channel punjabi
Canada International News North America

ਟੋਰਾਂਟੋ ‘ਚ ਲਾਪਤਾ ਹੋਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ AIR HOSTESS ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਟੋਰਾਂਟੋ : ਇਸਨੂੰ ਸੁਰੱਖਿਆ ਬੰਦੋਬਸਤ ਵਿੱਚ ਕਮੀ ਕਿਹਾ ਜਾਵੇ ਜਾਂ ਏਅਰਪੋਰਟ ‘ਤੇ ਨਿਯਮਾਂ ਦੀ ਅਣਦੇਖੀ, ਪਰ ਇਹ ਹਕੀਕਤ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਂਜ਼ (PIA) ਦਾ ਇੱਕ ਹੋਰ ਮੁਲਾਜ਼ਮ ਕੈਨੇਡਾ ਦੇ ਟੋਰਾਂਟੋ ਤੋਂ ਲਾਪਤਾ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰ ਇੱਕ ਏਅਰ ਹੋਸਟਸ ਦੇ ਗਾਇਬ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦਾ ਦੁਨੀਆ ਭਰ ‘ਚ ਮਜ਼ਾਕ ਉੱਡ ਰਿਹਾ ਹੈ। PIA ਦੀ ਇਹ ਏਅਰ ਹੋਸਟੇਸ ਕੈਨੇਡਾ ਦੇ ਟੋਰਾਂਟੋ ਏਅਰਪੋਰਟ ਤੋਂ ਲਾਪਤਾ ਹੋ ਗਈ ਹੈ। ਇਸ ਤੋਂ ਪਹਿਲਾਂ ਪੀਆਈਏ ‘ਚ ਕੰਮ ਕਰਨ ਵਾਲਾ ਇੱਕ ਕਰਮਚਾਰੀ ਵੀ ਇੱਥੋਂ ਲਾਪਤਾ ਹੋ ਗਿਆ ਸੀ। ਲਾਪਤਾ ਹੋਈ ਏਅਰ ਹੋਸਟੇਸ ਦੀ ਪਛਾਣ ਜ਼ਹੀਦਾ ਬਲੋਚ ਵਜੋਂ ਹੋਈ ਹੈ ।

ਪੀਆਈਏ ਦੇ ਬੁਲਾਰੇ ਨੇ ਏਅਰ ਹੋਸਟੇਸ ਦੇ ਲਾਪਤਾ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਇਸ ਘਟਨਾ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਾਕਿਸਤਾਨੀ ਮੀਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਏਅਰ ਹੋਸਟੇਸ ਟੋਰਾਂਟੋ ਤੋਂ ਫਲਾਈਟ ਨੰਬਰ ਪੀਕੇ-797 ‘ਤੇ ਟੋਰਾਂਟੋ ਪਹੁੰਚੀ ਸੀ ਤੇ ਫਿਰ ਵਾਪਸ ਕਰਾਚੀ ਜਾਣ ਵਾਲੀ ਉਡਾਣ ‘ਤੇ ਡਿਊਟੀ ‘ਤੇ ਵਾਪਸ ਨਹੀਂ ਪਰਤੀ। ਬੁਲਾਰੇ ਅਨੁਸਾਰ ਪੀਆਈਏ ਪ੍ਰਬੰਧਨ ਨੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੈਨੇਡਾ ਦੀ ਇਮੀਗ੍ਰੇਸ਼ਨ ਐਂਡ ਏਅਰਪੋਰਟ ਅਥਾਰਟੀ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਏਅਰ ਹੋਸਟੇਸ ਨੇ ਉਥੇ ਨਾਗਰਿਕਤਾ ਹਾਸਲ ਕਰਨ ਲਈ ਅਜਿਹਾ ਕੀਤਾ ਹੈ। ਫਿਲਹਾਲ ਪੁਲਿਸ ਨੇ ਏਅਰ ਹੋਸਟਸ ਦੇ ਗਾਇਬ ਹੋਣ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਧਰ ਕੈਨੇਡਾ ਵਿੱਚ ਦੋ ਮੁਲਾਜ਼ਮਾਂ ਦੇ ਲਾਪਤਾ ਹੋਣ ਤੋਂ ਬਾਅਦ, ਪੀਆਈਏ ਪ੍ਰਬੰਧਨ ਨੇ ਕੈਬਿਨ ਚਾਲਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਐਸਓਪੀਜ਼ ਦੇ ਅਨੁਸਾਰ, ਇਮੀਗ੍ਰੇਸ਼ਨ ਅਤੇ ਕਸਟਮ ਦੀਆਂ ਰਸਮਾਂ ਤੋਂ ਬਾਅਦ, ਕੈਬਿਨ ਚਾਲਕਾਂ ਨੂੰ ਪਾਸਪੋਰਟ ਸਟੇਸ਼ਨ ਮੈਨੇਜਰ ਕੋਲ ਜਮ੍ਹਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਉਡਾਣਾਂ ਛੱਡਣ ਵੇਲੇ, ਪਾਸਪੋਰਟ ਚੈੱਕ-ਇਨ ਕਰਨ ਵੇਲੇ ਵਾਪਸ ਕੀਤੇ ਜਾਣਗੇ।

Related News

BIG NEWS : ਅਮਰੀਕੀ ਰਾਸ਼ਟਰਪਤੀ JOE BIDEN ਅਤੇ PM TRUDEAU ਦਰਮਿਆਨ ਹੋਈ ਗੱਲਬਾਤ, ਚੀਨ ਨਾਲ ਨਜਿੱਠਣ ਸਮੇਤ ਕਈ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਤੇ ਬਣੀ ਸਹਿਮਤੀ

Vivek Sharma

ਇਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਲੜਨ ਦੀ ਦਿੱਤੀ ਸੀ ਧਮਕੀ, ਹਾਲੇ ਤੱਕ ਉਸ ਵਿਅਕਤੀ ਦੀ ਨਹੀਂ ਹੋਈ ਸ਼ਨਾਖ਼ਤ

Rajneet Kaur

ਕੈਪਟਨ ਵੀ ਤੁਰੇ ਕੇਜਰੀਵਾਲ ਵਾਲੀ ਰਾਹ, ਪੰਜਾਬ ‘ਚ ਔਰਤਾਂ ਲਈ ਅੱਜ ਤੋਂ ਮੁਫ਼ਤ ਸਫ਼ਰ ਸੁਵਿਧਾ ਹੋਈ ਸ਼ੁਰੂ

Vivek Sharma

Leave a Comment