channel punjabi
Canada International News North America

ਓਨਟਾਰੀਓ ‘ਚ 1,800 ਤੋਂ ਵੱਧ ਨਵੇਂ ਕੋਵਿਡ 19 ਕੇਸ ਦਰਜ ਅਤੇ 43 ਹੋਰ ਮੌਤਾਂ ਦੀ ਪੁਸ਼ਟੀ

ਓਨਟਾਰੀਓ ਵਿੱਚ 1,800 ਤੋਂ ਵੱਧ ਨਵੇਂ ਕੋਵਿਡ 19 ਕੇਸ ਦਰਜ ਕੀਤੇ ਗਏ ਹਨ ਅਤੇ ਨਾਲ ਹੀ 43 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਐਤਵਾਰ ਨੂੰ, ਸੂਬਾਈ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਦੇ 1,837 ਮਾਮਲੇ ਦਰਜ ਹੋਏ ਜਦਕਿ ਇਸ ਤੋਂ ਪਹਿਲਾਂ ਕੋਰੋਨਾ ਦੇ 2,063 ਮਾਮਲੇ ਦਰਜ ਹੋਏ ਸਨ। ਇਸ ਤੋਂ ਪਹਿਲਾਂ, ਸੂਬੇ ਵਿਚ ਸ਼ੁੱਕਰਵਾਰ ਨੂੰ 1,837, ਵੀਰਵਾਰ ਨੂੰ 2,093 ਅਤੇ ਬੁੱਧਵਾਰ ਨੂੰ 1,670 ਮਾਮਲੇ ਦਰਜ ਕੀਤੇ ਗਏ ਸਨ। ਸੂਬੇ ਵਿੱਚ ਆਖਰੀ ਰਿਕਾਰਡ 24 ਘੰਟੇ ਦੀ ਮਿਆਦ ਵਿੱਚ 49,352 ਕੋਵਿਡ -19 ਟੈਸਟ ਪੂਰੇ ਕੀਤੇ ਗਏ ਹਨ।

ਓਂਟਾਰੀਓ ਸਿਹਤ ਮੰਤਰੀ ਕ੍ਰਿਸਟਾਈਨ ਇਲੀਅਟ ਨੇ ਦੱਸਿਆ ਕਿ ਟੋਰਾਂਟੋ ਵਿਚ ਬੀਤੇ ਦਿਨ 726 ਨਵੇਂ ਮਾਮਲੇ ਦਰਜ ਹੋਏ। ਇਸ ਦੇ ਇਲਾਵਾ 306 ਮਾਮਲੇ ਪੀਲ ਵਿਚ, ਯਾਰਕ ਰੀਜਨ ਵਿਚ 168 ਮਾਮਲੇ ਦਰਜ ਹੋਏ ਹਨ। ਐਤਵਾਰ ਨੂੰ ਬਿਮਾਰੀ ਦੇ 50 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹੋਰ ਖੇਤਰਾਂ ਵਿੱਚ ਨਿਆਗਰਾ ਖੇਤਰ (87), ਓਟਾਵਾ (55), ਡਰਹਮ ਖੇਤਰ (55), ਸਿਮਕੋ ਮਸਕੋਕਾ (52), ਅਤੇ ਵਿੰਡਸਰ-ਏਸੇਕਸ (53) ਸ਼ਾਮਲ ਹਨ। ਸਿਹਤ ਅਧਿਕਾਰੀਆਂ ਦੁਆਰਾ ਐਤਵਾਰ ਨੂੰ 43 ਨਵੀਆਂ ਮੌਤਾਂ ਦੀ ਪੁਸ਼ਟੀ ਹੋਣ ਨਾਲ, ਸੂਬੇ ਵਿੱਚ ਕੋਵਿਡ 19 ਨਾਲ ਮੌਤਾਂ ਦੀ ਗਿਣਤੀ ਹੁਣ 6,188 ਹੈ। ਹਾਲਾਂਕਿ ਸੂਬੇ ਵਿਚ ਕੋਰੋਨਾ ਮਾਮਲਿਆਂ ਵਿਚ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਅਜੇ ਵੀ ਲੋਕਾਂ ਨੂੰ ਮਾਸਕ ਪਾਉਣ ਤੇ ਸਮਾਜਕ ਦੂਰੀ ਬਣਾ ਕੇ ਰੱਖਣੀ ਪਵੇਗੀ। ਓਂਟਾਰੀਓ ਦੇ ਹਸਪਤਾਲਾਂ ਵਿਚ 1,159 ਮਰੀਜ਼ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।

ਦੱਸ ਦਈਏ ਕਿ ਸੂਬੇ ਵਿਚ ਕੋਰੋਨਾ ਦੇ ਨਵੇਂ ਰੂਪ ਦੇ ਵੀ ਕਈ ਮਾਮਲੇ ਦਰਜ ਹੋਏ ਹਨ ਜੋ ਕਿ ਯੂ. ਕੇ. ਵਿਚ ਫੈਲਿਆ ਹੈ। ਇਕ ਰਿਪੋਰਟ ਮੁਤਾਬਕ ਸੂਬੇ ਵਿਚ ਲਗਭਗ 58 ਮਾਮਲੇ ਕੋਰੋਨਾ ਦੇ ਨਵੇਂ ਰੂਪ ਨਾਲ ਸਬੰਧਤ ਹਨ।

ਓਨਟਾਰੀਓ ਵਿੱਚ ਇਸ ਸਮੇਂ ਕੋਵਿਡ 19 ਦੇ 19,216 ਐਕਟਿਵ ਕੇਸ ਹਨ, ਜੋ ਇੱਕ ਹਫਤੇ ਪਹਿਲਾਂ 24,153 ਸਨ।

Related News

ਡੈਲਟਾ ਪੁਲਿਸ : ਸੈਕਸ਼ੂਅਲ਼ ਅਸੌਲਟ ਦੇ ਮਾਮਲੇ ਵਿੱਚ ਇੱਕ 18 ਸਾਲਾ ਕਿਸ਼ੋਰ ਗ੍ਰਿਫਤਾਰ

Rajneet Kaur

ਟਰੂਡੋ ਨੇ ਸੀਈਆਰਬੀ ਵਧਾਉਣ ਦਾ ਕੀਤਾ ਵਾਅਦਾ

team punjabi

ਕੋਰੋਨਾ ਵਾਇਰਸ ਤੋਂ ਬਾਅਦ ਚੀਨ ਨੇ ‘ਬਿਊਬੋਨਿਕ ਪਲੇਗ’ ਬੀਮਾਰੀ ਦਾ ਕੀਤਾ ਅਲਰਟ ਜਾਰੀ

team punjabi

Leave a Comment