channel punjabi
International News North America

ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ 8 ਲੋਕਾਂ ‘ਤੇ ਇਨਾਮ ਦਾ ਕੀਤਾ ਐਲਾਨ

ਦਿੱਲੀ ਪੁਲਿਸ ਵਲੋਂ ਦਿੱਲੀ ਹਿੰਸਾ ਦੇ ਦੋਸ਼ੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ‘ਚ ਦਿੱਲੀ ਪੁਲੀਸ ਨੇ 8 ਲੋਕਾਂ ‘ਤੇ ਇਨਾਮ ਦਾ ਐਲਾਨ ਕੀਤਾ ਹੈ।

ਸੂਤਰਾਂ ਮੁਤਾਬਕ ਦਿੱਲੀ ਪੁਲੀਸ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ‘ਤੇ ਇਕ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਹੈ। ਖਬਰਾਂ ਮੁਤਾਬਕ ਜਿਹੜਾ ਦੀਪ ਸਿੱਧੂ ਦੀ ਜਾਣਕਾਰੀ ਪੁਲੀਸ ਨੂੰ ਦੇਵੇਗਾ ਉਸ ਵਿਅਕਤੀ ਨੂੰ ਇਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਨੇ ਜੁਗਰਾਜ, ਗੁਰਜੋਤ ਸਿੰਘ ਅਤੇ ਗੁਰਜੰਤ ਸਿੰਘ ‘ਤੇ ਇਕ-ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਬਾਕੀ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਸਾਰੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਵਿਚ ਮੁਲਜ਼ਮ ਹਨ। ਜੋ ਪੁਲੀਸ ਦੀ ਗ੍ਰਿਫਤ ‘ਚੋਂ ਫ਼ਰਾਰ ਹਨ।

ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

Related News

ਹਾਦਸੇ ਲਈ ਜ਼ਿੰਮੇਵਾਰ ਪੰਜਾਬੀ ਡਰਾਈਵਰ ਨੂੰ ਕੈਨੇਡਾ ਸਰਕਾਰ ਕਰ ਸਕਦੀ ਹੈ ਡਿਪੋਰਟ

Vivek Sharma

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

team punjabi

ਓਨਟਾਰੀਓ ਦੇ ਪੈਰਿਸ ਨੇੜੇ ਇਕ ਗਰਲ ਗਾਈਡ ਕੈਂਪ ਵਿਚ ਦਰੱਖਤ ਦੇ ਇਕ ਹਿੱਸੇ ਵਿਚ ਟਕਰਾਉਣ ਨਾਲ ਇਕ 64 ਸਾਲਾ ਵਿਅਕਤੀ ਦੀ ਮੌਤ

Rajneet Kaur

Leave a Comment