਾਨਾਂ ਦੇ ਪ੍ਰਦਰਸ਼ਨ ’ਚ ਇਕਜੁਟ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੂੰ ਅਮਰੀਕੀ ਮੈਗਜ਼ੀਨ ਟਾਈਮ ਨੇ ਸਾਲ 2019 ਵਿੱਚ ‘ਪਰਸਨ ਆਫ ਦ ਈਅਰ’ ਐਲਾਨਿਆ ਸੀ।

ਕਿਸਾਨ ਅੰਦੋਲਨ ਨੂੰ ਲੈ ਕੇ ਰਿਹਾਨਾ ਤੇ ਗਰੇਟਾ ਤੋਂ ਬਾਅਦ ਮਿਆਂ ਖਲੀਫਾ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮਾਨਵ ਅਧਿਕਾਰਾਂ ਦੀ ਉਲੰਘਣਾ ’ਤੇ ਹੋ ਕੀ ਰਿਹਾ ਹੈ। ਉਨ੍ਹਾਂ ਨੇ ਨਵੀਂ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ’ਚ ਇੰਟਰਨੈੱਟ ਬੰਦ ਕਰ ਦਿੱਤਾ ਹੈ।

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਬੁੱਧਵਾਰ ਨੂੰ ਟਵੀਟ ਵਿਚ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਲੋਕਤੰਤਰ ਖਤਰੇ ਵਿਚ ਹੈ।

Related News

ਬੀਜਿੰਗ ਲਈ ਜਾਸੂਸੀ ਕਰਦਾ ਸੀ ਹਿਊਸਟਨ ਦਾ ਵਣਜ ਦੂਤਘਰ !

Vivek Sharma

ਡੌਨ ਵੈਲੀ ਪਾਰਕਵੇਅ ਤੇ ਡੌਨ ਮਿੱਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ ਦੋ ਵਿਅਕਤੀ ਜ਼ਖ਼ਮੀ

Rajneet Kaur

ਆਉਟਡੋਰ ਬੀ.ਸੀ. ਕਿਸਾਨਾਂ ਦੀਆਂ ਮਾਰਕੀਟਾਂ ਨੂੰ 2021 ਵਿਚ ‘ਗੈਰ-ਖੁਰਾਕੀ ਵਸਤਾਂ’ ਵੇਚਣ ਦੀ ਆਗਿਆ

Rajneet Kaur

Leave a Comment