channel punjabi
Canada International News North America

ਪੱਛਮੀ ਵੈਨਕੂਵਰ ‘ਚ ਦੋ ਛੋਟੇ ਬੱਚਿਆ ਦੀ ਮਾਂ ਨੂੰ ਕਿਡਨੀ ਦੀ ਸਖਤ ਲੋੜ, ਮਦਦ ਦੀ ਕੀਤੀ ਅਪੀਲ

ਦਸੰਬਰ ਵਿਚ ਐਲੇਕਸਿਸ ਮੈਕੇ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਥੋੜ੍ਹੀ ਦੇਰ ਬਾਅਦ, ਉਹ ਕਿਡਨੀ ਦੀ ਗੰਭੀਰ ਅਸਫਲਤਾ ਵਿਚ ਚਲੀ ਗਈ। ਉਸਦੀ ਕਿਡਨੀ ਦੀ ਬਿਮਾਰੀ ਉਸ ਦੀ ਦੂਜੀ ਗਰਭ ਅਵਸਥਾ ਦੌਰਾਨ ਹੋਈ। ਹੁਣ ਵੈਸਟ ਵੈਨਕੁਵਰ ਪਰਿਵਾਰ ਦੋ ਬੱਚਿਆਂ ਦੀ ਮਾਂ ਐਲੇਕਸਿਸ ਲਈ ਮਦਦ ਲਈ ਬੇਨਤੀ ਕਰ ਰਿਹਾ ਹੈ। ਉਨ੍ਹਾਂ ਦਸਿਆ ਐਲੇਕਸਿਸ ਦੀ ਕਿਡਨੀ 10 ਪ੍ਰਤੀਸ਼ਤ ਕੰਮ ਕਰ ਰਹੀ ਹੈ।

ਐਲੇਕਸਿਸ ਦੇ ਪਤੀ ਰੋਬ ਨੇ ਦਸਿਆ ਕਿ ਉਹ ਸਿਰ ਦਰਦ , ਹਾਈ ਬਲੱਡ ਪ੍ਰੈਸ਼ਰ, ਬਹੁਤ ਜ਼ਿਆਦਾ ਥਕਾਵਟ ਅਤੇ ਤਣਾਅ ਅਤੇ ਸਿਹਤ ਦੇ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਰਹੀ ਹੈ। ਉਸਨੇ ਕਿਹਾ ਕਿ ਸਫਲਤਾ ਦੀ ਸਭ ਤੋਂ ਚੰਗੀ ਉਮੀਦ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਦਾਇਰੇ ਵਿਚ ਦਾਨੀ ਲੱਭਣਾ ਹੈ ਜੋ ਉਸਨੂੰ ਕਿਡਨੀ ਦਾਨ ਕਰ ਸਕੇ। ਦਸ ਦਈਏ ਸਹੀ ਦਾਨੀ ਲੱਭਣ ‘ਚ ਸਮਾਂ ਲੱਗ ਸਕਦਾ ਹੈ। ਰੌਬ ਨੇ ਦਸਿਆ ਕਿ ਦੋ ਛੋਟੇ ਬੱਚੇ ਹਨ ਇਕ 2 ਸਾਲਾਂ ਦਾ ਹੋਣ ਵਾਲਾ ਹੈ। ਇੱਕ ਦਾਨ ਅਲੈਕਸਿਸ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਏਗਾ।

ਰੌਬ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਮਦਦ ਕਰ ਸਕਦਾ ਹੈ, ਤਾਂ ਸੇਂਟ ਪੌਲਜ਼ ਹਸਪਤਾਲ ਲਿਵਿੰਗ ਕਿਡਨੀ ਡੋਨਰ ਪ੍ਰੋਗਰਾਮ 604-806-9027 ‘ਤੇ ਸੰਪਰਕ ਕਰੇ।

Related News

ਓਂਟਾਰੀਓ : ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ, ਸਾਲ ਦੇ ਅੰਤ ਤੱਕ ਡਰਾਈਵਰਾਂ ਦੀ ਕਮੀ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

RCMP ਵਲੋਂ ਐਂਡਰਬੀ ਬੀ.ਸੀ ‘ਚ 24 ਸਾਲਾ ਵਿਅਕਤੀ ਦੇ ਕਤਲ ਮਾਮਲੇ ਦੀ ਜਾਂਚ ਸ਼ੁਰੂ

Rajneet Kaur

ਡੇਟ੍ਰਾਇਟ ਸਟ੍ਰਿਪ ਕਲੱਬ ਦੇ ਬਾਹਰ ਗੋਲੀਬਾਰੀ ‘ਚ 6 ਵਿਅਕਤੀ ਜ਼ਖਮੀ

Rajneet Kaur

Leave a Comment