channel punjabi
Canada International News North America

ਕਮਿਉਨਿਟੀ ਨੇ ਪੋਰਟ ਮੂਡੀ ਲਾਪਤਾ ਔਰਤ ਨੂੰ ਲੱਭਣ ਲਈ ਸ਼ੋਸ਼ਲ ਮੀਡੀਆ ਦਾ ਲਿਆ ਸਹਾਰਾ, ਹੈਸ਼ਟੈਗ ਨਾਲ ਕੈਂਡਲ ਦੀ ਫੋਟੋ ਪਾਉਣ ਦੀ ਕੀਤੀ ਅਪੀਲ

ਪਰਿਵਾਰ ਅਤੇ ਦੋਸਤ ਐਤਵਾਰ ਦੁਪਹਿਰ ਟ੍ਰੀਨਾ ਹੰਟ ਲਈ ਇਕ ਆਯੋਜਨ ਕਰ ਰਹੇ ਹਨ। ਦਸ ਦਈਏ ਇਕ 48 ਸਾਲਾ ਔਰਤ ਜੋ ਪਿਛਲੇ ਸੋਮਵਾਰ ਨੂੰ ਪੋਰਟ ਮੂਡੀ ਦੇ ਘਰ ਤੋਂ ਲਾਪਤਾ ਹੋ ਗਈ। ਟ੍ਰੀਨਾ ਹੰਟ ਨੂੰ ਆਖਰੀ ਵਾਰ ਸੋਮਵਾਰ ਦੀ ਸਵੇਰ ਨੂੰ ਹੈਰੀਟੇਜ ਪਹਾੜੀ ਇਲਾਕੇ ਦੇ ਆਪਣੇ ਘਰ ‘ਤੇ ਦੇਖਿਆ ਗਿਆ ਸੀ। ਹੰਟ ਨੂੰ ਲੱਭਣ ਲਈ ਇੱਕ ਵਿਸ਼ਾਲ ਕਮਿਉਨਿਟੀ ਦੀ ਖੋਜ ਨੂੰ ਇਸ ਹਫਤੇ ਰੋਕ ਦਿੱਤਾ ਗਿਆ ਸੀ ਕਿਉਂਕਿ ਪੁਲਿਸ ਉਸ ਨਾਲ ਜੋ ਹੋਇਆ ਉਸ ਬਾਰੇ ਵਧੇਰੇ ਸਬੂਤ ਭਾਲ ਰਹੀ ਹੈ।

ਸਾਬਕਾ ਸਹਿਯੋਗੀ ਲੌਰਨ ਜੌਹਨਸਟਨ ਅਤੇ ਹੰਟ ਦੇ ਦੋਸਤ, ਨੇ ਸਮਰਥਕਾਂ ਨੂੰ ਮੋਮਬੱਤੀ ਨਾਲ ਸੈਲਫੀ ਲੈਣ ਅਤੇ ਸੋਸ਼ਲ ਮੀਡੀਆ ‘ਤੇ ਸ਼ਾਮ 4:30 ਵਜੇ ਹੈਸ਼ਟੈਗ “FindTrinaHunt” and “ComeHomeTrina.”ਨਾਲ ਪੋਸਟ ਕਰਨ ਦੀ ਅਪੀਲ ਕੀਤੀ ।

ਪੋਰਟ ਮੂਡੀ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਹੰਟ ਨੂੰ ਆਖਰੀ ਵਾਰ ਸੋਮਵਾਰ ਸਵੇਰੇ ਉਸ ਦੇ ਪਤੀ ਨੇ ਹੈਰੀਟੇਜ ਮਾਉਂਟੇਨ ਖੇਤਰ ਵਿਚ ਉਸ ਦੇ ਘਰ ‘ਤੇ ਦੇਖਿਆ ਸੀ ਜਦੋਂ ਉਹ ਕੰਮ ਲਈ ਰਵਾਨਾ ਹੋਇਆ ਸੀ। ਜਦੋਂ ਉਸਨੂੰ ਹੰਟ ਨਾ ਮਿਲੀ ਤਾਂ ਉਸਨੇ 911 ‘ਤੇ ਕਾਲ ਕੀਤੀ।

ਉਸ ਸਮੇਂ ਤੋਂ ਹੀ ਭਾਈਚਾਰੇ ਅਤੇ ਉਸਦੇ ਦੋਸਤਾਂ ਨੇ ਆਪਣੀਆਂ ਖੋਜ ਕੋਸ਼ਿਸ਼ਾਂ ਨੂੰ ਸੰਗਠਿਤ ਕਰਨ ਲਈ ਰੈਲੀਆਂ ਕੀਤੀਆਂ। ਵੀਰਵਾਰ ਦੀ ਰਾਤ ਨੂੰ ਪੁਲਿਸ ਅਤੇ ਪਰਿਵਾਰ ਨੇ ਘੋਸ਼ਣਾ ਕੀਤੀ ਕਿ ਕਮਿਉਨਿਟੀ ਦੀ ਗਰਾਂਉਡ ਤਲਾਸ਼ੀ ਜਾਰੀ ਹੈ। ਹੰਟ ਦਾ ਕੱਦ 5 ਫੁੱਟ 4 ਇੰਚ ਦਸਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਹੰਟ ਨੇ ਟੀਲ ਗ੍ਰੀਨ ਕਾਲਰ, ਪਿੰਕ ਆਤੇ ਜਾਮਨੀ ਜੁੱਤੀਆਂ ਦੇ ਨਾਲ ਇੱਕ ਕਾਲਾ ਨਾਰਥ ਫੇਸ ਜੈਕਟ ਪਹਿਨੀ ਹੈ।

ਜੌਹਨਸਟਨ ਨੇ ਕਿਹਾ ਜੇਕਰ ਕਿਸੇ ਨੂੰ ਵੀ ਹੰਟ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604-461-3456 ਤੁਰੰਤ ਪੋਰਟ ਮੂਡੀ ਪੁਲਿਸ ਨਾਲ ਸੰਪਰਕ ਕਰਨ।

Related News

ਭਾਰਤ ਦੀ ਆਰਥਿਕ ਵਿਵਸਥਾ ਇਸ ਸਮੇਂ ਸਭ ਤੋਂ ਮਾੜੇ ਦੌਰ ਵਿੱਚ, ਵਿਸ਼ਵ ਬੈਂਕ ਨੂੰ GDP ‘ਚ 9.6 ਫ਼ੀਸਦੀ ਦੀ ਗਿਰਾਵਟ ਦੀ ਸੰਭਾਵਨਾ!

Vivek Sharma

BIG BREAKING : FB, WHATSAPP, INSTAGRAM ਹੋਏ ਡਾਊਣ, ਮੈਸੇਜ ਭੇਜਣ ‘ਚ ਆ ਰਹੀ‌ ਦਿੱਕਤ

Vivek Sharma

11 ਹੋਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਯਾਤਰੀਆਂ ਲਈ ਤਾਪਮਾਨ ਜਾਂਚਣ ਦੀ ਹੋਈ ਸ਼ੁਰੁਆਤ :ਮਾਰਕ ਗਾਰਨੇਊ

Rajneet Kaur

Leave a Comment