channel punjabi
International News

ਭਾਰਤ ਸਰਕਾਰ ਦਾ ਆਮ ਬਜਟ ਅੱਜ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਪੇਸ਼ ਕਰਨਗੇ ਬਜ਼ਟ

ਨਵੀਂ ਦਿੱਲੀ: ਮੋਦੀ ਸਰਕਾਰ ਅੱਜ ਆਪਣਾ ਆਮ ਬਜਟ ਪੇਸ਼ ਕਰਨ ਜਾ ਰਹੀ ਹੈ । ਇਸ ਬਜਟ ‘ਤੇ ਦੇਸ਼ ਹੀ ਨਹੀਂ ਸਗੋਂ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਬਜਟ ਇਸ ਦਹਾਕੇ ਦਾ ਪਹਿਲਾ ਆਮ ਬਜਟ ਹੈ। ਇਕ ਅੰਤਰਿਮ ਬਜਟ ਜੋੜ ਕੇ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਦਾ ਇਹ 9ਵਾਂ ਬਜਟ ਹੈ। ਇਹ ਬਜਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ ਕੋਵਿਡ-19 ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਬਜਟ ਨੂੰ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੀ ਦੂਜੀ ਪਾਰੀ ਦਾ ਇਹ ਤੀਜਾ ਬਜਟ ਹੋਵੇਗਾ। ਸੋਮਵਾਰ ਨੂੰ ਸਵੇਰੇ 10:15 ਵਜੇ ਸੰਸਦ ’ਚ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ ਜਿਸ ’ਚ ਸਾਲ 2021-22 ਦੇ ਕੇਂਦਰੀ ਬਜਟ ਨੂੰ ਪੇਸ਼ ਕਰਨ ਦਾ ਪ੍ਰਸਤਾਵ ਪਾਸ ਹੋਵੇਗਾ। ਇਸ ਤੋਂ ਬਾਅਦ ਸਵੇਰੇ 11:00 ਵਜੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ’ਚ ਬਜਟ ਪੇਸ਼ ਕਰੇਗੀ। ਇਹ ਸਪਸ਼ਟ ਦਾ ਲਾਈਵ ਪ੍ਰਸਾਰਨ ਭਾਰਤੀ ਸਮੇਂ ਅਨੁਸਾਰ 11 ਵਜੇ ਦੂਰਦਰਸ਼ਨ ਦੇ ਰਾਸ਼ਟਰੀ ਚੈਨਲਾਂ, ਯੂਟਿਊਬ ਚੈਨਲਾਂ, ਪੀ ਆਈ ਬੀ ਦੇ ਚੈਨਲ ਰਾਹੀਂ ਕੀਤਾ ਜਾਵੇਗਾ।

ਨਿਰਮਲਾ ਸੀਤਾਰਮਨ ਨੇ ਇਸ ਬਜਟ ਤੋਂ ਦੇਸ਼ ਦੇ ਸਾਰੇ ਲੋਕਾਂ ਨੂੰ ਹੀ ਕਾਫੀ ਉਮੀਦਾਂ ਹਨ। ਆਮ ਲੋਕ ਇਹ ਆਸ ਲਾਈ ਬੈਠੇ ਹਨ ਕਿ ਨਿਰਮਲਾ ਸੀਤਾਰਮਨ ਆਪਣੀ ਪੋਟਲੀ ਵਿਚੋਂ ਕੀ-ਕੀ ਬਾਹਰ ਕੱਢਣਗੇ। ਮੰਨਿਆ ਜਾ ਰਿਹਾ ਹੈ ਕਿ ਸੁਧਾਰਾਂ ਨੂੰ ਲੈ ਕੇ ਰਾਜਨੀਤਕ ਵਿਰੋਧ ਦੇ ਬਾਵਜੂਦ ਬਜਟ 2021-22 ’ਚ ਅਰਥਵਿਵਸਥਾ ਦੇ ਕੁਝ ਸੈਕਟਰਾਂ ’ਚ ਸਾਹਸੀ ਸੁਧਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋਈ ਅਰਥ-ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਇਸ ਬਜਟ ‘ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ।

ਬਜਟ ਨੂੰ ਲੈਕੇ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਤੇ ਰੱਖਿਆ ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ ‘ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ।

ਜਦੋਂ ਦੇਸ਼ ਕੋਵਿਡ ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਵਿਆਪਕ ਰੂਪ ਤੋਂ ਰੋਜ਼ਗਾਰ ਤੇ ਪੇਂਡੂ ਵਿਕਾਸ ਖਰਚ ਨੂੰ ਵਧਾਉਣ, ਵਿਕਾਸ ਯੋਜਨਾਵਾਂ ਲਈ ਉਧਾਰ ਵੰਡਣ ਦੀ ਉਮੀਦ ਜਤਾਈ ਜਾ ਰਹੀ ਹੈ। ਬਜਟ ‘ਚ ਔਸਤ ਕਰ ਅਦਾ ਕਰਨ ਵਾਲਿਆਂ ਦੇ ਹੱਥਾਂ ‘ਚ ਜ਼ਿਆਦਾ ਪੈਸਾ ਪਾਉਣ ਤੇ ਵਿਦੇਸ਼ੀ ਟੈਕਸ ਨੂੰ ਆਕਰਸ਼ਿਤ ਕਰਨ ਲਈ ਨਿਯਮਾਂ ਨੂੰ ਸੌਖਾ ਕੀਤੇ ਜਾਣ ਦੀ ਉਮੀਦ ਹੈ।

Related News

ਅੱਜ ਤੋਂ ਮਾਂਨਟਰੀਅਲ, ਕਿਊਬਿਕ ਸਿਟੀ ਅਤੇ ਕਿਊਬੈਕ ਦਾ ਕੁਝ ਖੇਤਰ ਰੈੱਡ ਜੋ਼ਨ ਵਿੱਚ, ਨਿਯਮ ਤੋੜਨ ਵਾਲਿਆਂ ਨੂੰ ਲੱਗੇਗਾ ਭਾਰੀ ਜੁਰਮਾਨਾ

Vivek Sharma

ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਹੋਇਆ ਕਤਲ ,ਜਾਂਚ ਸ਼ੁਰੂ

Rajneet Kaur

ਗਣਤੰਤਰ ਦਿਵਸ ਤੇ ਟ੍ਰੈਕਟਰ ਪਰੇਡ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਤਾਇਨਾਤ, ਕਿਸਾਨਾਂ ਨੇ ਸਿੰਘੂ ਸਰਹੱਦ ‘ਤੇ ਪੁਲਸ ਵਲੋਂ ਲਾਏ ਗਏ ਬੈਰੀਕੇਡਜ਼ ਤੋੜੇ

Rajneet Kaur

Leave a Comment