channel punjabi
Canada International News North America

ਕੋਵਿਡ-19 ਦੀ ਸੈਕਿੰਡ ਵੇਵ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਰਮਨ ਪਿਆਰਤਾ ਵਿੱਚ ਆਈ ਕਮੀ : ਸਰਵੇਖਣ

ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੋਵਿਡ-19 ਦੀ ਸੈਕਿੰਡ ਵੇਵ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਰਮਨ ਪਿਆਰਤਾ ਵਿੱਚ ਕਮੀ ਆਈ ਹੈ। ਐਬੇਕਸ ਡਾਟਾ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 40 ਫੀਸਦੀ ਲੋਕਾਂ ਨੇ ਫੋਰਡ ਲਈ ਸਕਾਰਾਤਮਕ ਵਿਚਾਰ ਪ੍ਰਗਟਾਏ, ਇਹ ਅੰਕੜਾ ਤਿੰਨ ਮਹੀਨੇ ਪਹਿਲਾਂ ਕਰਵਾਏ ਗਏ ਸਰਵੇਖਣ ਤੋਂ 7 ਅੰਕ ਘੱਟ ਸੀ। ਇਸ ਦੌਰਾਨ 35 ਫੀਸਦੀ ਨੇ ਪ੍ਰੀਮੀਅਰ ਬਾਰੇ ਨਕਾਰਾਤਮਕ ਵਿਚਾਰ ਪ੍ਰਗਟਾਏ। ਫੋਰਡ ਸਰਕਾਰ ਵੱਲੋਂ ਮਹਾਂਮਾਰੀ ਦੀ ਦੂਜੀ ਵੇਵ ਨੂੰ ਜਿਸ ਤਰ੍ਹਾਂ ਹੈਂਡਲ ਕੀਤਾ ਗਿਆ ਹੈ ਉਸ ਬਾਰੇ ਲੋਕ ਜੋ ਸੋਚਦੇ ਹਨ ਉਸ ਵਿੱਚ ਵੀ ਗਿਰਾਵਟ ਆਈ ਹੈ ਇਸ ਬਾਰੇ ਵੀ ਸਰਵੇਖਣ ਵਿੱਚ ਖੁਲਾਸਾ ਹੋਇਆ।

ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬਹੁਗਿਣਤੀ ਲੋਕਾਂ ਦਾ ਕਹਿਣਾ ਹੈ ਕਿ ਅਕਤੂਬਰ ਵਿੱਚ ਸਰਕਾਰ ਦਾ ਸਥਿਤੀ ਉੱਤੇ ਪੂਰਾ ਨਿਯੰਤਰਣ ਸੀ ਪਰ ਹੁਣ ਇਸ ਅੰਕੜੇ ਵਿੱਚ 25 ਅੰਕਾਂ ਦੀ ਗਿਰਾਵਟ ਆਈ ਹੈ ਤੇ ਇਹ 37 ਫੀਸਦੀ ਉੱਤੇ ਜਾ ਪਹੁੰਚਿਆ ਹੈ। ਜਦੋਂ ਆਮ ਤੌਰ ਉੱਤੇ ਫੋਰਡ ਵੱਲੋਂ ਕੋਵਿਡ-19 ਵਾਲੀ ਸਥਿਤੀ ਨੂੰ ਸਾਂਭਣ ਦੀ ਗੱਲ ਆਖੀ ਗਈ ਤਾਂ 27 ਫੀਸਦੀ ਨੇ ਆਖਿਆ ਕਿ ਉਨ੍ਹਾਂ ਨੇ ਚੰਗਾ ਕੰਮ ਨਹੀਂ ਕੀਤਾ ਤੇ ਕਈ ਬੱਜਰ ਗਲਤੀਆਂ ਕੀਤੀਆਂ। ਤਿੰਨ ਮਹੀਨੇ ਪਹਿਲਾਂ ਨਾਲੋਂ ਹੁਣ ਇਸ ਰੇਟਿੰਗ ਵਿੱਚ ਅੱਠ ਫੀਸਦੀ ਦੀ ਗਿਰਾਵਟ ਆਈ ਹੈ।

ਲਿਬਰਲ ਆਗੂ ਸਟੀਵਨ ਡੈਲ ਡੂਕਾ ਤੇ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਸਕਾਰਾਤਮਕ ਰੁਖ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਜੇ ਅੱਜ ਚੋਣਾਂ ਕਰਵਾ ਲਈਆਂ ਜਾਣ ਤਾਂ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 34 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਫੋਰਡ ਨੂੰ ਵੋਟ ਪਾਉਣਗੇ, 29 ਫੀਸਦੀ ਨੇ ਆਖਿਆ ਕਿ ਉਹ ਲਿਬਰਲਾਂ ਨੂੰ ਵੋਟ ਕਰਨਗੇ ਤੇ 25 ਫੀਸਦੀ ਨੇ ਐਨਡੀਪੀ ਦੇ ਪੱਖ ਵਿੱਚ ਵੋਟ ਪਾਉਣ ਦੀ ਗੱਲ ਆਖੀ ਹੈ।

Related News

ਪ੍ਰੀਮੀਅਰ ਡਗ ਫੋਰਡ ਦਾ ਇਲਜਾਮ, ਫੈਡਰਲ ਸਰਕਾਰ ਦੀ ਅਣਗਹਿਲੀ ਸੂਬੇ ਨੂੰ ਪੈ ਰਹੀ ਭਾਰੀ !

Vivek Sharma

St. Francis Xavier Catholic School, COVID-19 ਦੇ ਕਾਰਨ ਅਸਥਾਈ ਤੌਰ ਤੇ ਹੋਵੇਗਾ ਬੰਦ

Rajneet Kaur

ਓਂਟਾਰੀਓ ‘ਚ ਕੋਵਿਡ 19 ਦੇ 4,200 ਤੋਂ ਵੱਧ ਮਾਮਲੇ ਹੋਏ ਦਰਜ

Rajneet Kaur

Leave a Comment