channel punjabi
Canada News North America

ਓਂਂਟਾਰੀਓ ‘ਚ ਐਮਰਜੈਂਸੀ ਨੂੰ ਦੋ ਹਫ਼ਤਿਆਂ ਲਈ ਹੋਰ ਵਧਾਇਆ ਗਿਆ, ਹੁਣ 9 ਫ਼ਰਵਰੀ ਤੱਕ ਰਹੇਗੀ ਐਮਰਜੈਂਸੀ

ਟੋਰਾਂਟੋ : ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਵਿਚ ਸਾਰੇ ਉਪਰਾਲੇ ਨਾਕਾਮ ਰਹੇ ਹਨ। ਇਥੋਂ ਤੱਕ ਕਿ ਸੂਬੇ ਵਿੱਚ ਲਾਗੂ ਕੀਤੀ ਗਈ ਐਮਰਜੈਂਸੀ ਦਾ ਵੀ ਕੋਈ ਖਾਸ ਫ਼ਾਇਦਾ ਨਹੀਂ ਹੋਇਆ। ਕੋਰੋਨਾ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਓਂਂਟਾਰੀਓ ਸਰਕਾਰ ਨੇ ਐਮਰਜੈਂਸੀ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਸੂਬੇ ਅੰਦਰ ਐਮਰਜੈਂਸੀ ਨੂੰ ਦੋ ਹਫ਼ਤਿਆਂ ਲਈ ਹੋਰ ਵਧਾਇਆ ਗਿਆ ਹੈ। ਐਮਰਜੈਂਸੀ ਪ੍ਰਬੰਧਨ ਤੇ ਸਿਵਲ ਸੁਰੱਖਿਆ ਐਕਟ ਨੇ 9 ਫਰਵਰੀ ਤੱਕ ਲਾਗੂ ਐਮਰਜੈਂਸੀ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਦੱਸ ਦਈਏ ਕਿ 12 ਜਨਵਰੀ ਤੋਂ ਸੂਬੇ ਵਿਚ ਐਮਰਜੈਂਸੀ ਲਾਗੂ ਹੈ। ਇਸ ਸਮੇਂ ਓਂਟਾਰੀਓ ਵਿਚ ਕੋਰਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਦਰ 5.5 ਫ਼ੀਸਦੀ ਹੋ ਗਈ ਹੈ।

ਸੂਬੇ ਦੇ ਪ੍ਰੀਮੀਅਰ ਡਗ ਫੋਰਡ ਨੇ ਇਸੇ ਮਹੀਨੇ 28 ਦਿਨਾਂ ਤੱਕ ਲੋਕਾਂ ਨੂੰ ਘਰਾਂ ਵਿਚ ਰੱਖਣ ਲਈ ਐਮਰਜੈਂਸੀ ਲਾਗੂ ਕੀਤੀ ਸੀ। ਦੱਸ ਦਈਏ ਕਿ ਕੈਨੇਡਾ ਵਿਚ ਸਭ ਤੋਂ ਵੱਧ ਕੋਰੋਨਾ ਮਾਮਲੇ ਓਂਟਾਰੀਓ, ਅਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਵਿਚ ਹੀ ਸਾਹਮਣੇ ਆਏ ਹਨ। ਇਸ ਲਈ ਇੱਥੇ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਸੋਮਵਾਰ ਨੂੰ ਕੋਰੋਨਾ ਦੇ 1,958 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਐਤਵਾਰ ਨੂੰ ਇੱਥੇ ਕੋਰੋਨਾ ਦੇ 2,417 ਮਾਮਲੇ ਦਰਜ ਹੋਏ ਸਨ।

Related News

California: ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਕੀਤੀ ਭੰਨ-ਤੋੜ

Rajneet Kaur

ਕਿਉਬਿਕ ਵਿੱਚ ਜ਼ਿਆਦਾਤਰ ਨਵੇਂ ਇਨਫੈਕਸ਼ਨਾਂ ਦੇ ਨਾਲ ਕੈਨੇਡਾ ਦਾ ਕੋਵਿਡ 19 ਕੇਸਲੋਡ 200,000 ਅੰਕੜੇ ਦੇ ਨੇੜੇ

Rajneet Kaur

ਇਸ ਸ਼ਹਿਰ ‘ਚ ਬੱਸ ਸਫ਼ਰ ਦੌਰਾਨ ਮਾਸਕ ਪਹਿਨਣਾ ਹੋਇਆ ਲਾਜ਼ਮੀ, ਬਿਨਾਂ ਮਾਸਕ ਸਵਾਰੀ ਨੂੰ ਬੱਸ ਤੋਂ ਉਤਾਰਨ ਦੇ ਹੁਕਮ

Vivek Sharma

Leave a Comment