channel punjabi
Canada International News

ਲਓ ਜੀ, ਦੁਨੀਆ ਦੇਖਦੀ ਰਹਿ ਗਈ, ਰੂਸ ਲੱਭ ਲਿਆਇਆ ‘ਕੋਰੋਨਾ’ ਦਾ ਹੱਲ !

ਲੰਮੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਈ ਚੰਗੀ ਖ਼ਬਰ

ਚੀਨ ਦੇ ‘ਕੋਰੋਨਾ ਡ੍ਰੈਗਨ’ਦੀ ਰੂਸ ਨੇ ਨੱਪੀ ਗਰਦਨ

ਦੁਨੀਆ ਨੂੰ ਜਲਦੀ ਹੀ ਮਿਲੇਗੀ ਕੋਰੋਨਾ ਤੋਂ ਬਚਣ ਦੀ ਵੈਕਸੀਨ

ਮਾਸ‍ਕੋ : ਕੋਵਿਡ-19 ਭਾਵ ਕੋਰੋਨਾ ਵਾਇਰਸ ਨੇ ਪਿਛਲੇ ਸਾਢੇ ਛੇ ਮਹੀਨਿਆਂ ਤੋਂ ਪੂਰੀ ਦੁਨੀਆ ਨੂੰ ਦਹਿਸ਼ਤ ਵਿੱਚ ਰੱਖਿਆ ਹੋਇਆ ਹੈ। ਕੋਰੋਨਾ ਵਾਇਰਸ ਰੂਪੀ ਅਦ੍ਰਿਸ਼ ਦੁਸ਼ਮਣ ਤੋਂ ਹਰ ਦੇਸ਼ ਖੌ਼ਫ਼ਜਦਾ ਹੈ। ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਵੀ ਕੋਰੋਨਾ ਅੱਗੇ ਪਸਤ ਹੁੰਦੇ ਹੋਏ ਨਜ਼ਰ ਆ ਰਹੇ ਨੇ । ਭਾਰਤ ਸਮੇਤ ਦੁਨੀਆ ਦੇ ਅਨੇਕਾਂ ਦੇਸ਼ਾਂ ਵੱਲੋਂ ਕੋਰੋਨਾ ਦੇ ਹੱਲ ਲਈ ਰਿਸਰਚ ਉਪਰਾਲੇ ਜਾਰੀ ਹਨ। ਇਸ ਦਰਮਿਆਨ ਰੂਸ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪੂਰੀ ਦੁਨੀਆ ਨੂੰ ਆਸ ਦੀ ਉਮੀਦ ਜਾਗੀ ਹੈ । ਖੁਸ਼ਖਬਰੀ ਇਹ ਹੈ ਕਿ ਰੂਸ ਦੀ ਸੇਚੇਨੋਵ ਯੂਨੀਵਰਸਿਟੀ (Sechenov University) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਵੈਕ‍ਸੀਨ ਨੂੰ ਬਣਾ ਲਿਆ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕ‍ਸੀਨ ਦੇ ਸਾਰੇ ਪ੍ਰੀਖਣ ਸਫ਼ਲਤਾਪੂਰਵਕ ਮੁਕੰਮਲ ਹੋ ਗਏ ਹਨ। ਜੇਕਰ ਰੂਸ ਦਾ ਇਹ ਦਾਅਵਾ ਸੱਚ ਨਿਕਲਿਆ ਤਾਂ ਇਹ ਕੋਰੋਨਾ ਵਾਇਰਸ ਦੀ ਪਹਿਲੀ ਵੈਕ‍ਸੀਨ ਹੋਵੇਗੀ।

ਰੂਸ ਨੇ ਕਰੀਬ ਇੱਕ ਮਹੀਨੇ ਪਹਿਲਾਂ 18 ਜੂਨ ਨੂੰ ਸ਼ੁਰੂ ਕੀਤਾ ਸੀ ​​ਪ੍ਰੀਖਣ

ਇੰਸਟੀਚਿਊਟ ਫਾਰ ਟਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਵਦਿਮ ਤਰਾਸੋਵ ਨੇ ਰੂਸ ਦੀ ਖਬਰ ਏਜੰਸੀ ‘ਸਪੁਤਨਿਕ’ ਨੂੰ ਦੱਸਿਆ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟੀਚਿਊਟ ਆਫ ਐਪੀਡੈਮਿਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਵੱਲੋਂ ਨਿਰਮਿਤ ਟੀਕੇ ਦਾ ਪ੍ਰੀਖਣ ਸ਼ੁਰੂ ਕੀਤਾ ਸੀ। ਤਰਾਸੋਵ ਅਨੁਸਾਰ ਸੇਚੇਨੋਵ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਖ਼ਿਲਾਫ ਦੁਨੀਆ ਦੇ ਪਹਿਲੇ ਟੀਕੇ ਦਾ ਸਵੈ ਸੇਵਕਾਂ ‘ਤੇ ਸਫ਼ਲਤਾਪੂਰਵਕ ਪ੍ਰੀਖਣ ਪੂਰਾ ਕਰ ਲਿਆ ਹੈ। ਸਵੈ-ਸੇਵਕਾਂ ਦੇ ਪਹਿਲੇ ਸਮੂਹ ਨੂੰ ਬੁੱਧਵਾਰ ਅਤੇ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿੱਤੀ ਜਾਏਗੀ।

ਕੋਰੋਨਾ ਤੋਂ ਬਚਾਅ ਦੀ ਵੈਕ‍ਸੀਨ ਦੇ ਜਲਦ ਹੀ ਬਾਜ਼ਾਰ ਵਿਚ ਆਉਣ ਦੀ ਬੱਝੀ ਆਸ

ਸੇਚਨੋਵ ਯੂਨੀਵਰਸਿਟੀ ਵਿਚ ਇੰਸਟੀਚਿਊਟ ਆਫ ਮੈਡੀਕਲ ਪੈਰਾਸੀਟੋਲਾਜੀ, ਟ੍ਰਾਪੀਕਲ ਐਂਡ ਵੈਕਟਰ-ਬਾਰਨ ਡਿਜੀਸ ਦੇ ਨਿਰਦੇਸ਼ਕ ਅਲੇਕਜੈਂਡਰ ਲੁਕਾਸ਼ੇਵ ਨੇ ਕਿਹ ਕਿ ਅਧਿਐਨ ਦੇ ਇਸ ਪੜਾਅ ਦਾ ਉਦੇਸ਼ ਮਨੁੱਖੀ ਸਿਹਤ ਦੀ ਰੱਖਿਆ ਲਈ ਕੋਵਿਡ-19 ਦੇ ਵੈਕਸੀਨ ਨੂੰ ਸਫ਼ਲਤਾਪੂਰਵਕ ਤਿਆਰ ਕਰਨਾ ਸੀ। ਲੁਕਾਸ਼ੇਵ ਨੇ ਸਪੁਤਨਿਕ ਨੂੰ ਦੱਸਿਆ ਕਿ ਸੁਰੱਖਿਆ ਦੇ ਲਿਹਾਜ਼ ਤੋਂ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਪੁਖ਼ਤਾ ਜਾਂਚ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਜਲ‍ਦ ਬਾਜ਼ਾਰ ਵਿਚ ਉਪਲੱਬਧ ਹੋਵੇਗਾ।

ਦੁਨੀਆ ਭਰ ਵਿੱਚ ਛਾ ਚੁੱਕੇ ‘ਕੋਰੋਨਾ ਡ੍ਰੈਗਨ ਰੂਪੀ ਹ੍ਹਨੇਰੇ’ ਨੂੰ ਦੂਰ ਕਰਨ ਲਈ ਰੂਸ ਵੈਕਸੀਨ ਦੇ ਰੂਪ ਵਿੱਚ ਰੌਸ਼ਨੀ ਦੀ ਚਮਕਦਾਰ ਕਿਰਨ ਲੈ ਕੇ ਆਇਆ ਹੈ। ਉਮੀਦ ਹੈ ਕਿ ਰੌਸ਼ਨੀ ਦੀ ਇਸ ਕਿਰਨ ਦਾ ਪ੍ਰਕਾਸ਼ ਦੁਨੀਆ ਭਰ ਵਿੱਚ ਫੈਲੇ ਕੋਰੋਨਾ ਰੂਪੀ ਹਨੇਰੇ ਦਾ ਜਲਦੀ ਹੀ ਅੰਤ ਕਰ ਦੇਵੇਗਾ। ਸਾਡੇ ਵੱਲੋਂ ਰੂਸ ਦੀ ਪੂਰੀ ਟੀਮ ਨੂੰ ਢੇਰਾਂ ਸ਼ੁਭ-ਕਾਮਨਾਵਾਂ ।

Related News

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

ਕਿੰਗਸਟਨ ‘ਚ ਭਾਰਤੀ ਵਿਅਕਤੀ ਲਾਪਤਾ, ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ

team punjabi

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 10 ਲੱਖ ਤੋਂ ਹੋਈ ਪਾਰ, ਇੱਕ ਹਫ਼ਤੇ ‘ਚ ਲਾਗਾਂ ਦੀ ਦਰ ਹੋਈ ਦੁੱਗਣੀ

Vivek Sharma

Leave a Comment