channel punjabi
Canada International News North America

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

ਓਨਟਾਰੀਓ ਕੰਜ਼ਰਵੇਟਿਵ ਐਮਪੀ ਡੈਰੇਕ ਸਲੋਨ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਉਹ ਸੰਘਰਸ਼ ਕਰਨਗੇ। ਸਲੋਨ ਨੇ ਆਖਿਆ ਕਿ ਲੀਡਰਸਿ਼ਪ ਕੈਂਪੇਨ ਦੌਰਾਨ ਵਾੲ੍ਹੀਟ ਸੁਪਰੀਮੇਸਿਸਟ ਕੋਲੋਂ ਡੋਨੇਸ਼ਨ ਲੈਣ ਕਾਰਨ ਪਾਰਟੀ ਆਗੂ ਐਰਿਨ ਓਟੂਲ ਵੱਲੋਂ ਉਨ੍ਹਾਂ ਨੂੰ ਬਾਹਰ ਕਰਨ ਦਾ ਲਿਆ ਗਿਆ ਫੈਸਲਾ ਬਹੁਤ ਹੀ ਘਿਨਾਉਣਾ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਓਟੂਲ ਨੇ ਐਲਾਨ ਕੀਤਾ ਸੀ ਕਿ ਉਹ ਸਲੋਨ ਨੂੰ ਹਟਾਉਣ ਲਈ ਕੋਸਿ਼ਸ਼ਾਂ ਦੀ ਸ਼ੁਰੂਆਤ ਕਰ ਰਹੇ ਹਨ। ਓਟੂਲ ਵੱਲੋਂ ਇਹ ਫੈਸਲਾ ਉਦੋਂ ਲਿਆ ਗਿਆ ਸੀ ਜਦੋਂ ਇਹ ਖਬਰ ਸਾਹਮਣੇ ਆਈ ਸੀ ਕਿ ਸਲੋਨ ਨੇ ਆਪਣੀ ਕੈਂਪੇਨ ਦੌਰਾਨ ਪਾਲ ਫਰੌਮ ਤੋਂ ਪਿਛਲੇ ਸਾਲ ਡੋਨੇਸ਼ਨ ਲਈ ਸੀ। ਓਟੂਲ ਨੇ ਇਸ ਦਾ ਕਾਰਨ ਪਾਰਟੀ ਵਿੱਚ ਨਸਲਵਾਦ ਲਈ ਸਹਿਣਸ਼ੀਲਤਾ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਸੀ। ਪਰ ਹੁਣ ਸਲੋਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਵੀ ਚੁੱਪ ਕਰਕੇ ਬੈਠਣ ਵਾਲੇ ਨਹੀਂ ਹਨ।

Related News

ਕੈਪਟਨ ਨੇ ਸੂਬੇ ਦੇ ਨੌਜਵਾਨਾਂ ਨੂੰ ਕੀਤੀ‌ ਅਪੀਲ, ਨੌਜਵਾਨ ਦੇਸ਼ ਵਿਰੋਧੀ ਤਾਕਤਾਂ ਦੇ ਕਿਸੇ ਵੀ ਬਹਿਕਾਵੇ ਵਿੱਚ ਨਾ ਆਉਣ : ਕੈਪਟਨ

Vivek Sharma

ਟੋਰਾਂਟੋ ਦੇ ਉੱਤਰੀ ਸਿਰੇ ‘ਤੇ ਦੋ ਵੱਖ-ਵੱਖ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ, ਦੋ ਦੀ ਹਾਲਤ ਗੰਭੀਰ

Rajneet Kaur

ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਵਾਪਸ ਆਉਣਗੇ ਅਮਰੀਕੀ ਸੈਨਿਕ, ਰਾਸ਼ਟਰਪਤੀ Joe Biden ਨੇ ਕੀਤਾ ਐਲਾਨ

Vivek Sharma

Leave a Comment