channel punjabi
International News USA

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ Joe Biden ਅੱਜ ਚੁੱਕਣਗੇ ਸਹੁੰ, Kamla Harris ਸਿਰਜੇਗੀ ਨਵਾਂ ਇਤਿਹਾਸ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਨਵਾਂ ਅਧਿਆਇ ਜੁੜ ਜਾਵੇਗਾ ਜਦੋਂ ਪਹਿਲੀ ਵਾਰ ਇੱਕ ਮਹਿਲਾ ਉੱਪ ਰਾਸ਼ਟਰਪਤੀ ਵਜੋਂ ਕਮਲਾ ਹੈਰਿਸ ਸਹੁੰ ਚੁੱਕੇਗੀ।

ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਤੋਮੇਅਰ ਵਲੋਂ ਸਹੁੰ ਚੁੱਕਾਈ ਜਾਏਗੀ। ਉਧਰ ਜੋਅ ਬਾਇਡੇਨ ਨੂੰ ਚੀਫ ਜਸਟਿਸ ਜੌਨ ਰੋਬਟਸ ਰਸਮੀ ਤੌਰ ਤੇ ਸਹੁੰ ਚੁੱਕਾਉਣਗੇ।

ਇਸ 59ਵੇਂ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਗਾਤਾਰ ਜਾਰੀ ਹਨ। ਇਸ ਸਮਾਗਮ ਦਾ ਥੀਮ “American United” ਯਾਨੀ ਅਮਰੀਕੀਆਂ ਦਾ ਏਕਾ ਰੱਖਿਆ ਗਿਆ ਹੈ।

ਹਾਲਾਂਕਿ ਇਸ ਵਾਰ ਦਾ ਸਹੁੰ ਚੁੱਕ ਸਮਾਗਮ ਕੋਰੋਨਾ ਵਾਇਰਸ ਮਹਾਮਾਰੀ ਤੇ ਕੈਪੀਟੋਲ ਹਿੱਲ ‘ਚ ਹੋਈ ਹਿੰਸਾ ਕਾਰਨ ਆਮ ਨਾਲੋਂ ਥੋੜ੍ਹਾ ਵੱਖ ਹੋਏਗਾ। ਇਸ ਵਾਰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਵੱਡੀ ਭੀੜ ਇਸ ਸਮਾਗਮ ਵਿੱਚ ਦਿਖਾਈ ਨਹੀਂ ਦੇਵੇਗੀ। ਸਿਰਫ 1000 ਦੇ ਕਰੀਬ ਲੋਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

ਡੋਨਾਲਡ ਟਰੰਪ ਇਸ ਸਮਾਗਮ ਦਾ ਹਿੱਸਾ ਨਹੀਂ ਬਣਨਗੇ ਅਤੇ ਇਸ ਤੋਂ ਪਹਿਲਾਂ ਹੀ ਟਾਊਨ ਛੱਡ ਕੇ ਚੱਲੇ ਜਾਣਗੇ। ਸਹੁੰ ਚੁੱਕ ਸਮਾਗਮ ਸਵੇਰੇ 11:30 ਵਜੇ (ਭਾਰਤੀ ਸਮੇਂ ਅਨੁਸਾਰ ਰਾਤੀਂ 10:00 ਵਜੇ) ਸ਼ੁਰੂ ਹੋਏਗਾ।

Related News

ਬਰੈਂਪਟਨ’ਚ ਇਕ ਵਾਹਨ ਖੰਭੇ ਨਾਲ ਟਕਰਾਇਆ, ਡਰਾਇਵਰ ਦੀ ਮੌਤ

Rajneet Kaur

ਅਮਰੀਕੀ ‘ਚ ਕਾਲ ਸੈਂਟਰ ਚਲਾਉਣ ਵਾਲੀ ਭਾਰਤੀ ਕੰਪਨੀ ‘ਤੇ 150 ਕਰੋੜ ਦੇ ਨੁਕਸਾਨ ਦਾ ਦੋਸ਼

Vivek Sharma

NASA ਦੇ ਸਪੇਸਐਕਸ ਕਰੂ-3 ਮਿਸ਼ਨ ਲਈ ਭਾਰਤੀ ਮੂਲ ਦੇ ਅਮਰੀਕੀ ਰਾਜਾ ਚਾਰੀ ਸਮੇਤ ਤਿੰਨ ਪੁਲਾੜ ਯਾਤਰੀਆਂ ਦੀ ਚੋਣ

Vivek Sharma

Leave a Comment