channel punjabi
International KISAN ANDOLAN News

ਟਿਕੈਤ ਨੇ ਮੋਦੀ ਦੀ ਸੁਣਨ ਮਗਰੋਂ ਸੁਣਾਇਆ ਆਪਣੇ ਦਿਲ ਦਾ ਹਾਲ, ਕਿਹਾ- ਸਾਡੇ ਲੋਕ ਕਰੋ ਰਿਹਾਅ ਤਾਂ ਹੀ ਬਣੇਗੀ ਬਾਤ

ਨਵੀਂ ਦਿੱਲੀ: ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੀ ਪਹਿਲੀ ‘ਮਨ ਕੀ ਬਾਤ’ ਕੀਤੀ । ਇਸ ਵਾਰ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਤਿਰੰਗੇ ਦੀ ਬੇਇੱਜ਼ਤੀ ਕਾਰਨ ਦੇਸ਼ ਬਹੁਤ ਦੁਖੀ ਹੋਇਆ ਹੈ। ਉਹਨਾਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ । ਇਸ ਤੋਂ ਬਾਅਦ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਰਾਕੇਸ਼ ਟਿਕੈਤ ਨੇ ਇਸ ਉੱਪਰ ਪ੍ਰਤੀਕਰਮ ਦਿੱਤਾ ਹੈ।

ਟਿਕੈਤ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਤਿਰੰਗੇ ਦੀ ਬੇਇੱਜ਼ਤੀ ਨਹੀਂ ਕਰਨ ਦੇਵਾਂਗੇ, ਹਮੇਸ਼ਾਂ ਇਸ ਨੂੰ ਉੱਚਾ ਰੱਖਾਂਗੇ। ਟਿਕੈਤ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਜੋ ਕਿਹਾ ਉਸ ਦਾ ਸਤਿਕਾਰ ਕਰਦੇ ਹਾਂ, ਉਨ੍ਹਾਂ ਦੀ ਇੱਜ਼ਤ ਦੀ ਰੱਖਿਆ ਕੀਤੀ ਜਾਏਗੀ। ਉਨ੍ਹਾਂ ਅੱਗੇ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਸਾਜ਼ਿਸ਼ ਦਾ ਨਤੀਜਾ ਸੀ, ਇਸ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਅਸੀਂ ਸਰਕਾਰ ਜਾਂ ਸੰਸਦ ਨੂੰ ਝੁਕਾਉਣਾ ਨਹੀਂ ਚਾਹੁੰਦੇ, ਪਰ ਕਿਸਾਨਾਂ ਦੀ ਸਵੈ-ਮਾਣ ਦੀ ਰੱਖਿਆ ਵੀ ਕਰਾਂਗੇ। ਟਿਕੈਤ ਨੇ ਕਿਹਾ ਕਿ ‘ਸਰਕਾਰ ਨੂੰ ਸਾਡੇ ਲੋਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਤੇ ਗੱਲਬਾਤ ਦਾ ਮੰਚ ਤਿਆਰ ਕਰਨਾ ਚਾਹੀਦਾ ਹੈ। ਇਸ ਦੇ ਲਈ ਕੋਈ ਵਿੱਚ ਦਾ ਰਸਤਾ ਲੱਭਣ ਦੀ ਉਮੀਦ ਹੈ।।

ਟਿਕੈਤ ਨੇ ਕਿਹਾ ਕਿ ਸਾਡੇ ਜਿਹੜੇ ਲੋਕ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਹੀ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਨੇ ਪਹਿਲ ਕੀਤੀ ਹੈ ਤੇ ਸਰਕਾਰ ਤੇ ਸਾਡੇ ਦਰਮਿਆਨ ਇੱਕ ਕੜੀ ਬਣੇ। ਕਿਸਾਨੀ ਦੀ ਪੱਗ ਦਾ ਸਨਮਾਨ ਵੀ ਰਹੇਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ।

ਟਿਕੈਤ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਤਿਰੰਗੇ ਦੀ ਬੇਇੱਜ਼ਤੀ ਨਹੀਂ ਕਰਨ ਦੇਵਾਂਗੇ, ਹਮੇਸ਼ਾਂ ਇਸ ਨੂੰ ਉੱਚਾ ਰੱਖਾਂਗੇ। ਟਿਕੈਤ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਜੋ ਕਿਹਾ ਉਸ ਦਾ ਸਤਿਕਾਰ ਕਰਦੇ ਹਾਂ, ਉਨ੍ਹਾਂ ਦੀ ਇੱਜ਼ਤ ਦੀ ਰੱਖਿਆ ਕੀਤੀ ਜਾਏਗੀ। ਉਨ੍ਹਾਂ ਅੱਗੇ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਸਾਜ਼ਿਸ਼ ਦਾ ਨਤੀਜਾ ਸੀ, ਇਸ ਦੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਅਸੀਂ ਸਰਕਾਰ ਜਾਂ ਸੰਸਦ ਨੂੰ ਝੁਕਾਉਣਾ ਨਹੀਂ ਚਾਹੁੰਦੇ, ਪਰ ਕਿਸਾਨਾਂ ਦੀ ਸਵੈ-ਮਾਣ ਦੀ ਰੱਖਿਆ ਵੀ ਕਰਾਂਗੇ। ਟਿਕੈਤ ਨੇ ਕਿਹਾ ਕਿ ‘ਸਰਕਾਰ ਨੂੰ ਸਾਡੇ ਲੋਕਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਤੇ ਗੱਲਬਾਤ ਦਾ ਮੰਚ ਤਿਆਰ ਕਰਨਾ ਚਾਹੀਦਾ ਹੈ। ਇਸ ਦੇ ਲਈ ਕੋਈ ਵਿੱਚ ਦਾ ਰਾਹ ਲੱਭਣ ਦੀ ਉਮੀਦ ਹੈ।

Related News

4 ਵਿਦਿਆਰਥੀਆਂ ਦੇ ਟੈਸਟ ਸਕਾਰਾਤਮਕ ਹੋਣ ਤੋਂ ਬਾਅਦ ਵੈਸਟਰਨ ਯੂਨੀਵਰਸਿਟੀ ਰੈਜ਼ੀਡੈਂਸ ‘ਚ ਕੋਵਿਡ-19 ਦੇ ਪ੍ਰਕੋਪ ਦੀ ਕੀਤੀ ਘੋਸ਼ਣਾ

Rajneet Kaur

ਕਿਊਬੈਕ ਸੂਬੇ ਦੇ ਕਰਫ਼ਿਊ ਦੀ ਤਰ੍ਹਾਂ ਓਂਟਾਰੀਓ ਵਿੱਚ ਵੀ ਕਰਫ਼ਿਊ ਲਗਾਉਣ ਦੀ ਤਿਆਰੀ !

Vivek Sharma

ਭਾਰਤੀ ਪੈਨਸ਼ਨਰਜ਼ ਲਈ ਲਾਈਫ਼ ਸਰਟੀਫ਼ਿਕੇਟ 1 ਅਕਤੂਬਰ ਤੋਂ 31 ਦਸੰਬਰ ਤੱਕ ਹੋਣਗੇ ਜਾਰੀ

Vivek Sharma

Leave a Comment