channel punjabi
Canada International News North America

ਅਲਬਰਟਾ ‘ਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਹੋਏ ਦਰਜ

ਕੈਨੇਡਾ ਵਿੱਚ ਕਰੋਨਾ ਤੋਂ ਬਚਾਅ ਦੀ ਵੈਕਸੀਨ ਵੰਡੇ ਜਾਣ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਕਾਬੂ ਕਰਨਾ ਹਾਲੇ ਵੀ ਸੁਖਾਲਾ ਨਹੀਂ ਜਾਪਦਾ। ਅਲਬਰਟਾ ਵਿਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਦਰਜ ਹੋਏ ਹਨ। 28 ਅਕਤੂਬਰ ਤੋਂ ਬਾਅਦ ਪਹਿਲੀ ਵਾਰ ਇੰਨੇ ਘੱਟ ਮਾਮਲੇ ਦਰਜ ਹੋਏ ਹਨ। ਲੈਬ ਵਿਚ ਬੀਤੇ ਦਿਨ 8,200 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਤੇ ਇੱਥੇ ਕੋਰਨਾ ਮਾਮਲਿਆਂ ਦਾ ਪਾਜ਼ੀਟਿਵਿਟੀ ਰੇਟ 5.6 ਫ਼ੀਸਦੀ ਰਿਹਾ ਜੋ ਇਕ ਦਿਨ ਪਹਿਲਾਂ 5.4 ਫ਼ੀਸਦੀ ਸੀ।ਪੂਰੇ ਸੂਬੇ ਵਿਚ 456 ਕੇਸਾਂ ਦੀ ਪੁਸ਼ਟੀ ਤੋਂ ਬਾਅਦ ਕੋਵਿਡ 19 ਦੇ ਕੁਲ 117,767 ਕੇਸ ਹੋ ਗਏ ਹਨ। ਇਨ੍ਹਾਂ ਵਿੱਚੋਂ 11,096 ਕੇਸ ਸਰਗਰਮ ਹਨ ਜਦੋਂ ਕਿ 105,208 ਵਿਅਕਤੀ ਬਰਾਮਦ ਹੋਏ ਹਨ।

ਡਾਕਟਰ ਡੀਨਾ ਹਿਨਸ਼ਾਅ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ-ਘੱਟ ਰਹੀ ਹੈ। ਇਸ ਸਮੇਂ 740 ਅਲਬਰਟਾ ਵਾਸੀ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿਚੋਂ 119 ਲੋਕ ਆਈ. ਸੀ. ਯੂ. ਵਿਚ ਹਨ। ਅਲਬਰਟਾ ਵਿਚ 16 ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,463 ਹੋ ਗਈ ਹੈ। ਡਾਕਟਰ ਹਿਨਸ਼ਾਅ ਨੇ ਦੱਸਿਆ ਕਿ ਸੂਬੇ ਦੇ 147 ਸਕੂਲਾਂ ਵਿਚੋਂ 6 ਫ਼ੀਸਦੀ ਸਕੂਲਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਤੇ ਇਨ੍ਹਾਂ ਵਿਚੋਂ ਦੋ ਵਿਚ ਕੋਰੋਨਾ ਦੇ ਮਾਮਲੇ ਮਿਲੇ ਹਨ।

Related News

ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

Rajneet Kaur

ਭਾਰਤੀ ਮੂਲ ਦੇ ਅਨਿਲ ਸੋਨੀ ਬਣੇ ਡਬਲਿਊ.ਐੱਚ.ਓ. ਫਾਊਂਡੇਸ਼ਨ ਦੇ ਪਹਿਲੇ ਸੀਈਓ, ਜਾਣੋ ਕਦੋਂ ਸੰਭਾਲਣਗੇ ਅਹੁਦਾ

Vivek Sharma

ਓਨਟਾਰੀਓ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 1,172 ਨਵੇਂ ਕੇਸ ਅਤੇ 67 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

Leave a Comment